best platform for news and views

ਪੰਜਾਬ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਮਾਲ ਮੰਤਰੀ  ਨਾਲ ਕੀਤੀ ਮੁਲਾਕਾਤ

Please Click here for Share This News

ਚੰਡੀਗੜ•, 20 ਜੂਨ:
ਪੰਜਾਬ ਦੇ ਮਾਲ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਮਾਲ ਮੰਤਰੀ ਪੰਜਾਬ, ਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਜਿਨ•ਾਂ ਨੇ ਹਾਲ ਹੀ ਵਿੱਚ ਕਾਰਜ-ਭਾਰ ਸੰਭਾਲਿਆ ਹੈ, ਨਾਲ ਹੋਈ ਰਸਮੀ ਮੁਲਾਕਾਤ ਦੌਰਾਨ ਤਹਿਸੀਲਦਾਰ ਦੀ ਆਸਾਮੀ ਨੂੰ ਗਰੁੱਪ -ਬੀ ਵਿੱਚ ਸ਼ਾਮਲ ਕਰਨ ਲਈ ਸੂਬਾ ਸਰਕਾਰ ਤੇ ਮਾਲ ਵਿਭਾਗ ਦਾ ਧੰਨਵਾਦ ਕੀਤਾ । ਐਸੋਸੀਏਸ਼ਨ ਵੱਲੋਂ ਸ੍ਰੀ ਕਾਂਗੜ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਸਥਿਤ ਉਨ•ਾਂ ਦੇ ਦਫ਼ਤਰ ਵਿੱਚ ਐਸੋਸੀਏਸ਼ਨ ਦੀਆਂ ਮੰਗਾਂ ਦੇ ਮੱਦੇਨਜ਼ਰ ਮੰਗ ਪੱਤਰ ਸੌਂਪਿਆ ਗਿਆ।
ਸ੍ਰੀ ਕਾਂਗੜ ਨੇ ਐਸੋਸੀਏਸ਼ਨ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਸੁਚੱਜੇ ਢੰਗ ਤੇ ਸਮਰਪਣ ਨਾਲ ਨਿਭਾਉਣ ਲਈ ਕਿਹਾ।
ਲੋਕਾਂ ਨੂੰ ਸੁਹਿਰਦ ਤੇ ਸੁਚੱਜੀਆਂ ਸੇਵਾਵਾਂ ਦੇਣ ਦਾ ਭਰੋਸਾ ਪ੍ਰਗਟਾਉਂਦਿਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ  ਨੇ ਤਹਿਸੀਲਾਂ ਵਿੱਚ ਐਨ.ਜੀ.ਡੀ.ਆਰ.ਐਸ. ਤਹਿਤ ਚੰਗੀਆਂ ਆਨਲਾਈਨ ਰਜਿਸਟ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਲਈ ਲੋੜੀਂਦਾ ਸਾਜ਼ੋ-ਸਾਮਾਨ ਜਿਵੇਂ ਕੰਪਿਊਟਰ, ਸਕੈਨਰ, ਪ੍ਰਿੰਟਰਜ਼ ਆਦਿ ਦੀ ਮੰਗ ਕੀਤੀ ਅਤੇ ਖੇਤਰੀ ਕੰਮ-ਕਾਜ ਦੇ ਭਾਰੀ ਬੋਝ ਦੇ ਮੱਦੇਨਜ਼ਰ ਸਬ-ਤਹਿਸੀਲਾਂ ਵਿੱਚ ਤਾਇਨਾਤ ਅਧਿਕਾਰੀਆਂ ਲਈ ਵਾਹਨਾਂ ਦੀ ਮੰਗ ਵੀ ਰੱਖੀ।
ਇਸ ਤੋਂ ਇਲਾਵਾ ਐਸੋਸੀਏਸ਼ਨ ਨੇ 2013 ਤੋਂ ਲੰਬਿਤ ਪਈਆਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਤਰੱਕੀਆਂ ਸਬੰਧੀ ਵੀ ਮੰਗ ਉਠਾਈ, ਤਹਿਸੀਲਦਾਰ ਤੋਂ ਡੀ.ਆਰ.ਓ /ਪੀ.ਸੀ.ਐਸ ਦੀ ਤਰੱਕੀ ਦਾ ਨਿਰਧਾਰਿਤ ਸਮਾਂ 8 ਸਾਲ ਤੋਂ ਘਟਾ ਕੇ 5 ਸਾਲ ਕਰਨ, ਤਹਿਸੀਲਦਾਰ ਦੀ ਆਸਾਮੀ ਨੂੰ ਗਰੁੱਪ-ਏ ਵਿੱਚ ਸ਼ਾਮਲ ਕਰਨ ਦੇ ਨਾਲ-ਨਾਲ ਡੀ.ਏ ਦੀ ਕਿਸ਼ਤ, ਜੀ.ਪੀ.ਐਫ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਵੀ ਅਪੀਲ ਕੀਤੀ।

Please Click here for Share This News

Leave a Reply

Your email address will not be published. Required fields are marked *