ਫਿਰੋਜ਼ਪੁਰ, 2 ਜੁਲਾਈ (ਸਤਬੀਰ ਬਰਾੜ, ਮਨੀਸ਼ ਕੁਮਾਰ)- ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬਾ ਪੱਧਰੀ ਤਿੰਨ ਰੋਜ਼ਾ ਹੜਤਾਲ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਫਿਰੋਜਪੁਰ ਦੇ ਬੱਸ ਅੱਡੇ ਤੋਂ ਕੀਤੀ ਗਈ। ਇਸ ਦੌਰਾਨ ਸੂਬਾ ਸਰਕਾਰ ਤੇ ਭ੍ਰਿਸ਼ਟ ਅਫਸਰਾਂ ਦੇ ਪੁਤਲੇ ਵੀ ਫੂਕੇ ਗਏ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ ਅਤੇ ਜੋ ਐਕਟ 2016 ਵਿਚ ਸਾਬਕਾ ਸਰਕਾਰ ਵੱਲੋਂ ਬਣਾਇਆ ਗਿਆ ਸੀ, ਉਸਨੂੰ ਤੋਂ ਵੀ ਭੱਜ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਨ•ਾਂ ਨੇ ਦੱਸਿਆ ਕਿ ਸੂਬੇ ਦੀ ਟਰਾਂਸਪੋਰਟ ਮੰਤਰੀ ਵੱਲੋਂ ਉਨ•ਾਂ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਨਾ ਹੀ ਉਨ•ਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ। ਡਿੱਪੂ ਚੇਅਰਮੈਨ ਬਾਜ ਸਿੰਘ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਨੇ ਦੋਸ਼ ਲਗਾਉਂੇ ਕਿਹਾ ਕਿ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਲੰਮੇਂ ਸਮੇਂ ਤੋਂ ਪਨਬੱਸ ਵਿਚ ਕੰਟਰੈਕਟ ਅਤੇ ਆਉ ਸੋਰਸ ‘ਤੇ ਘੱਟ ਤਨਖਾਹ ਉਪਰ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਤਨਖਾਹਾਂ ਅਤੇ ਭੱਤਿਆਂ ਵਿਚ ਵਾਧਾ ਕੀਤਾ ਜਾ ਰਿਹਾ, ਜਿਸ ਦਾ ਮੁੱਖ ਕਾਰਨ ਟਰਾਂਸਪੋਰਟ ਮਾਫੀਆ ਹੈ। ਉਨ•ਾਂ ਮੰਗ ਕੀਤੀ ਕਿ ਪਨਬਸ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ ਅਤੇ ਤਨਖਾਹਾਂ ਵਿਚ ਵੀ ਵਾਧਾ ਕੀਤਾ ਜਾਵੇ। ਇਸ ਮੌਕੇ ਕੰਵਲਜੀਤ ਸਿੰਘ ਅਤੇ ਡਿੱਪੂ ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਰਜਿੰਦਰ ਕੁਮਾਰ ਨੇ ਕਿਹਾ ਕਿ ਅਫਸਰਾਂ ਵੱਲੋਂ ਪਨਬਸ ਦੇ ਲਗਭਗ 40 ਕਰੋੜ ਰੁਪਏ ਟਿਕਟ ਟੈਪ ਮਸ਼ੀਨਾਂ ਅਤੇ ਬੱਸ ਸਟੈਂਡਾਂ ‘ਤੇ ਕੰਪਿਊਟਰੀਕਰਨ ਦੇ ਨਾਮ ‘ਤੇ ਉਡਾਏ ਜਾਣ ਦੀ ਤਿਆਰੀ ਹੈ, ਜਿਸ ਵਿਚੋਂ ਵੀ ਕਮਿਸ਼ਨ ਦੀ ਮੋਟੀ ਰਕਮ ਖਾਨ ਦੀ ਤਿਆਰੀ ਹੈ। ਉਨ•ਾਂ ਮੰਗ ਕੀਤੀ ਕਿ ਪਨਬਸ ਵਿਚੋਂ ਠੇਕੇਦਾਰ ਬਾਹਰ ਕਰਕੇ ਵਰਕਰ ਕੰਟਰੈਕਟ ਤੇ ਕੀਤੇ ਜਾਣ ਤੇ ਪਨਬਸ ਦੇ ਪੈਸਿਆਂ ਦੀ ਫਿਜ਼ੂਲ ਖਰਚੀ ਬੰਦ ਕੀਤੀ ਜਾਵੇ। 6 ਮਾਰਚ 2019 ਨੂੰ ਮੰਨੀਆਂ ਮੰਗਾਂ ਰਿਪੋਰਟਾਂ ਦੀਆਂ ਕੰਡੀਸ਼ਨਾਂ ਖਤਮ ਕਰਨ, ਤਨਖਾਹਾਂ ਵਿਚ ਵਾਧੇ ਕਰਨ ਆਦਿ ਤੁਰੰਤ ਲਾਗੂ ਕੀਤੇ ਜਾਣ। ਉਨ•ਾਂ ਕਿਹਾ ਕਿ ਅਗਲੇ ਸੰਘਰਸ਼ ਵਿਚ ਉਹ ਅਣਗਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨਗੇ। ਇਸ ਧਰਨੇ ਵਿਚ ਪੈਰਾ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਸਹਿਯੋਗ ਕੀਤਾ ਗਿਆ, ਜਿਸ ਵਿਚ ਉਨ•ਾਂ ਦੇ ਆਗੂ ਰਵਿੰਦਰ ਲੂਥਰਾ ਤੇ ਨਰਿੰਦਰ ਸ਼ਰਮਾ ਵੀ ਪਹੁੰਚੇ।
ਕੈਪਸ਼ਨ; ਸਰਕਾਰ ਅਤੇ ਭ੍ਰਿਸ਼ਟ ਅਫਸਰਾਂ ਦਾ ਪੁਤਲਾ ਫੂਕਦੇ ਯੂਨੀਅਨ ਆਗੂ