best platform for news and views

ਫਰੈਂਕਫਰਟ ਦੇ ਕਲੋਨ ਸ਼ਹਿਰ ਵਿੱਚ ਆਯੋਜਤ ਕੀਤਾ ਗਿਆ ਇੰਡੀਨ ਫੈਸਟ

Please Click here for Share This News

ਚੰਡੀਗੜ•, 3 ਜੁਲਾਈ:
ਆਪਸੀ ਸਭਿਆਚਾਰਕ ਸਾਂਝ ਵਧਾਉਣ ਹਿੱਤ  ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਿਆਂ ਭਾਰਤ ਦੇ ਕੰਸੁਲੇਟ ਜਨਰਲ ਵੱਲੋਂ ਫਰੈਂਕਫਰਟ ਦੇ ਇਤਿਹਾਸਕ ਸ਼ਹਿਰ ਕਲੋਨ ਵਿਖੇ ‘ਇੰਡੀਅਨ  ਫੈਸਟ’ ਨਾਂ ਦੇ ਇੱਕ ਵਿਆਪਕ ਸਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇੰਡੀਅਨਐਸੋਸੀਏਸ਼ਨਾਂ ਅਤੇ ਕਲੋਨ ਸ਼ਹਿਰ ਦੀਆਂ ਅਥਾਰਟੀਆਂ ਵੱਲੋਂ ਆਪਸੀ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ  ਵਿਸ਼ਾਲ ਇੰਡੀਅਨ ਫੈਸਟ ਨੇ ਵਿਦੇਸ਼ੀ ਸੈਲਾਨੀਆਂ, ਸਥਾਨਕ ਜਰਮਨਾਂ ਅਤੇ Àੁੱਤਰੀ ਰਿਨੇ ਵੈਸਫੈਲੀਆ (ਐਨ.ਡਬਲਿਊ.ਆਰ) ਖੇਤਰ ਨਾਲ ਸਬੰਧਤ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧਿਆਨ ਖਿੱਚਿਆ। ਇਹ ਫੈਸਟ ਕਲੋਨ ਸ਼ਹਿਰ ਦੇ ਵਿੱਚੋ-ਵਿੱਚ ਸਥਿਤ ਪਲਾਟਜ਼ ਦੇ ਨਿਊਮਾਰਕਟਜ਼ ਵਿੱਚ ਆਯੋਜਿਤ ਕੀਤਾ ਗਿਆ ਜਿੱਥੇ ਕਿ ਸੈਲਾਨੀਆਂ ਦੀ ਆਮਦ ਦੇ ਨਾਲ-ਨਾਲ ਭਾਰਤੀ ਸੰਗੀਤ ਅਤੇ ਫੂਡ ਸਟਾਲਾਂ ਵੀ ਖਿੱਚ ਦਾ ਕੇਂਦਰ ਰਹੀਆਂ।
ਕਲੋਨ ਸ਼ਹਿਰ ਦੀ ਡਿਪਟੀ ਮੇਅਰ ਮਿਸ ਇਲਫੀ ਸਕੋ-ਐਂਟਵਰਪਸ ਨੇ ਮੁੱਖ ਮਹਿਮਾਨ ਵਜੋਂ ਇਸ ਫੈਸਟ ਦਾ ਰਸਮੀ ਉਦਘਾਟਨ ਕੀਤਾ । ਉਨ•ਾਂ ਕਲੋਨ ਸ਼ਹਿਰ ‘ਚ ਵਸਦੇ ਭਾਰਤੀ ਭਾਈਚਾਰੇ ਪ੍ਰਤੀ ਪ੍ਰਸੰਨਤਾ ਪ੍ਰਗਟਾਈ ਅਤੇ ਇਨ•ਾਂ ਲੋਕਾਂ ਨੂੰ ਇਕੱਤਰ ਕਰਨ ਲਈ ਕੰਸੁਲੇਟ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਸਮਾਰੋਹ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਰੀਤੀ -ਰਿਵਾਜ਼ਾਂ ਨਾਲ ਸਬੰਧਤ ਨਾਚ ਅਤੇ ਸੰਗੀਤ ਦੀਆਂ 30 ਸਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬਾਲੀਵੁੱਡ ਧੁਨਾਂ ਤੇ ਕਲਾਸੀਕਲ ਨਾਚ ਦੀਆਂ ਪੇਸ਼ਕਾਰੀਆਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਝੂਮਣ ਲਾ ਦਿੱਤਾ।
