best platform for news and views

ਪੰਜਾਬ ਸਰਕਾਰ ਵੱਲੋਂ ਐਲਾਨੇ 16 ਨਵੇਂ ਬੱਸ ਸਟੈਂਡਾਂ ‘ਚ ਧੂਰੀ ਨੂੰ ਵੀ ਮਿਲਿਆ ਨਵਾਂ ਬੱਸ ਸਟੈਂਡ

Please Click here for Share This News

ਧੂਰੀ, 24 ਮਾਰਚ(ਮਹੇਸ਼)- ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦੇ ਦੂਸਰੇ ਬਜਟ ‘ਚ ਵੱਧਦੀ ਟਰੈਫਿਕ ਸਮੱਸਿਆ ਨੂੰ ਰੋਕਣ ਲਈ ਪੰਜਾਬ ‘ਚ ਕੁੱਲ ਬਣਨ ਵਾਲੇ 16 ਨਵੇਂ ਬੱਸ ਸਟੈਂਡਾਂ ‘ਚ ਧੂਰੀ ਨੂੰ ਥਾਂ ਮਿਲਣ ਕਾਰਨ ਹਲਕਾ ਨਿਵਾਸੀਆਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਜਿਉਂ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ‘ਚ ਧੂਰੀ ਦੇ ਨਵੇਂ ਬੱਸ ਸਟੈਂਡ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਤਾਂ ਹਲਕੇ ਦੇ ਲੋਕਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਹਲਕਾ ਵਿਧਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲ ਹੀ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ‘ਚ ਬਣਨ ਵਾਲੇ 16 ਨਵੇਂ ਬੱਸ ਸਟੈਂਡਾਂ ‘ਚ ਧੂਰੀ ‘ਚ ਵੀ ਨਵਾਂ ਬੱਸ ਸਟੈਂਡ ਬਣਨ ਨਾਲ ਜਿੱਥੇ ਹਲਕੇ ਦੇ ਲੋਕਾਂ ਦੀ ਵੱਡੇ ਚਿਰ ਤੋਂ ਲਟਕਦੀ ਪੂਰੀ ਹੋ ਗਈ ਹੈ, ਉਥੇ ਨਵਾਂ ਬੱਸ ਸਟੈਂਡ ਬਣਨ ਨਾਲ ਹਲਕੇ ‘ਚ ਵਪਾਰ ਦੇ ਵੱਡੇ ਮੌਕੇ ਪੈਦਾ ਹੋਣਗੇ।
ਉਨ•ਾਂ ਨਵੇਂ ਬੱਸ ਸਟੈਂਡ ਦੇ ਬਣਨ ਦੇ ਐਲਾਨ ਮਗਰੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸ਼ਹਿਰੀ ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ।

ਕੈਪਸ਼ਨ- ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *