ਚੰਡੀਗੜ: ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ 18 ਪੀ ਸੀ ਐਸ ਅਫਸਰਾਂ ਦੀਆਂ ਬਦਲੀਆਂ/ਤੈਨਾਤੀਆਂ ਕੀਤੀਆਂ ਹਨ। ਪੀ ਸੀ ਐਸ ਸੀ੍ਰ ਹਰੀ ਕ੍ਰਿਸ਼ਨ ਨਾਗਪਾਲ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪਨਸਪ, ਸ੍ਰੀਮਤੀ ਸਿਮਰਪ੍ਰੀਤ ਨੂੰ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ( ਹੈੱਡਕੁਆਟਰ) ਪਟਿਆਲਾ ਅਤੇ ਵਾਧੂ ਚਾਰਚ ਐਸ ਡੀ ਐਮ ਦੂਧਨ ਸਾਦਾਂ, ਸ੍ਰੀਮਤੀ ਦਮਨਦੀਪ ਕੌਰ ਨੂੰ ਵਧੀਕ ਕਮਿਸ਼ਨਰ( ਸ਼ਿਕਾਇਤਾਂ ) ਜਲੰਧਰ, ਸ੍ਰੀ ਹਿਮਾਂਸ਼ੂ ਗੁਪਤਾ ਨੂੰ ਜਿਲਾ ਟਰਾਂਸਪੋਰਟ ਅਫਸਰ ਸੰਗਰੂਰ ਅਤੇ ਵਾਧੂ ਚਾਰਜ ਐਸ ਡੀ ਐਮ ਦਿੜਬਾ, ਸ੍ਰੀਮਤੀ ਹਰਕਿਰਤ ਕੌਰ ਚੰਨੇ ਨੂੰ ਕਾਰਜਕਾਰੀ ਮੈਜਿਸਟਰੇਟ ਸੰਗਰੂਰ ਅਤੇ ਵਾਧੂ ਚਾਰਜ ਐਸ ਡੀ ਐਮ ਅਹਿਮਦਗੜ, ਸ੍ਰੀ ਅੰਕੁਰ ਮਹਿੰਦਰੋ ਸਹਾਇਕ ਕਮਿਸ਼ਨਰ ( ਜਨਰਲ ) ਜਲੰਧਰ, ਸ੍ਰੀਮਤੀ ਸਵਾਤੀ ਕੁੰਦਨ ਸਹਾਇਕ ਕਮਿਸ਼ਨਰ ( ਜਨਰਲ ) ਗੁਰਦਾਸਪੁਰ, ਸ੍ਰੀ ਵਿਕਾਸ ਹੀਰਾ ਨੂੰ ਸਹਾਇਕ ਕਮਿਸ਼ਨਰ ( ਜਨਰਲ ) ਅੰਮ੍ਰਿਤਸਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ( ਸ਼ਿਕਾਇਤਾਂ ) , ਸ੍ਰੀਮਤੀ ਦੀਪਜੋਤ ਕੌਰ ਨੂੰ ਸਹਾਇਕ ਕਮਿਸ਼ਨਰ ( ਜਨਰਲ ) ਸੰਗਰੂਰ ਅਤੇ ਵਾਧੂ ਚਾਰਜ ਐਸ ਡੀ ਐਮ ਭਵਾਨੀਗੜ, ਸ੍ਰੀ ਪਰੇਸ਼ ਗਰਗੀ ਨੂੰ ਸਹਾਇਕ ਕਮਿਸ਼ਨਰ ( ਜਨਰਲ ) ਰੂਪਨਗਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ( ਸ਼ਿਕਾਇਤਾਂ ) ਰੂਪਨਗਰ, ਸ੍ਰੀ ਰਜਨੀਸ਼ ਅਰੋੜਾ ਨੂੰ ਸਹਾਇਕ ਕਮਿਸ਼ਨਰ ( ਸ਼ਿਕਾਇਤਾਂ ) ਤਰਨਤਾਰਨ, ਸ੍ਰੀ ਰਣਜੀਤ ਸਿੰਘ ਨੂੰ ਸਹਾਇਕ ਕਮਿਸ਼ਨਰ ( ਜਨਰਲ ਅਤੇ ਸ਼ਿਕਾਇਤਾਂ) ਫਿਰੋਜ਼ਪੁਰ, ਅਤੇ ਸ੍ਰੀ ਗੁਰਿੰਦਰ ਸਿੰਘ ਸੋਢੀ ਸਹਾਇਕ ਕਮਿਸ਼ਨਰ ( ਜਨਰਲ ) ਫਤਿਹਗੜ ਸਾਹਿਬ, ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਜਿਲਾ ਟਰਾਂਸਪੋਰਟ ਅਫਸਰ ਰੂਪਨਗਰ, ਸ੍ਰੀ ਸੁਰਜੀਤ ਸਿੰਘ ਸੈਣੀ ਨੂੰ ਸਹਾਇਕ ਕਮਿਸ਼ਨਰ ( ਜਨਰਲ ) ਲੁਧਿਆਣਾ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ( ਸ਼ਿਕਾਇਤਾਂ ) ਲੁਧਿਆਣਾ, ਸ੍ਰੀ ਰਾਜ ਕੁਮਾਰ ਨੂੰ ਸਹਾਇਕ ਕਮਿਸ਼ਨਰ ( ਸ਼ਿਕਾਇਤਾਂ ) ਫਤਿਹਗੜ• ਸਾਹਿਬ, ਸ੍ਰੀ ਹਰਬੰਸ ਸਿੰਘ ਨੂੰ ਸਹਾਇਕ ਕਮਿਸ਼ਨਰ ( ਜਨਰਲ ਅਤੇ ਸ਼ਿਕਾਇਤਾਂ) ਫਰੀਦਕੋਟ ਅਤੇ ਸ੍ਰੀ ਸੂਬਾ ਸਿੰਘ ਨੂੰ ਸਹਾਇਕ ਕਮਿਸ਼ਨਰ ( ਜਨਰਲ ) ਪਟਿਆਲਾ ਵਿਖੇ ਤੈਨਾਤ ਕੀਤਾ ਗਿਆ ਹੈ