ਐਨ.ਆਰ.ਡਬਲਿÀ. ਖੇਤਰ ਨਾਲ ਸਬੰਧਤ ਕਈ ਭਾਰਤੀ ਐਸੋਸੀਏਸ਼ਨਾਂ ਵੱਲੋਂ ਫੂਡ ਸਟਾਲਾਂ ਲਗਾਈਆਂ ਗਈਆਂ ਜਿੱਥੇ 250 ਤੋਂ ਵੱਧ ਕਿਸਮਾਂ ਦੇ ਸੁਆਦਲੇ ਭੋਜਨ ਪਦਾਰਥ ਉਪਲਬਧ ਸਨ। ਸੈਲਾਨੀਆਂ ਨੇ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਸੁਆਦਲੇ ਖਾਣਿਆਂ ਦਾ ਲੁਤਫ਼ ਉਠਾÎਿÂਆ। ਇਸ ਦੌਰਾਨ ਪਹੁੰਚਣ ਵਾਲਿਆਂ ਦਾ ਭਾਰਤੀ ਰਸਮਾਂ ਮੁਤਾਬਕ ਤਿਲਕ ਲਗਾਕੇ ਅਤੇ ਸਥਾਨਕ ਮਿਠਾਈ ਖਵਾਕੇ ਸਵਾਗਤ ਕੀਤਾ ਗਿਆ।
ਸਾੜੀ ਬੰਨਣ ਸਬੰਧੀ ਸੈਸ਼ਨ, ਮਹਿੰਦੀ ਦੀਆਂ ਸਟਾਲਾਂ ਅਤੇ ਤਾਜ ਮਹਿਲ ਪਰਦੇ ਵਾਲੇ ਫੋਟੋ ਬੂਥਾਂ ਨੇ ਸੈਲਾਨੀਆਂ ਦਾ ਦਿਲ ਟੁੰਬਿਆ।
ਇਸ ਮੌਕੇ ਪ੍ਰਸਿੱਧ ਸੰਗੀਤਕ ਤਿਕੜੀ ‘ਮਹਾਰਾਜ ਟ੍ਰਾਈਓ’ ਨੇ ਸਰੋਦ, ਸਿਤਾਰ ਅਤੇ ਤਬਲੇ ਦੀ ਜੁਗਲਬੰਦੀ ਰਾਹੀਂ ਭਾਰਤੀ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਦਿੱਤੀ। ਉੱਤਰੀ ਭਾਰਤ ਦੇ ਵਾਰਾਨਸੀ ਨਾਲ ਸਬੰਧਤ ਸੰਗੀਤ ਘਰਾਣੇ ਦੇ ਪਿਤਾ ਤੇ ਦੋ ਪੁੱਤਰਾਂ ਦੀ ਇਸ ਤਿਕੜੀ ਨੇ ਲਗਭਗ 500 ਸਾਲ ਪੁਰਾਣੇ ਸੰਗੀਤ ਨੂੰ ਲੋਕਾਂ ਦੇ ਰੂਬਰੂ ਕੀਤਾ।
ਇਸ ਸਮਾਰੋਹ ਦੌਰਾਨ ਭਾਰਤੀ ਐਸੋਸੀਏਸ਼ਨਾਂ ਵੱਲੋਂ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਹੈਂਡੀਕ੍ਰਾਫਟਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਕਲੋਨ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਪਹਿਲੀ ਵਾਰ ਆਯੋਜਿਤ ਕੀਤੇ ‘ਇੰਡੀਅਨ ਫੈਸਟ’ ਵਿੱਚ ਭਾਰਤ ਐਸੋਸੀਏਸ਼ਨਾਂ ਵੱਲੋਂ ਆਲੌਕਿਕ ਤਰੀਕੇ ਨਾਲ ਆਪਣੀ ਸਭਿਆਚਾਰਕ ਵਿਭਿੰਨਤਾਵਾਂ ਜ਼ਰੀਏ ਏਕਤਾ ਵਿੱਚ ਅਨੇਕਤਾ ਨੂੰ ਚਿੱਤਰਿਆ ਗਿਆ।

Please Click here for Share This News

Leave a Reply

Your email address will not be published. Required fields are marked *