best platform for news and views

ਪੰਜਾਬ ਹੋਮ ਗਾਰਡ ਦੇ ਕਮਾਂਡੇਟ ਵੱਲੋਂ ਰੇਲਵੇ ਸਟੇਸ਼ਨ ਦਾ ਦੌਰਾ

Please Click here for Share This News

ਧੂਰੀ, 13ਮਾਰਚ (ਮਹੇਸ਼) – ਪੰਜਾਬ ਹੋਮ ਗਾਰਡ ਦੇ ਕਮਾਂਡੇਟ ਰਾਏ ਸਿੰਘ ਵੱਲੋਂ ਸਥਾਨਕ ਜੀ.ਆਰ.ਪੀ ਚੌਕੀ ਤੇ ਰੇਲਵੇ ਸਟੇਸ਼ਨ ਦਾ ਦੌਰਾ ਕਰ ਕੇ ਰੇਲਵੇ ਦੇ ਮੁਸਾਫ਼ਰਾਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ•ਾਂ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨਾਲ ਗੱਲਬਾਤ ਕਰ ਕੇ ਉਨ•ਾਂ ਦੀਆਂ ਪੁਲਸ ਸਬੰਧੀ ਮੁਸ਼ਕਲਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ•ਾਂ ਕਿਹਾ ਕਿ ਰੇਲਵੇ ਸਟੇਸ਼ਨ ਉੱਪਰ ਪੁਲਸ ਮੁਲਾਜ਼ਮਾਂ ਅਤੇ ਯਾਤਰੀਆਂ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਜੀ.ਆਰ.ਪੀ ਦੇ ਮੁਲਾਜ਼ਮਾਂ ਦੀਆ ਮੁਸ਼ਕਲਾਂ ਸੁਣਨ ਲਈ ਇਹ ਦੌਰਾ ਕੀਤਾ ਗਿਆ ਹੈ ਅਤੇ ਪੂਰੇ ਜ਼ਿਲੇ• ਅੰਦਰ ਅਜਿਹੇ ਦੌਰੇ ਕਰ ਕੇ ਹੋਮ ਗਾਰਡਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਤਾਂ ਜੋ ਗਲਤ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨ•ਾਂ ਕਿਹਾ ਕਿ ਜੇਕਰ ਮੁਸਾਫ਼ਰਾ ਨੂੰ ਸਟੇਸ਼ਨ ਉੱਪਰ ਕੋਈ ਸ਼ੱਕੀ ਅਨਸਰ ਨਜ਼ਰ ਆਉਂਦਾ ਹੈ ਉਹ ਇਸ ਦੀ ਜਾਣਕਾਰੀ ਜੀ.ਆਰ.ਪੀ ਚੌਕੀ ਦੇ ਇੰਚਾਰਜ ਨੂੰ ਦੇਣ। ਇਸ ਮੌਕੇ ਰਾਜੀਵ ਕਪੂਰ, ਪਰਮਿੰਦਰ ਸਿੰਘ ਅਤੇ ਜਰਨੈਲ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮ ਵੀ ਹਾਜ਼ਰ ਸਨ ।

ਕੈਪਸ਼ਨ- ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੰਜਾਬ ਹੋਮ ਗਾਰਡ ਦੇ ਕਮਾਂਡੇਂਟ ਰਾਏ ਸਿੰਘ

Please Click here for Share This News

Leave a Reply

Your email address will not be published. Required fields are marked *