truco para ganar en el casino pokemon rojo fuego fat tuesday niagara falls casino hours maquinas casino nuevas para jugar gratis sin descargar las vegas hotel & casino sta elena belize grand eagle casino no deposit bonus antiguo casino de puerto rico wedding cost
best platform for news and views

ਪੰਜਾਬ ਸਰਕਾਰ ਵਲੋਂ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਸਪੋਰਟ ਓਰੀਐਂਟਡ ਇਕਾਈਆਂ ਨੂੰ ਮਨਜ਼ੂਰ ਪੂੰਜੀ ਸਬਸਿਡੀ ਕੀਤੀ ਜਾਵੇਗੀ ਰਿਲੀਜ਼

Please Click here for Share This News

ਚੰਡੀਗੜ•, 3 ਦਸੰਬਰ:
ਪੰਜਾਬ ਸਰਕਾਰ ਵੱਲੋ ਵੱਖ-ਵੱਖ ਉਦਯੋਗਿਕ ਨੀਤੀਆਂ ਦੇ ਤਹਿਤ ਸਮੇਂ-ਸਮੇਂ ‘ਤੇ ਜਨਰਲ ਉਦਯੋਗਿਕ ਇਕਾਈਆਂ ਅਤੇ ਐਕਪੋਰਟ ਓਰੀਐਂਟਿਡ ਇਕਾਈਆਂ (ਈ.ਓ.ਯੂ) ਨੂੰ ਇਨਵੈਸਟਮੈਂਟ ਇੰਨਸੈਟਿਵ/ ਮਨਜ਼ੂਰ ਕੀਤੀ ਗਈ ਕੈਪੀਟਲ ਸਬਸਿਡੀ  ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਬਸਿਡੀ ਪਹਿਲਾਂ ਉਦਯੋਗਿਕ ਨੀਤੀ ਦੇ ਨਿਯਮਾਂ ਦੀ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਰੋਕ ਦਿੱਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਸਰਕਾਰ ਵਲੋਂ ਅਧਿਸੂਚਨਾ ਨੰ: ਇੰਨ/ਸਬ/2019-20/ਡੀ.ਏ.-7/11371-ਏ ਮਿਤੀ 13-11-2019 ਨੂੰ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਨੋਟੀਫੀਕੇਸ਼ਨ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਉਦਯੋਗ ਵਿਭਾਗ ਦੀ ਵੈਬਸਾਈਟ www.pbindustries.gov.in ‘ਤੇ ਵੀ ਅਪਲੋਡ ਕੀਤਾ ਗਿਆ ਹੈ।
ਸੂਬੇ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਜਿਨ•ਾਂ ਨੂੰ ਉਪਦਾਨ ਦੀ ਰਾਸ਼ੀ ਵੱਖ-ਵੱਖ ਉਦਯੋਗਿਕ ਨੀਤੀਆਂ ਅਨੁਸਾਰ ਪ੍ਰਵਾਨ ਕੀਤੀ ਗਈ ਸੀ ਅਤੇ ਬੰਦ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਉਨ•ਾਂ  ਦੀ ਪ੍ਰਵਾਨ ਕੀਤੀ ਰਾਸ਼ੀ ਦੀ ਵੰਡ ਨਹੀਂ ਕੀਤੀ ਗਈ ਸੀ, ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਇਹ ਇਕਾਈਆਂ ਉਕਤ ਗਾਈਡਲਾਈਨਜ਼ ਅਨੁਸਾਰ ਯੋਗ ਅਤੇ ਹੱਕਦਾਰ ਸਮਝਦੀਆਂ ਹਨ ਤਾਂ ਉਹ ਵਿਭਾਗ ਦੀ ਈ-ਮੇਲ ਆਈ ਡੀ ਨੰ: br.incentive0gmail.com ‘ਤੇ ਜਾਂ ਸਬੰਧਤ ਜਨਰਲ ਮੈਨੇਜਰ, ਜ਼ਿਲ•ਾ ਉਦਯੋਗ ਕੇਂਦਰ ਰਾਹੀਂ ਆਪਣੀ ਪ੍ਰਤੀ ਬੇਨਤੀ ਦੇ ਸਕਦੀਆਂ ਹਨ, ਤਾਂ ਜੋ ਉਨਾਂ• ਇਕਾਈਆਂ ਨੂੰ ਸਬਸਿਡੀ ਦੀ ਵੰਡ ਕਰਨ ਸਬੰਧੀ ਵਿਚਾਰਿਆ ਜਾ ਸਕੇ।

Please Click here for Share This News

Leave a Reply

Your email address will not be published.