ਫਰੀਦਕੋਟ (ਜਗਤਾਰ ਦੁਸਾਂਝ) ਚੋਣ ਜਾਬਤੇ ਦਾ ਐਲਾਨ ਹੁੰਦਿਆਂ ਹੀ ਜਿਥੇ ਸਾਰੇ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਕਮਰਕੱਸ ਕਰ ਲਏ ਹਨ| ਉਥੇ ਹੀ ਫਰੀਦਕੋਟ ਦੀ ਸਿਆਸਤ ਵਿਚ ਨਵੇ ਉਭਰੇ ਚਿਹਰੇ ਬੀਬੀ ਰਵਿੰਦਰਪਾਲ ਕੌਰ ਗਿੱਲ , ਜਿਨ੍ਹਾਂ ਨੂੰ ਡਾ ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਪੰਜਾਬ ਫਰੰਟ ਵਲੋਂ ਉਮੀਦਵਾਰ ਬਣਾਇਆ ਗਿਆ ਹੈ, ਨੇ ਵੀ ਘਰ ਘਰ ਦੇ ਦਰਵਾਜ਼ੇ ਤੇ ਜਾ ਕੇ ਆਪਣੇ ਲਈ ਸਮਰਥਨ ਦੀਆਂ ਅਪੀਲਾਂ ਸੁਰੂ ਕਰ ਦਿੱਤੀਆਂ ਹਨ | ਬਲਬੀਰ ਐਵੇਨਿਊ ਵਿਖੇ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਬਾਰ ਬਾਰ ਰਾਜ ਕਰਦਿਆਂ ਬਰਬਾਦੀ ਦੇ ਕਿਨਾਰੇ ਤੇ ਲਿਆ ਖੜ੍ਹਾ ਕੀਤਾ ਹੈ ਅਤੇ ਸਿਆਸਤ ਬਦਲਣ ਦੇ ਹੋਦ ਵਿਚ ਆਈ ਆਮ ਆਦਮੀ ਪਾਰਟੀ ਨੇ ਖੁਦ ਬਦਲ ਕੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ | ਸੌ, ਅਜਿਹੇ ਵਿਚ ਡਾ ਧਰਮਵੀਰ ਗਾਂਧੀ ਵਰਗੇ ਦਰਵੇਸ ਸਿਆਸਤ ਦਾਨ ਦੀ ਅਗਵਾਈ ਹੀ ਪੰਜਾਬ ਨੂੰ ਬਚਾ ਸਕਦੀ ਹੈ | ਇਸ ਮੋਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ |