best platform for news and views

ਪੰਦਰਾਂ ਦਿਨ ਤੋਂ ਧਰਨਾ ਜਾਰੀ, ਪਰ ਨਹੀ ਆਈਆਂ ਤਿੰਨ ਮਹੀਨੇ ਦੀਆਂ ਤਨਖਾਹਾਂ

Please Click here for Share This News

ਭਿੱਖੀਵਿੰਡ 12 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਆਂਗਣਵਾੜੀ ਮੁਲਾਜਮਾਂ ਨੂੰ ਪਿਛਲੇ ਤਿੰਨ
ਮਹੀਨੇ ਤੋਂ ਤਨਖਾਹਾਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਆਂਗਣਵਾੜੀ ਮੁਲਾਜਮ ਯੂਨੀਅਨ
(ਸੀਟੂ) ਵੱਲੋਂ ਸੀ.ਡੀ.ਪੀ.ੳ ਦਫਤਰ ਭਿੱਖੀਵਿੰਡ ਅੱਗੇ ਰੋਜਾਨਾਂ ਦਿੱਤੇ ਜਾ ਰਹੇ ਧਰਨੇ
ਨੂੰ ਭਾਂਵੇ ਪੰਦਰਾਂ ਦਿਨ ਦੇ ਕਰੀਬ ਸਮਾਂ ਬੀਤ ਚੁੱਕਾ ਹੈ, ਪਰ ਮਹਿਕਮੇ ਦੇ ਕੰਨ ‘ਤੇ
ਜੂੰ ਨਾ ਸਰਕੇ ਜਾਣ ‘ਤੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਦੀ ਅਗਵਾਈ
ਹੇਠ ਸਮੂਹ ਆਂਗਣਵਾੜੀ ਮੁਲਾਜਮਾਂ ਨੇ ਅੱਜ ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ ਤਿੱਖੀ
ਨਾਅਰੇਬਾਜੀ ਕਰਦਿਆਂ ਕਿਹਾ ਕਿ ਸਰਕਾਰ ਮੁਲਾਜਮਾਂ ਨੂੰ ਤਨਖਾਹ ਦੇਣ ਦੀ ਬਜਾਏ ਅੱਖਾਂ
ਬੰਦ ਕਰਕੇ ਬੈਠੀਆਂ ਹੋਈਆਂ ਹਨ, ਜਦੋਂ ਕਿ ਆਂਗਣਵਾੜੀ ਮੁਲਾਜਮਾਂ ਕੋਲੋਂ ਆਪਣੇ ਕੰਮ ਦੇ
ਨਾਲ-ਨਾਲ ਦੂਸਰੇ ਹੋਰ ਕੰਮਾਂ ਵਿਚ ਵੀ ਵਰਤਿਆ ਜਾ ਰਿਹਾ ਹੈ। ਪ੍ਰਧਾਨ ਅਨੂਪ ਕੌਰ
ਬਲ੍ਹੇਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਆਂਗਣਵਾੜੀ
ਮੁਲਾਜਮਾਂ ਨੂੰ ਤਨਖਾਹਾਂ ਨਾ ਦਿੱਤੀਆਂ ਤਾਂ ਸੰੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ
ਜਾਵੇਗਾ।  ਇਸ ਮੌਕੇ ਬਲਾਕ ਪ੍ਰਧਾਨ ਰਾਜਬੀਰ ਕੌਰ ਕਾਜੀਚੱਕ, ਸੈਕਟਰੀ ਬਲਵਿੰਦਰ ਕੌਰ,
ਮੀਤ ਪ੍ਰਧਾਨ ਹਰਜਿੰਦਰਪਾਲ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ, ਪਰਮਜੀਤ ਕੌਰ, ਸੁਖਵੰਤ
ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਮਮਤਾ ਰਾਣੀ, ਜਸਬੀਰ ਕੌਰ, ਰਮਨਦੀਪ ਕੌਰ, ਸਰਬਜੀਤ
ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ,
ਮਨਦੀਪ ਕੌਰ, ਗੀਤਾ ਰਾਣੀ, ਰੁਪਿੰਦਰ ਕੌਰ, ਰਾਜਬੀਰ ਕੌਰ, ਸਵਿੰਦਰਜੀਤ ਨਾਰਲਾ,
ਕੰਵਲਜੀਤ ਕੋਰ, ਕੁਲਵਿੰਦਰ ਕੌਰ, ਬਲਜੀਤ ਕੌਰ, ਗੀਤਾ ਰਾਣੀ, ਸਰਬਜੀਤ ਕੌਰ, ਰਾਜਵਿੰਦਰ
ਕੌਰ, ਲਖਵਿੰਦਰ ਕੌਰ, ਕੁਲਵਿੰਦਰ ਕੌਰ ਸੁਖਰਾਜ ਕੌਰ, ਰਾਜਵਿੰਦਰ ਕੌਰ, ਬਲਜੀਤ ਕੌਰ,
ਹਰਜਿੰਦਰ ਕੌਰ, ਰਾਜਬੀਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਅਮਰਜੀਤ
ਕੌਰ, ਸੁਖਵਿੰਦਰ ਕੌਰ ਆਦਿ ਹਾਜਰ ਸਨ।

ਫੋਟੋ ਕੈਪਸ਼ਨ :- ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੀਆਂ ਪ੍ਰਧਾਨ ਅਨੂਪ ਕੌਰ
ਬਲ੍ਹੇਰ ਆਦਿ ਮੁਲਾਜਮ।

Please Click here for Share This News

Leave a Reply

Your email address will not be published. Required fields are marked *