do slot machines pay out at certain times are there any casinos in florida agua caliente casino resort & spa park & ride casino del rio no deposit bonus code 2014 901 w casino rd everett wa 98204 triple double diamond slot machine jackpot winners 2019 governor of poker 3 hack tool www bet at home com casino
best platform for news and views

ਪੰਜਾਬ ਵਿਚ ਇੱਕ ਇਮਾਨਦਾਰ ਸਰਕਾਰ ਬਣਾਉਣ ਲਈ ਆਮ ਆਦਮੀ ਪਾਰਟੀ ਇੱਕ ਆਖਰੀ ਉਮੀਦ : ਮਨੀਸ਼ ਸਿਸੋਦੀਆ

Please Click here for Share This News

ਮੁਹਾਲੀ/ਆਨੰਦਪੁਰ ਸਾਹਿਬ/ਸਾਹਨੇਵਾਲ/ਲੁਧਿਆਣਾ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਹੈ ਕਿ ਪੰਜਾਬ ਇੱਕ ਬਹੁਤ ਹੀ ਮੁਸ਼ਕਿਲ ਪੜਾਅ ਤੋਂ ਲੰਘਿਆ ਹੈ ਅਤੇ ਇਸ ਨੂੰ ਖੁਸ਼ਹਾਲ ਸੂਬਾ ਬਣਨ ਲਈ ਹੁਣ ਇੱਕ ਇਮਾਨਦਾਰ ਅਤੇ ਜਿੰਮੇਵਾਰ ਸਰਕਾਰ ਦੀ ਜਰੂਰਤ ਹੈ। ਮੁਹਾਲੀ, ਅਨੰਦਪੁਰ ਸਾਹਿਬ, ਲੁਧਿਆਣਾ ਪੱਛਮੀ ਅਤੇ ਸਾਹਨੇਵਾਲ ਵਿਖੇ ਚੋਣ ਮੀਟਿੰਗਾਂ ਦੌਰਾਨ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਨੂੰ ਇੱਕ ਉਮੀਦ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਹੈ, ਜੋ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਸਕਦੀ ਹੈ ਅਤੇ ਵਿਕਾਸ ਕਰ ਸਕਦੀ ਹੈ।  ਉਨਾਂ ਕਿਹਾ ਕਿ ਸਫਲਤਾਪੂਰਵਕ ਚੁਣੀਆਂ ਗਈਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਅਤੇ ਦੋਵੇਂ ਹੀ ਪਾਰਟੀਆਂ ਨਸ਼ਿਆਂ ਲਈ ਜਿੰਮੇਵਾਰ ਹਨ ਅਤੇ ਨੌਜਵਾਨਾਂ ਦੀ ਜਿੰਦਗੀ ਨਾਲ ਖੇਡ ਰਹੀਆਂ ਹਨ।
ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਪੰਜਾਬ ਨੂੰ ਬਚਾਉਣ ਅਤੇ ਮੁੜ ਤਰੱਕੀ ਦੇ ਰਾਹ ਉਤੇ ਲਿਆਉਣ ਲਈ 4 ਫਰਵਰੀ 2017 ਆਖਰੀ ਮੌਕਾ ਹੈ। ਉਨਾਂ ਕਿਹਾ ਕਿ ਪੰਜਾਬ ਖੇਤੀ ਤੋਂ ਬਿਨਾਂ ਨਹੀਂ ਚੱਲ ਸਕਦਾ ਅਤੇ ਇਹ ਉਹ ਖੇਤਰ ਹੈ, ਜਿਸਦਾ ਵਿਕਾਸ ਕਰਨ ਵਿੱਚ ਅਕਾਲੀ-ਭਾਜਪਾ ਸਰਕਾਰ ਬੁਰੀ ਤਰਾਂ ਨਾਕਾਮ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਫਿਰ ਕੋਈ ਭਵਿੱਖ ਨਹੀਂ, ਜੇਕਰ ਲੋਕਾਂ ਨੇ ਇਨਾਂ ਭ੍ਰਿਸ਼ਟ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਦਰਵਾਜਾ ਨਾ ਵਿਖਾਇਆ।
