ਚੰਡੀਗੜ• – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਿਟਾਇਰਮੈਨਟ ਤੋਂ ਬਾਅਦ ਦੋ ਸਾਲ ਦੇ ਵਾਧੇ ਤੇ ਨੌਕਰੀ ਕਰ ਰਹੇ ਮੁਲਾਜ਼ਮਾਂ ਬਾਰੇ ਅਹਿਮ ਫੈਸਲਾ ਲੈਂਦਿਆਂ ਹਰੀ ਝੰਡੀ ਦਿੱਤੀ ਹੈ।ਇਸ ਫੈਸਲੇ ਦੇ ਅਨੁਸਾਰ ਜੇਕਰ ਵਾਧੇ ਦੌਰਾਨ ਨੌਕਰੀ ਕਰ ਰਹੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਸਭ ਤੋਂ ਆਸ਼ਰਿਤ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਦਿੱਤੀ ਜਾਵੇਗੀ। ਇਹ ਨੌਕਰੀ ਪਹਿਲਾਂ ਤੋਂ ਚੱਲ ਰਹੀ ਪਾਲਸੀ ਦੇ ਅਨੁਸਾਰ ਹੀ ਦਿੱਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਇਸ ਸਬੰਧੀ ਫਾਈਲ ਨੂੰ ਅੱਜ ਸ਼ਾਮੀ ਪ੍ਰਵਾਨਗੀ ਦੇ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਪਹਿਲਾਂ ਕੇਵਲ 58 ਸਾਲ ਤੱਕ ਸਰਕਾਰੀ ਨੌਕਰੀ ਕਰਨ ਵਾਲੇ ਮੁਲਜ਼ਮਾ ਦੀ ਨੌਕਰੀ ਦੌਰਾਨ ਮੌਤ ਹੋ ਜਾਣ ‘ਤੇ ਪਰਿਵਾਰਕ ਮੈਂਬਰ ਨੂੰ ਤਰਸ ਦੇ ਅਧਾਰ ‘ਤੇ ਨੌਕਰੀ ਯੋਗ ਮੰਨਿਆ ਜਾਂਦਾ ਸੀ।ਪਰ ਸਰਕਾਰ ਨੇ ਹੁਣ ਫੈਸਲਾ ਲੈਂਦਿਆਂ ਰਿਟਿÂਰਮੈਂਟ ਤੋਂ ਬਾਅਦ 2 ਸਾਲ ਦੇ ਵਾਧੇ ਤੇ ਚੱਲ ਰਹੇ ਮੁਲਾਜ਼ਮਾਂ ਨੂੰ ਵੀ ਇਸ ਪਾਲਸੀ ਦੇ ਅਧੀਨ ਸ਼ਾਮਿਲ ਕਰ ਲਿਆ ਹੈ।
ਇਸੇ ਤਰਾਂ ਹੋਰ ਮੁਲਾਜ਼ਮ ਪੱਖੀ ਫੈਸਲਾ ਲੈਂਦਿਆਂ ਮੁੱਖ ਮੰਤਰੀ ਨੇ ਵਿਭਾਗਾਂ ਦੇ ਮੁੱਖੀਆਂ ਨੂੰ ਸ਼ਕਤੀਆਂ ਦੇ ਦਿੱਤੀਆਂ ਹਨ ਕਿ ਉਹ ਨੌਕਰੀ ਦੌਰਾਨ ਅਕਾਲ ਚਲਾਣਾ ਕਰ ਗਏ ਮੁਲਾਜ਼ਮਾਂ ਦੇ ਆਸ਼ਰਿਤਾਂ ਨੂੰ ਪੰਜ ਸਾਲ ਦੇ ਦੌਰਾਨ ਨੌਕਰੀ ਦੇਣ।ਬੁਲਾਰੇ ਨੇ ਦੱਸਿਆ ਕਿ ਪੰਜ ਸਾਲ ਤੋਂ ਵੱਧ ਵਕਫੇ ਵਾਲੇ ਕੇਸਾਂ ਵਿਚ ਪ੍ਰਬੰਧਕੀ ਸਕੱਤਰ ਕੋਲ ਤਰਸ ਦੇ ਅਧਾਰ ‘ਤੇ ਨੌਕਰੀ ਦੇਣ ਦੀਆਂ ਸ਼ਕਤੀਆਂ ਹੋਣਗੀਆਂ। ਜਦਕਿ ਇਸ ਤੋਂ ਪਹਿਲਾਂ ਵਿਭਾਗ ਦੇ ਮੁੱਖੀ ਕੋਲ ਤਰਸ ਦੇ ਅਧਾਰ ‘ਤੇ ਨੌਕਰੀ ਦੇਣ ਦਾ ਅਧਿਕਾਰ ਸਿਰਫ ਇੱਕ ਸਾਲ ਦਾ ਸਮਾਂ ਹੀ ਹੁੰਦਾ ਸੀ, ਜਿਸ ਤੋਂ ਬਾਅਦ ਕੇਸ ਪ੍ਰਸੋਨਲ ਵਿਭਾਗ ਨੂੰ ਭੇਜਿਆ ਜਾਂਦਾਂ ਸੀ ਜੋ ਪੰਜ ਸਾਲ ਤੱਕ ਦੇ ਕੇਸਾਂ ਵਿਚ ਨੌਕਰੀ ਦੇ ਸਕਦੇ ਸਨ।ਮੁੱਖ ਮੰਤਰੀ ਵਲੋਂ ਇਹ ਫੈਸਲਾ ਅਜਿਹੇ ਕੇਸਾਂ ਵਿਚ ਬੇਲੋੜੀ ਖੱਜਲ ਖੁਆਰੀ ਰੋਕਣ ਲਈ ਲਿਆ ਗਿਆ ਹੈ।