ਫਰੀਦਕੋਟ : ਇਥੋਂ ਨੇੜੇ ਪਿੰਡ ਘੁੱਦੂਵਾਲਾ ਵਿਖੇ 62ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਰਵਾਈਆਂ ਗਈਆਂ। ਇਸ ਦੌਰਾਨ ਅੱਜ ਕਰਵਾਏ ਗਏ ਅੰਡ 17 ਟੀਮ ਦੇ ਮੁਕਾਬਲਿਆਂ ਦੌਰਾਨ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੀ ਹੈਂਡਬਾਲ ਦੀ ਟੀਮ ਨੇ ਫਾਈਨਲ ਮੁਕਾਬਲਾ ਜਿੱਤਿਆ। ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਕੰਨਿਆ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ, ਰਮਨਦੀਪ ਕੌਰ, ਪ੍ਰਿਅੰਕਾ, ਜੀਵਨ ਅਤੇ ਅਮਨਦੀਪ ਕੌਰ ਮੋਹਰੀ ਖਿਡਾਰਨਾਂ ਵਜੋਂ ਖੇਡੀਆਂ ਅਤੇ ਫਸਵੇਂ ਮੁਕਾਬਲੇ ਵਿਚ ਇਹ ਟੀਮ ਫਾਈਨਲ ਜਿੱਤ ਕੇ ਪੰਜਾਬ ਰਾਜ ਅੰਡਰ-17 ਦੀ ਜੇਤੂ ਟੀਮ ਬਣੀ। ਇਨ•ਾਂ ਵਿਦਿਆਰਥਣਾਂ ਵਿਚੋਂ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਦੀ ਕੌਮੀ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਾਸਤੇ ਪੰਜਾਬ ਦੀ ਟੀਮ ਮੈਂਬਰ ਵਜੋਂ ਚੋਣ ਹੋਈ ਹੈ। ਸਕੂਲ ਪਹੁੰਚਣ ‘ਤੇ ਇਨ•ਾਂ ਵਿਦਿਆਰਥਣਾਂ ਦਾ ਸਮੂਹ ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨ ਵਰਗ ਲਈ ਅਤਿ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜਿੱਥੇ ਸਰੀਰਿਕ ਕਸਰਤ ਹੁੰਦੀ ਹੈ, ਉੱਥੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਅਧਿਆਪਕ ਸਤਿੰਦਰਜੀਤ ਕੌਰ ਅਤੇ ਕਿੰਦਰਪਾਲ ਕੌਰ ਨੇ ਵਿਦਿਆਰਥੀਆਂ ਨੂੰ ਪੜ•ਾਈ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਰਕ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ।
ਫੋਟੋ ਕੈਪਸ਼ਨ: ਜੇਤੂ ਖਿਡਾਰਣਾਂ ਨਾਲ ਸਕੂਲ ਪ੍ਰਬੰਧਕ।