best platform for news and views

ਪੱਤਰਕਾਰ ਸਮੇਤ ਤਿੰਨ ਵਿਅਕਤੀ ਲਾਟਰੀ ਦੀ ਆੜ ਹੇਠ ਦੜਾ ਸੱਟਾ ਲਗਵਾਉਂਦੇ ਕਾਬੂ

Please Click here for Share This News

ਧੂਰੀ, 19 ਮਾਰਚ (ਮਹੇਸ਼) – ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਧੂਰੀ ਆਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਪੰਜਾਬ ਸਟੇਟ ਲਾਟਰੀ ਦੀ ਆੜ ਹੇਠ ਦੜਾ ਸੱਟਾ ਲਗਾਉਣ ਦੇ ਦੋਸ਼ਾਂ ਹੇਠ ਇਕ ਪੱਤਰਕਾਰ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਰਾਜੇਸ਼ ਸਨੇਹੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਿੰਦਰ ਸਿੰਘ ਨੂੰ ਗਸ਼ਤ ਦੌਰਾਨ ਇਤਲਾਹ ਮਿਲੀ ਸੀ ਕਿ ਆਪਣੇ ਆਪ ਨੂੰ ਪਟਿਆਲਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਇਕ ਰੋਜਾਨਾਂ ਅਖ਼ਬਾਰ ਦਾ ਪੱਤਰਕਾਰ ਦੱਸਣ ਵਾਲੇ ਸੁਰਿੰਦਰ ਕੁਮਾਰ ਪੁੱਤਰ ਵੇਦ ਪ੍ਰਕਾਸ਼ ਅਤੇ ਮੋਹਿਤ ਕੁਮਾਰ ਉਰਫ਼ ਬੰਟੀ ਪੁੱਤਰ ਸੰਤ ਰਾਮ ਵਾਸੀ ਧੂਰੀ ਦੀ ਸਥਾਨਕ ਸ਼ੂਗਰ ਮਿੱਲ ਕਾਲੋਨੀ ‘ਚ ਇਕ ਸਾਂਝੀ ਦੁਕਾਨ ਹੈ ਅਤੇ ਰਜਿੰਦਰ ਸਿੰਘ ਵਾਸੀ ਧੂਰੀ ਇਨ•ਾਂ ਪਾਸ ਨੌਕਰੀ ਕਰਦਾ ਹੈ ਅਤੇ ਉਕਤ ਤਿੰਨੋਂ ਵਿਅਕਤੀ ਪੰਜਾਬ ਸਟੇਟ ਲਾਟਰੀ ਦੀ ਆੜ ਹੇਠ ਦੁਕਾਨ ਉੱਪਰ ਕੰਪਿਊਟਰ ਰੱਖ ਕੇ ਪੰਜਾਬ ਸਟੇਟ ਲਾਟਰੀ ਪਰ ਨੰਬਰ ਲਗਾਉਣ ਦੀ ਆੜ ਹੇਠ ਦੜੇ ਸੱਟੇ ਦਾ ਕਾਰੋਬਾਰ ਕਰਦੇ ਹਨ, ਜਿਸ ਆਧਾਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਸ ਨੇ ਰੇਡ ਕਰ ਕੇ ਸੁਰਿੰਦਰ ਕੁਮਾਰ, ਮੋਹਿਤ ਕੁਮਾਰ ਤੇ ਰਜਿੰਦਰ ਸਿੰਘ ਨੂੰ 4 ਹਜਾਰ ਰੁਪਏ ਨਗਦੀ, 3 ਕੰਪਿਊਟਰ, 3 ਪਰਚੀ ਅਤੇ ਹੋਰ ਸਮਾਨ ਸਮੇਤ ਕਾਬੂ ਕਰ ਕੇ ਇਨ•ਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 420 ਅਤੇ ਜੂਆ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ‘ਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਮੋਬਾਈਲਾਂ ਨੂੰ ਬਾਰੀਕੀ ਨਾਲ ਖੰਘਾਲਿਆ ਜਾਵੇਗਾ ਤਾਂ ਜੋ ਹੋਰ ਵੀ ਅਹਿਮ ਖ਼ੁਲਾਸੇ ਹੋ ਸਕਣ ।

ਕੈਪਸ਼ਨ – ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਰਾਜੇਸ਼ ਸਨੇਹੀ ਤੇ ਪਿੱਛੇ ਫੜਿਆ ਗਿਆ ਪੱਤਰਕਾਰ ਤੇ ਹੋਰ ਵਿਅਕਤੀ

Please Click here for Share This News

Leave a Reply

Your email address will not be published. Required fields are marked *