best platform for news and views

ਪੰਜਾਬ ਸਰਕਾਰ ਵੱਲੋ ਮੁਹਿਮ ਦੌਰਾਨ ਦਹੀ,ਦੁੱਧ,ਮਲਾਈ ਦੇ ਕਿੱਤੇ ਸੈਪਲ ਚੈਕ

Please Click here for Share This News

ਧੂਰੀ,9 ਅਪ੍ਰੈਲ (ਮਹੇਸ਼) ਪੰਜਾਬ ਸਰਕਾਰ ਦੀ ਚਲਾਈ ਗਈ ਮੁਹਿੰਮ ਤਹਿਤ ਫੂਡ ਸੇਫਟੀ ਆਨ ਵਾਹੀਕਲ ਸਥਾਨਕ ਤਰਵੈਨੀ ਚੌਕ ਵਿਖੇ ਪੁੱਜੀ। ਇਸ ਮੌਕੇ ਫੂਡ ਕਮਿਸ਼ਨਰ ਰਵਿੰਦਰ ਗਰਗ ਅਤੇ ਫੂਡ ਸੈਕਟਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਗੱਡੀ ਦੇ ਵਿੱਚ ਲੋਕਾਂ ਵੱਲੋ ਵਰਤੇ ਜਾ ਰਹੇ ਘਰਾਂ ਵਿੱਚ ਸਮਾਨ ਜਿਵੇ ਦਹੀ,ਦੁੱਧ,ਪਾਣੀ,ਮੱਖਣ,ਮਲਾਈ,ਲਾਲ ਮਿਰਚ,ਮਹਿੰਦੀ,ਮਸਾਲੇ,ਹਲਦੀ ਆਦਿ ਦੇ ਟੈਸਟ ਸਰਕਾਰੀ ਰੇਟਾਂ ਤੇ ਕਰਵਾ ਕੇ ਇਸ ਵਿੱਚ ਮਿਲਾਵਟ ਦਾ ਟੈਸਟ ਕਰਕੇ ਜਾਣੂ ਕਰਵਾਇਆ ਗਿਆ ਅਤੇ ਮੌਕੇ ਤੇ ਉਸਦੀ ਰਿਪੋਰਟ ਦੇ ਕੇ ਉਸ ਰਿਪੋਰਟ ਦੇ ਬਾਰੇ ਵਿਸ਼ਤਾਰ ਵਿੱਚ ਸਮਝਾਇਆ ਗਿਆ। ਧੂਰੀ ਸ਼ਹਿਰ ਵਿੱਚ 50ਦੇ ਕਰੀਬ ਸੈਮਪਲ ਟੈਸਟ ਕੀਤੇ ਗਏ ਉਨ•ਾ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਵੱਲੋ ਚਲਾਈ ਗਈ ਇਸ ਮੁਹਿਮ ਦਾ ਵੱਧ ਤੋ ਵੱਧ ਹਿਸਾ ਬਣੋ ਤਾਂ ਕਿ ਜੋ ਰੋਜਮਰਾ ਦੀ ਜਿੰਦਗੀ ਵਿੱਚ ਆਪਾ ਚੀਜਾ ਖਾਦੇ ਹਾਂ ਉਸ ਦੀ ਮਹਤੱਤਾ ਬਾਰੇ ਪਤਾ ਲੱਗ ਸਕੇ ਇਸ ਮੌਕੇ ਸੁਰੇਸ਼ ਬਾਸਲ,ਸੁਰਿੰਦਰ ਗੋਇਲ ਐਮ.ਸੀ,ਪ੍ਰੇਮ ਬਾਂਸਲ,ਰਿਕੀ,ਵਿਕਾਸ ਕੁਮਾਰ,ਵਿਰੋਚੈਨ ਪੁਰੀ,ਸਤਵਿੰਦਰ ਸਿੰਘ (ਫੂਡ ਲੈਵ ਅਸ਼ਿਸਟੈਟ),ਦਰਸ਼ਨ ਸਿੰਘ ਸਮੇਤ ਸਹਿਰ ਨਿਵਾਸੀ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *