best platform for news and views

ਪੱਤਰਕਾਰ ਅਤੇ ਉਨ੍ਹਾਂ ਦੇ ਮਾਤਾ ਦੇ ਦਿਹਾਂਤ ‘ਤੇ ਸੁਖਬੀਰ ਬਾਦਲ ਨੇ ਕੀਤਾ ਦੁੱਖ ਪ੍ਰਗਟਾਵਾ

Please Click here for Share This News

ਚੰਡੀਗੜ੍ਹ, 23 ਸਤੰਬਰ- ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਮੁਹਾਲੀ ਵਿਖੇ ਹੋਏ ਹੌਲਨਾਕ ਕਤਲ ਉੱਤੇ ਡੂੰਘੇ ਸਦਮੇ ਦਾ ਪ੍ਰਗਟਾਵਾ ਕੀਤਾ ਹੈ।

 

ਸਰਦਾਰ ਬਾਦਲ ਨੇ ਕਿਹਾ ਕਿ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਗੁਰਚਰਨ ਕੌਰ ਦਾ ਕਤਲ ਦਿਲ ਦਹਿਲਾਉਣ ਵਾਲਾ ਹੈ। ਕੇਜੇ ਦੇ ਕਤਲ ਨਾਲ ਮੀਡੀਆ ਇੱਕ ਨੇਕ ਰਾਹਦਸੇਰੇ ਤੋਂ ਵਾਂਝਾ ਹੋ ਗਿਆ ਹੈ, ਜੋ ਕਿ ਇਸ ਖੇਤਰ ਦੇ ਸਭ ਤੋਂ ਸੀਨੀਅਰ ਨਿਊਜ਼ ਸੰਪਾਦਕਾਂ ਵਿਚੋਂ ਇੱਕ ਸਨ। ਉਹਨਾਂ ਕਿਹਾ ਕਿ ਕੇਜੇ ਨੇ ਲੰਬਾ ਸਮਾਂ ਇੰਡੀਅਨ ਐਕਸਪ੍ਰੈਸ ਦੇ ਚੰਡੀਗੜ• ਐਡੀਸ਼ਨ ਵਿਚ ਕੰਮ ਕੀਤਾ ਸੀ, ਜਿਸ ਦੌਰਾਨ ਉਹਨਾਂ ਨੇ ਬਹੁਤ ਸਾਰੇ ਪੱਤਰਕਾਰਾਂ ਨੂੰ ਇਸ ਪੇਸ਼ੇ ਦੇ ਗੁਰ ਸਿਖਾਏ।  ਉਹਨਾਂ ਨੇ ਟਾਈਮਜ਼ ਆਫ ਇੰਡੀਆ ਅਤੇ ਦ ਟ੍ਰਿਬਿਊਨ ਦੇ ਚੰਡੀਗੜ• ਐਡੀਸ਼ਨਾਂ ਵਿਚ ਕੰਮ ਕੀਤਾ ਸੀ। ਉਹ ਇੱਕ ਬੇਹੱਦ ਇਮਾਨਦਾਰ ਅਤੇ ਪੇਸ਼ਾਵਰ ਪੱਤਰਕਾਰ ਸਨ।

 

ਸਰਦਾਰ ਬਾਦਲ ਨੇ ਕਿਹਾ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਲਈ ਤੁਰੰਤ ਤਲਾਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਾਨੂੰ ਜਲਦੀ ਤੋਂ ਜਲਦੀ ਇਸ ਭਿਆਨਕ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰਨਾ ਚਾਹੀਦਾ ਹੈ।
Please Click here for Share This News

Leave a Reply

Your email address will not be published. Required fields are marked *