best platform for news and views

ਪੰਜਾਬ ਵੱਲੋਂ ਐਸ.ਏ.ਐਸ ਨਗਰ ਵਿਖੇ ਤੰਬਾਕੂ ਵੈਂਡਰ ਲਾਈਸੈਂਸਿੰਗ ਸਬੰਧੀ ਤਿੰਨ ਰਾਜੀ ਵਿਚਾਰ ਚਰਚਾ ਦਾ ਆਯੋਜਨ

Please Click here for Share This News

ਚੰਡੀਗੜ•, 20 ਜੂਨ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸੂਬੇ ਭਰ ਦੇ ਬੱÎਚਿਆਂ ਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਕਰਨ ਤੋਂ ਰੋਕਣ ਲਈ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਗਈ ਹੈ। ਇਸ ਮੁਹਿੰਮ ਤਹਿਤ ਸਟੇਟ ਤੰਬਾਕੂ ਕੰਟਰੋਲ ਸੈੱਲ ਵੱਲੋਂ ਇੰਟਰਨੈਸ਼ਨਲ ਯੂਨੀਅਨ ਐਂਡ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਤਕਨੀਕੀ ਸਹਿਯੋਗ ਅਤੇ ਪੰਜਾਬ , ਹਰਿਆਣਾ ਤੇ ਚੰਡੀਗੜ• ਦੇ ਸਰਕਾਰੀ ਵਿਭਾਗਾਂ ਦੇ ਨੁਮਾਇੰਦਿਆਂ ਤੇ ਵੱਖ ਵੱਖ  ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਰਲ਼ ਕੇ ਤੰਬਾਕੂ ਵੈਂਡਰ ਲਾਈਸੈਂਸਿੰਗ ਉੱਤੇ ਵਿਚਾਰ ਚਰਚਾ ਕੀਤੀ ਗਈ।
ਇਸ ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਡਾ. ਨਿਰਲੇਪ ਕੌਰ, ਸਟੇਟ ਨੋਡਲ ਅਫਸਰ, ਤੰਬਾਕੂ ਕੰਟਰੋਲ, ਪੰਜਾਬ ਨੇ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਤੰਬਾਕੂ ਦੀ ਰੋਕਥਾਮ ਨੂੰ ਕੌਮੀ ਪੱਧਰ ‘ਤੇ ਇੱਕ ਪ੍ਰਮੁੱਖ ਪ੍ਰੋਗਰਾਮ ਵਜੋਂ ਉਭਾਰਿਆ ਹੈ ਅਤੇ ਇਸ ਸਬੰਧੀ ਸੂਬੇ ਵੱਲੋਂ ਚੁੱਕੇ ਗਏ ਕਦਮ ਸ਼ਲਾਘਾਯੋਗ ਹਨ। ਉਨ•ਾਂ ਕਿਹਾ ਤੰਬਾਕੂ ਵੈਂਡਰ ਲਾਈਸੈਂਸਿੰਗ, ਤੰਬਾਕੂ ਦੀ ਖ਼ਪਤ ਨੂੰ ਰੋਕਣ ਵਾਲਾ ਇੱਕ ਸਸਤਾ ਢੰਗ ਹੈ। ਉਨ•ਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਤੰਬਾਕੂ ਦੀ ਵਿਕਰੀ ਸਬੰਧੀ ਐਕਟ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ।
ਉਨ•ਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2018-19 ਵਿੱਚ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ 2003(ਸੀ.ਓ.ਟੀ.ਪੀ.ਏ-2003)ਤਹਿਤ 23,886 ਚਲਾਨ ਕੀਤੇ ਗਏ। ਪੰਜਾਬ ਸਰਕਾਰ ਵੱਲੋਂ 28 ਮਈ ਨੂੰ ਜਾਰੀ ਕੀਤੇ ਨੋਟੀਫੀਕੇਸ਼ਨ ਮੁਤਾਬਕ ਹੁਣ ਮਾਸ ਮੀਡੀਆ ਅਫਸਰ, ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਮਲਟੀਪਰਪਜ਼ ਹੈਲਥ ਸੁਪਰਵਾਇਜ਼ਰ, ਸੀ.ਓ.ਟੀ.ਪੀ.ਏ-2003 ਦੇ ਸੈਕਸ਼ਨ4 ਅਤੇ 6 ਤਹਿਤ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕਰਨ ਲਈ ਸਮਰੱਥ ਹਨ।
ਉਨ•ਾਂ ਦੱਸਿਆ ਕਿ ਇਸ ਮਾਰੂ ਸਮੱਸਿਆ ਉੱਤੇ ਸਮੇਂ ਸਿਰ ਧਿਆਨ ਦੇ ਕੇ ਸਿਗਰੇਟਾਂ ਤੇ ਹੁੱਕਾ ਬਾਰਾਂ ਤੇ ਰੋਕ ਲਗਾਉਣ ਵਾਲਾ  ਅਤੇ ਕਾਲਜਾਂ /ਯੂਨੀਵਰਸਿਟੀਆਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ।  ਕੁੱਲ 730 ਪਿੰਡਾਂ ਵੱਲੋਂ ਮਤਾ ਪਾਸ ਕਰ ਕੇ ਆਪਣੇ ਆਪ ਨੂੰ ਤੰਬਾਕੂ ਮੁਕਤ ਘੋਸ਼ਿਤ ਕੀਤਾ ਜਾ ਚੁੱਕਾ ਹੈ। ਸੂਬੇ ਦੇ ਸਾਰੇ ਜ਼ਿਲਿ•ਆਂ ਵਿੱਚ ਤੰਬਾਕੂ ਮੁਕਤੀ ਕੇਂਦਰ ਖੋਲ•ੇ ਗਏ ਹਨ ।ਇਨ•ਾਂ ਕੇਂਦਰਾਂ ਵਿੱਚ ਤੰਬਾਕੂ ਛੁਡਾਉਣ ਸਬੰਧੀ ਮੁਫਤ ਕਾਊਂਸਲਿੰਗ ਦਿੱਤੀ ਜਾਂਦੀ ਹੈ  ਅਤੇ ਬਿਉਰੋਪੀਅਨ, ਨਿਕੋਟਿਨ ਗਮਜ਼ ਆਦਿ ਵਰਗੀਆਂ ਨਸ਼ਾ ਛੁਡਾਉ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਸਾਲ 2018-19 ਦੌਰਾਨ 12,428 ਤੰਬਾਕੂ ਨਸ਼ਾਖ਼ੋਰਾਂ ਨੇ ਇਨ•ਾਂ  ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕੀਤੀਆਂ। ਪੰਜਾਬ, ਤੰਬਾਕੂ ਦੇ ਇਸ ਕੋਹੜ ਨਾਲ ਨਜਿੱਠਣ ਲਈ ਨਿਰੰਤਰ ਯਤਨ ਕਰਦਾ ਰਹੇਗਾ ਅਤੇ ਜੋ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਵੱਲੋਂ ਮੋੜਕੇ ਚੰਗੇ ਰਾਹ ਵੱਲ ਪ੍ਰੇਰਿਤ ਕਰਨਾ ਇੱਕ ਵੱਡਾ ਕਾਰਜ ਹੈ।

Please Click here for Share This News

Leave a Reply

Your email address will not be published. Required fields are marked *