best platform for news and views

ਪੰਜਾਬ ਸਰਕਾਰ ਨੇ 4 ਆਈ. ਏ.ਐਸ. ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ

Please Click here for Share This News

ਚੰਡੀਗੜ੍ਹ, 13 ਜੂਨ:

ਪੰਜਾਬ ਸਰਕਾਰ ਵਲੋਂ ਕੁੱਝ ਆਈ. ਏ.ਐਸ. ਅਧਿਕਾਰੀਆਂ ਦੇ ਐਕਸ ਇੰਡੀਆ ਲੀਵ ਅਤੇ ਟਰੇਨਿੰਗ ਪ੍ਰੋਗਰਾਮ ਤੇ ਜਾਣ ਦੇ ਮੱਦੇਨਜ਼ਰ 4 ਆਈ. ਏ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

ਸਰਕਾਰ ਦੇ ਆਦੇਸ਼ਾਂ ਮੁਤਾਬਕ ਸ੍ਰੀ ਰਾਹੁਲ ਤਿਵਾੜੀ, ਆਈ.ਏ.ਐਸ. ਸਕੱਤਰ, ਰੁਜ਼ਗਾਰ ਉਤਪਤੀ ਤੇ ਸਿਖਲਾਈ ਅਤੇ ਮਿਸ਼ਨ ਡਾਇਰੈਕਟਰ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਕਮਿਸ਼ਨਰ, ਰੂਪਨਗਰ ਡਵੀਜਨ, ਰੂਪਨਗਰ ਅਤੇ ਨੋਡਲ ਅਫਸਰ, ਐਂਟੀ ਡਰੱਗ ਅਬੀਊਸ ਐਂਡ ਕੰਪੇਨ (ਗ੍ਰਹਿ ਵਿਭਾਗ) 11-06-2019 ਤੋਂ 30-06-2019 ਤੱਕ ਐਕਸ਼ ਇੰਡੀਆ ਲੀਵ ‘ਤੇ ਹਨ। ਇਸ ਸਮੇਂ ਦੌਰਾਨ ਸ੍ਰੀ ਡੀ.ਕੇ. ਤਿਵਾੜੀ, ਆਈ.ਏ.ਐਸ, ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਨੂੰ ਸਕੱਤਰ, ਰੁਜ਼ਗਾਰ ਉਤਪਤੀ ਤੇ ਸਿਖਲਾਈ ਅਤੇ ਮਿਸ਼ਨ ਡਾਇਰੈਕਟਰ, ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਆਰ.ਕੇ. ਕੌਸ਼ਿਕ, ਆਈ.ਏ.ਐਸ. ਸਕੱਤਰ ਊਰਜਾ ਤੇ ਨਵੀਂ ਤੇ ਨਵਿਆਉਣਯੋਗ ਊਰਜਾ ਕਮਿਸ਼ਨਰ, ਫਰੀਦਕੋਟ ਡਵੀਜਨ, ਫਰੀਦਕੋਟ ਨੂੰ ਕਮਿਸ਼ਨਰ, ਰੂਪਨਗਰ ਡਵੀਜਨ, ਰੂਪਨਗਰ ਦਾ ਵਾਧੂ ਚਾਰਚ ਦਿੱਤਾ ਗਿਆ ਹੈ। ਸ੍ਰੀ ਰਾਹੁਲ ਕੁਮਾਰ, ਆਈ.ਏ.ਐਸ. , ਸਕੱਤਰ ਕਮ ਡਾਇਰੈਕਟਰ ਖਣਨ ਅਤੇ ਭੌਂ ਵਿਗਿਆਨ ਅਤੇ ਕਮਿਸ਼ਨਰ ਫਾਰ ਪਰਸਨਸ ਵਿਦ ਡਿਸਏਬਿਲਟੀ ਅਤੇ ਸਕੱਤਰ ਗ੍ਰਹਿ ਮਾਮਲੇ, ਨਿਆਂ ਅਤੇ ਜੇਲ੍ਹਾਂ ਨੂੰ ਨੋਡਲ ਅਫਸਰ, ਐਂਟੀ ਡਰੱਗ ਅਬੀਊਸ ਐਂਡ ਕੰਪੇਨ (ਗ੍ਰਹਿ ਵਿਭਾਗ) ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸ੍ਰੀ ਵਿਜੈ ਨਾਮਦਿਓਰਾਓ ਜਾਦੇ ਆਈ.ਏ.ਐਸ. ਸਕੱਤਰ, ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਅਤੇ ਸਕੱਤਰ ਖਰਚੇ, (ਵਿੱਤ ਵਿਭਾਗ) 14-06-2019 ਤੋਂ 24-06-2019 ਤੱਕ ਐਕਸ਼ ਇੰਡੀਆ ਲੀਵ ‘ਤੇ ਹਨ। ਇਸ ਸਮੇਂ ਦੌਰਾਨ ਸ੍ਰੀ ਵਰੁਨ ਰੂਜਮ ਆਈ.ਏ.ਐਸ. ਮੈਨੇਜਿੰਗ ਡਾਇਰੈਕਟਰ ਮਾਰਕਫੈੱਡ ਨੂੰ ਸਕੱਤਰ, ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਅਬਿਨਵ, ਆਈ.