best platform for news and views

ਪੱਤਰਕਾਰ ਬਨਵਾਰੀ ਜੈਨ ਨੂੰ ਸਦਮਾ, ਮਾਤਾ ਦਾ ਦਿਹਾਂਤ

Please Click here for Share This News

ਧੂਰੀ, 20 ਅਪ੍ਰੈਲ (ਮਹੇਸ਼ ਜਿੰਦਲ) ਪੱਤਰਕਾਰ ਬਨਵਾਰੀ ਜੈਨ, ਤੇਰਾ ਪੰਥ ਜੈਨ ਸਭਾ (ਯੁਵਕ) ਦੇ ਸਾਬਕਾ ਪ੍ਰਧਾਨ ਸੁਰਿੰਦਰ ਜੈਨ, ਕੱਪੜਾ ਵਪਾਰੀ ਮੁਰਾਰੀ ਜੈਨ ਅਤੇ ਹਰਦੁਵਾਰੀ ਲਾਲ ਜੈਨ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੀ ਮਾਤਾ ਸ਼੍ਰੀਮਤੀ ਵਿੱਦਿਆ ਦੇਵੀ (90) ਦਾ ਅਚਾਨਕ ਦਿਹਾਂਤ ਹੋ ਗਿਆ। ਸ਼੍ਰੀਮਤੀ ਵਿੱਦਿਆ ਦੇਵੀ ਦੀ ਮੌਤ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਨਾਭਾ, ਸਾਬਕਾ ਵਿਧਾਇਕ ਸ. ਧਨਵੰਤ ਸਿੰਘ, ‘ਆਪ’ ਦੇ ਜ਼ਿਲਾ੍ਹ ਪ੍ਰਧਾਨ ਸ਼੍ਰੀ ਰਾਜਵੰਤ ਸਿੰਘ ਘੁੱਲੀ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸ਼੍ਰੀ ਸੰਦੀਪ ਤਾਇਲ ਪੱਪੂ, ਵਪਾਰ ਮੰਡਲ ਧੂਰੀ ਦੇ ਪ੍ਰਧਾਨ ਸ਼੍ਰੀ ਵਿਕਾਸ ਜੈਨ, ਡਾ. ਅਨਵਰ ਭਸੌੜ, ਹੰਸ ਰਾਜ ਗੁਪਤਾ, ਹੰਸ ਰਾਜ ਗਰਗ, ਅਭਿਨਵ ਗੋਇਲ, ਦਵਿੰਦਰ ਕੁਮਾਰ ਬਿੰਦਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਨੂੰ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਨਮਿੱਤ ਰੱਖੇ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 30 ਅਪ੍ਰੈਲ ਦਿਨ ਮੰਗਲਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸ਼੍ਰੀ ਸਨਾਤਨ ਧਰਮ ਸਭਾ ਧੂਰੀ ਵਿਖੇ ਹੋਵੇਗੀ।

Please Click here for Share This News

Leave a Reply

Your email address will not be published. Required fields are marked *