best platform for news and views

ਪੰਜਾਬ ਸਰਕਾਰ ਆਵਾਰਾ ਗਊਆਂ ਤੇ ਢੱਠਿਆਂ ਦਾ ਕਰੇ ਹੱਲ:- ਗੁਲਸ਼ਨ ਅਲਗੋਂ

Please Click here for Share This News
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਸੜਕਾਂ ਤੇ ਦਿਨ ਰਾਤ ਅਵਾਰਾ ਘੁੰਮਦੇ ਪਸ਼ੂ ਜੋ ਸੜਕੀ ਹਾਦਸਿਆਂ ਨੂੰ ਸੱਦਾ ਦੇ ਕੇ ਕਈਆਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੇ ਹਨ , ਜਦੋਂ ਕਿ ਪ੍ਰਸ਼ਾਸਨ ਸਭ ਕੁਝ ਦੇਖਣ ਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ ! ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਵਾਰਾ ਗਊਆਂ ਦੀ ਸਾਂਭ ਸੰਭਾਲ ਲਈ ਜਨਤਾ ਤੇ ਗਊ ਸੈੱਸ ਟੈਕਸ ਇਸ ਲਈ ਲਾਇਆ ਹੋਇਆ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਤੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ ! ਪਰ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਕਿ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ,ਤੇ ਨਾ ਹੀ ਸਰਕਾਰ ਨੂੰ ਕੁਝ ਕਹਿਣ ਜੋਗੇ ਹਨ ! ਇਸ ਗੰਭੀਰ ਸਮੱਸਿਆ ਤੇ ਚਿੰਤਤ ਸਮਾਜ ਸੇਵੀ ਸੰਸਥਾ ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਆਗੂਆਂ ਗੁਲਸ਼ਨ ਅਲਗੋਂ ,ਹਰਜਿੰਦਰ ਸਿੰਘ ਭਿੱਖੀਵਿੰਡ ,ਹੈਪੀ ਸੰਧੂ , ਗੁਰਜੰਟ ਸਿੰਘ ਕਲਸੀ ,ਅਸ਼ਵਨੀ ਕੁਮਾਰ ,ਜੋਗਿੰਦਰ ਸਿੰਘ ਡੱਲ , ਬਿੱਟੂ ਦਿਆਲਪੁਰੀਆ ਆਦਿ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਇਹਨ੍ਹਾਂ ਅਵਾਰਾ ਪਸ਼ੂਆਂ ਵੱਲ ਦਿਵਾਉਂਦਿਆਂ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ !
ਫੋਟੋ ਕੈਪਸ਼ਨ :-ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿਤ ਸੜਕ ਤੇ ਖੜ੍ਹਾ ਢੱਠਾ ਜੋ ਕਿਸੇ ਸਮੇਂ ਵੀ ਕਿਸੇ ਤੇ ਹਮਲਾ ਕਰ ਸਕਦਾ ਹੈ
Please Click here for Share This News

Leave a Reply

Your email address will not be published. Required fields are marked *