ਏ.ਐਸ. ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮ. ਡਾਇਰੈਕਟਰ ਖਜ਼ਾਨਾ ਅਤੇ ਲੇਖਾ ਅਤੇ ਵਿਸ਼ੇਸ਼ ਸਕੱਤਰ, ਖਰਚੇ, (ਵਿੱਤ ਵਿਭਾਗ) ਨੂੰ ਸਕੱਤਰ, ਖਰਚੇ, (ਵਿੱਤ ਵਿਭਾਗ) ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸ੍ਰੀ ਭੁਪਿੰਦਰ ਸਿੰਘ ਆਈ.ਏ.ਐਸ. ਕਾਰਜਕਾਰੀ ਡਾਇਰੈਕਟਰ, ਬੈਕਫਿਨਕੋ ਅਤੇ ਵਿਸ਼ੇਸ਼ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਮੈਂਬਰ ਸਕੱਤਰ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਮੈਂਬਰ ਸਕੱਤਰ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ 15-06-2019 ਤੋਂ 30-06-2019 ਤੱਕ ਐਕਸ ਇੰਡੀਆ ਲੀਵ ‘ਤੇ ਹਨ। ਇਸ ਸਮੇਂ ਦੌਰਾਨ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ. ਡਾਇਰੈਕਟਰ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ ਐਗਜੀਕਿਊਟਿਵ ਅਤੇ ਕਾਰਜਕਾਰੀ ਡਾਇਰੈਕਟਰ, ਪੰਜਾਬ ਰਾਜ ਅਨੁਸੂਚਿਤ ਜਾਤੀਆਂ, ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੂੰ ਕਾਰਜਕਾਰੀ ਡਾਇਰੈਕਟਰ, ਬੈਕਫਿਨਕੋ ਅਤੇ ਮੈਂਬਰ ਸਕੱਤਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਮੈਂਬਰ ਸਕੱਤਰ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸ੍ਰੀ ਸੁਮੇਰ ਸਿੰਘ ਗੁਰਜਰ, ਆਈ.ਏ.ਐਸ. ਕਮਿਸ਼ਨਰ, ਫਿਰੋਜ਼ਪੁਰ ਡਵੀਜਨ, ਫਿਰੋਜ਼ਪੁਰ, ਨਾਨ ਫਾਇਨੈਂਸ਼ੀਅਲ ਮੈਨੇਜਰਜ਼ ਲਈ ਯੂਨੀਵਰਸਿਟੀ ਆਫ ਸ਼ਿਕਾਗੋ, ਯੂ.ਐਸ.ਏ. ਵਿਖੇ  10-06-2019 ਤੋਂ 14-06-2019 ਤੱਕ ਸ਼ਾਰਟ ਟਰਮ ਟਰੇਨਿੰਗ ਪ੍ਰੋਗਰਾਮ ਅਤੇ 15-06-2019 ਤੋਂ 23-06-2019 ਤੱਕ ਐਕਸ ਇੰਡੀਆ ਲੀਵ ‘ਤੇ ਹਨ। ਇਸ ਸਮੇਂ ਦੌਰਾਨ ਸ੍ਰੀ ਚੰਦਰ ਗੈਂਦ ਆਈ.ਏ.ਐਸ. ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਕਮਿਸ਼ਨਰ, ਫਿਰੋਜ਼ਪੁਰ ਡਵੀਜਨ, ਫਿਰੋਜ਼ਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Please Click here for Share This News

Leave a Reply

Your email address will not be published. Required fields are marked *