ਚੰਡੀਗੜ• : ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਦੋ ਜ਼ਿਲਾ ਮਾਲ ਅਫਸਰ, 6 ਤਹਿਸੀਲਦਾਰ ਅਤੇ 10 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਹਨ ਜੋ ਤੁਰੰਤ ਲਾਗੂ ਹੋਣਗੇਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲਾ ਮਾਲ ਅਫਸਰ ਸ੍ਰੀ ਪਰਮਜੀਤ ਸਿੰਘ ਸਹੋਤਾ ਨੂੰ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਸ਼ਰਨਜੀਤ ਸਿੰਘ ਨੂੰ ਬਠਿੰਡਾ ਵਿਖੇ ਤੈਨਾਤ ਕੀਤਾ ਗਿਆ ਹੈ।ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ ਨੂੰ ਰਾਜਪੂਰਾ, ਸ੍ਰੀ ਹਰੀ ਲਾਲ ਨਫਰੀ ਨੂੰ ਪੀ ਡਬਲਿਯੂ ਡੀ ਜਲੰਧਰ, ਸ੍ਰੀ ਸੁਖਜਿੰਦਰ ਸਿੰਘ ਟਿਵਾਣਾ ਨੂੰ ਪੀ ਡਬਲਿਯੂ ਡੀ ਪਟਿਆਲਾ, ਸ੍ਰੀ ਰਾਜਪਾਲ ਸਿੰਘ ਸੇਖੋਂ ਨੂੰ ਧੂਰੀ, ਸ੍ਰੀ ਸਰਬਜੀਤ ਸਿੰਘ ਨੂੰ ਪੱਟੀ ਅਤੇ ਸ੍ਰੀ ਜਤਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ ਵਿਖੇ ਤੈਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਸ੍ਰੀ ਅਜੈ ਕੁਮਾਰ ਨੂੰ ਪੱਟੀ ਅਤੇ ਵਾਧੂ ਚਾਰਜ ਨੌਸ਼ਹਿਰਾ ਪੰਨੂਆਂ, ਸ੍ਰੀ ਲਵਦੀਪ ਸਿੰਘ ਨੂੰ ਧਾਰੀਵਾਲ, ਸ੍ਰੀ ਰਜਿੰਦਰ ਸਿੰਘ ਨੂੰ ਬਮਿਆਲ, ਸ੍ਰੀ ਨਿਰਜੀਤ ਸਿੰਘ ਨੂੰ ਰਿਕਵਰੀ ਤਰਨਤਾਰਨ, ਸ੍ਰੀ ਗੁਰਮੀਤ ਸਿੰਘ ਮਿਚਰਾ ਨੂੰ ਰਾਜਪੂਰਾ, ਸ੍ਰੀ ਸਤੀਸ਼ ਕੁਮਾਰ ਨੂੰ ਮਲੋਦ, ਸ੍ਰੀ ਬਹਾਦਰ ਸਿੰਘ ਨੂੰ ਬਰਨਾਲਾ, ਸ੍ਰੀ ਤਰਵਿੰਦਰ ਕੁਮਾਰ ਨੂੰ ਅਗਰੇਰੀਅਨ ਸੰਗਰੂਰ, ਸ੍ਰੀ ਕੁਲਭੂਸ਼ਨ ਨੂੰ ਲੁਧਿਆਣਾ ਈਸਟ ਅਤੇ ਵਿਜੈ ਕੁਮਾਰ ਨੂੰ ਐਸ ਵਾਈ ਐਲ ਰਾਜਪੁਰਾ ਵਿਖੇ ਤੈਨਾਤ ਕੀਤਾ ਗਿਆ ਹੈ।