ਉਨਾਂ ਕਿਹਾ ਕਿ ਪੰਜਾਬ ਇਸ ਵੇਲੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੜੇ ਔਖੇ ਦੌਰ ਵਿੱਚੋਂ ਲੰਘ ਰਿਹਾ ਹੈ। ਦਿੱਲੀ ਦੀ ਆਪ ਸਰਕਾਰ ਨੇ ਸਿੱਖਿਆ ਅਤੇ ਸਿਹਤ ਸਿਸਟਮ ਵਿੱਚ ਵੱਡੇ ਬਦਲਾਅ ਕੀਤੇ ਹਨ। ਉਨਾਂ ਕਿਹਾ ਕਿ 1000 ਸਕੂਲਾਂ ਦਾ ਆਧੁਨਿਕੀਕਰਣ ਕੀਤਾ ਗਿਆ ਹੈ ਅਤੇ ਐਨੇ ਹੀ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ ਹਨ। ਉਨਾਂ ਕਿਹਾ ਕਿ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਸਿਸੋਦੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਇਮਾਨਦਾਰ ਲੋਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਹੁਣ ਇਹ ਪੰਜਾਬ ਦੇ ਲੋਕਾਂ ਦਾ ਫਰਜ ਹੈ ਕਿ ਉਨਾਂ ਨੂੰ ਸਮਰਥਨ ਦੇਣ ਤਾਂ ਜੋ ਪੰਜਾਬ ਤਰੱਕੀ ਕਰ ਸਕੇ। ਮੋਹਾਲੀ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਪੇਸ਼ ਕਰਦਿਆਂ ਉਨਾਂ ਕਿਹਾ ਕਿ ਸ਼ੇਰਗਿੱਲ ਇਕਨਾਮਿਕ ਦੇ ਵਿਦਿਆਰਥੀ ਸਨ ਅਤੇ ਉਨਾਂ ਦਾ ਸਾਫ ਛਵੀ ਵਾਲਾ ਰਿਕਾਰਡ ਪਾਰਟੀ ਲਈ ਕਾਫੀ ਫਾਇਦੇਮੰਦ ਹੈ।  ਉਨਾਂ ਕਿਹਾ ਕਿ ਆਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਸੰਜੇ ਗੌਤਮ ਸਮਾਜਿਕ ਸੇਵਾ ਲਈ ਜਾਣੇ ਜਾਂਦੇ ਹਨ ਅਤੇ ਜੇਕਰ ਉਨਾਂ ਨੂੰ ਮੌਕਾ ਮਿਲਿਆ ਤਾਂ ਉਹ ਇਸ ਪਵਿੱਤਰ ਸ਼ਹਿਰ ਨੂੰ ਪੂਰੀ ਦੁਨੀਆਂ ਵਿੱਚ ਇੱਕ ਮਾਡਲ ਵਜੋਂ ਪੇਸ਼ ਕਰ ਦੇਣਗੇ।
ਇਸ ਤੋਂ ਇਲਾਵਾ ਸਿਸੋਦੀਆ ਨੇ ਸਾਹਨੇਵਾਲ ਤੋਂ ਉਮੀਦਵਾਰ ਹਰਜੀਤ ਸਿੰਘ ਬੈਂਸ ਅਤੇ ਲੁਧਿਆਣਾ ਵੈਸਟ ਤੋਂ ਉਮੀਦਵਾਰ ਅਹਿਬਾਬ ਸਿੰਘ ਗਰੇਵਾਲ ਨੂੰ ਵੀ ਪੇਸ਼ ਕੀਤਾ। ਉਨਾਂ ਕਿਹਾ ਕਿ ਦੋਵੇਂ ਬਹੁਤ ਪੜੇ ਲਿਖੇ ਅਤੇ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।

Please Click here for Share This News

Leave a Reply

Your email address will not be published.