best platform for news and views

ਪੱਬਪਾ ਵਲੋਂ ਸੱਤਵੀਂ ਗਾਲਾ ਨਾਈਟ 1 ਦਸੰਬਰ ਨੂੰ : ਤਿਆਰੀਆਂ ਲਈ ਮੀਟਿੰਗ ਹੋਈ

Please Click here for Share This News

Malwa News Service

ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 1 ਦਸੰਬਰ ਨੂੰ ਮਿਸੀਸਾਗਾ ਵਿਖੇ ਕਰਵਾਈ ਜਾ ਰਹੀ ਗਾਲਾ ਨਾਈਟ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਸੈਕਟਰੀ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ 1 ਦਸੰਬਰ ਨੂੰ ਕਰਵਾਈ ਜਾ ਰਹੀ ਗਾਲਾ ਨਾਈਟ ਵਿਚ ਪੰਜ ਵਿਸ਼ੇਸ਼ ਪੰਜਾਬੀ ਬਿਜਨਸ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਲੜਕੀਆਂ ਦੇ ਮਿਸ ਪੰਜਾਬਣ ਮੁਕਾਬਲੇ ਅਤੇ ਨੌਜਵਾਨ ਮੁੰਡਿਆਂ ਦੇ ਮਿਸਟਰ ਪੰਜਾਬੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ, ਡਾਂਸ ਅਤੇ ਡਿਨਰ ਦਾ ਵੀ ਪ੍ਰਬੰਧ ਕੀਤਾ  ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਗਾਲਾ ਨਾਈਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨੇ।

ਵਿਲੇਜ਼ ਆਫ ਇੰਡੀਆ ਵਿਚ ਹੋਈ ਇਸ ਮੀਟਿੰਗ ਵਿਚ ਪੱਬਪਾ ਮੈਂਬਰਾਂ ਦੀਆਂ ਵੱਖ ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। ਰਾਜਵੀਰ ਦੁਸਾਂਝ ਅਤੇ ਜਸਪ੍ਰੀਤ ਕੌਰ ਵਲੋਂ ਐਵਾਰਡ ਦਿੱਤੇ ਜਾਣਗੇ। ਰਿਬਨ ਕੱਟਣ ਦੀ ਰਸਮ ਤ੍ਰਿਪਤਾ ਸੈਂਬੀ ਅਤੇ ਰੁਪਿੰਦਰ ਕੌਰ ਸੰਧੂ ਵਲੋਂ ਕਰਵਾਈ ਜਾਵੇਗੀ। ਸਟੇਜ਼ ਡੈਕੋਰੇਸ਼ਨ ਦੇ ਪ੍ਰਬੰਧ ਦੀ ਜੁੰਮੇਵਾਰੀ ਡਾ. ਰਮਨੀ ਬਤਰਾ ਅਤੇ ਬਲਵਿੰਦਰ ਕੌਰ ਚੱਠਾ ਨੂੰ ਦਿੱਤੀ ਗਈ। ਡਿਨਰ ਦਾ ਪ੍ਰਬੰਧ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਕਥੂਰੀਆ ਵਲੋਂ ਕੀਤਾ ਜਾਵੇਗਾ। ਵੈਲਕਮ ਕਮੇਟੀ ਦਾ ਪ੍ਰਬੰਧ ਰਵਿੰਦਰ ਸਿੰਘ ਕੰਗ ਅਤੇ ਸੰਤੋਖ ਸਿੰਘ ਸੰਧੂ ਵਲੋਂ ਕੀਤਾ ਜਾਵੇਗਾ। ਗੇਟ ਕੰਟਰੋਲ ਦਾ ਪ੍ਰਬੰਧ ਮਾਇੰਕ ਬੱਤਰਾ ਵਲੋਂ ਕੀਤਾ ਜਾਵੇਗਾ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਪੱਬਪਾ ਪ੍ਰਧਾਨ ਰਵਿੰਦਰ ਸਿੰਘ ਵਲੋਂ ਕੀਤਾ ਜਾਵੇਗਾ। ਸ੍ਰੀ ਅਜੈਬ ਸਿੰਘ ਚੱਠਾ ਨੇ ਆਸ ਪ੍ਰਗਟ ਕੀਤੀ ਕਿ ਇਹ ਸੱਤਵੀਂ ਗਾਲਾ ਨਾਈਟ ਸਭ ਤੋਂ ਵਧੀਆ ਸਾਬਤ ਹੋਵੇਗੀ।

 

ਗਾਲਾ ਨਾਈਟ ਦੀਆਂ ਤਿਆਰੀਆਂ ਲਈ ਹੋਈ ਪੱਬਪਾ ਦੀ ਮੀਟਿੰਗ ਦਾ ਦ੍ਰਿਸ਼।

Please Click here for Share This News

Leave a Reply

Your email address will not be published. Required fields are marked *