best platform for news and views

ਪੰਜਾਬ ਪੁਲਿਸ ਨੇ ਆਈ.ਐਸ.ਆਈ ਸਹਾਇਤਾ ਪ੍ਰਾਪਤ ਕੱਟੜਪੰਥੀ ਨੌਜਵਾਨ ਨੂੰ ਗ੍ਰਿਫਤਾਰ ਕਰ ਵੱਡੇ ‘ਲੋਨ ਵੌਲਫ਼ ਅਟੈਕ’ ਨੂੰ ਠੱਲ ਪਾਈ

Please Click here for Share This News

ਚੰਡੀਗੜ•, 5 ਅਪ੍ਰੈਲ
ਪੰਜਾਬ ਪੁਲਿਸ ਨੇ ਉੱਚ ਵਿਦਿਆ ਹਾਸਿਲ ਪਰ ਕੱਟੜਪੰਥੀ ਨੌਜਵਾਨ ਇੰਦਰਜੀਤ ਸਿੰਘ ਉਰਫ਼ ਰਿੰਕੂ, ਜਿਸ ਨੇ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਦੀ ਸਹਾਇਤਾ ਨਾਲ ਦੇਸੀ ਬੰਬ ਬਨਾਉਣ ਦੀ ਸਿਖਲਾਈ ਹਾਸਿਲ ਕੀਤੀ ਹੋਈ ਸੀ, ਨੂੰ ਗ੍ਰਿਫਤਾਰ ਕਰਕੇ ਸੂਬੇ ਅੰਦਰ ਹੋਣ ਵਾਲੇ ਇੱਕ ਵੱਡੇ ‘ਲੋਨ ਵੌਲਫ਼ ਅਟੈਕ’ ਨੂੰ ਠੱਲ ਪਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
‘ਲੋਨ ਵੌਲਫ਼ ਅਟੈਕ’ ਹਮਲੇ ਦਾ ਉਹ ਤਰੀਕਾ ਹੈ ਜਿਸ ‘ਚ ਅੱਤਵਾਦੀ ਰੋਜਮਰਾ ਜਾਂ ਸਾਧਾਰਨ ਚੀਜਾਂ ਦੀ ਵਰਤੋਂ ਕਰਦੇ ਹਨ ਅਤੇ ਇਸ ਹਮਲੇ ਵਿੱਚ ਇਕੱਲਾ ਵਿਅਕਤੀ ਹੀ ਪੂਰੇ ਹਮਲੇ ਨੂੰ ਅੰਜ਼ਾਮ ਦਿੰਦਾ ਹੈ।
ਇੰਜੀਨਿਅਰਿੰਗ ‘ਚ ਗਰੈਜੂਏਟ ਅਤੇ ਐਮ.ਬੀ.ਏ. ਪਾਸ ਇੰਦਰਜੀਤ ਸਿੰਘ ਫਰੀਦਾਬਾਦ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਬੁੱਧਵਾਰ ਨੂੰ ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉਸ ਦੀ ਫੋਰਡ ਫੀਗੋ ਐਸਪਾਇਰ ਕਾਰ ਨੰਬਰ ਐਚ.ਆਰ. 01 ਏ.ਆਰ. 5972 ਵਿੱਚੋਂ ਰਸਾਇਣਾਂ ਅਤੇ ਆਧੁਨਿਕ ਇਲੈਕਟ੍ਰਾਨਿਕ ਰਿਮੋਟ ਕੰਟਰੋਲ ਸਮੇਤ ਧਮਾਕੇਦਾਰ ਪਦਾਰਥ ਬਰਾਮਦ ਕੀਤੇ ਗਏ।
ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਸ਼ੱਕੀ ਦੀ ਮੁਢਲੀ ਪੁੱਛਗਿਛ ਤੋਂ ਪਤਾ ਲੱਗਿਆ ਹੈ ਕਿ ਉਹ ਆਈ.ਐਸ.ਆਈ. ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ ਜਿਸ ਵੱਲੋਂ ਉਸ ਨੂੰ ਇਥੇ ਉਪਲਬਧ ਰਸਾਇਣਾਂ ਤੇ ਕਲਪੁਰਜਿਆਂ ਤੋਂ ਤਿਆਰ ਦੇਸੀ ਬੰਬਾਂ ਨਾਲ ਪੰਜਾਬ ਵਿੱਚ ਧਮਾਕੇ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਸੀ ਅਤੇ ਉਸ ਨੇ ਇਹ ਸਮਾਨ ਮਾਰਕਟਿੰਗ ਵੈਬਸਾਈਟਾਂ ਰਾਹੀਂ ਪ੍ਰਾਪਤ ਕੀਤਾ।
ਉਸ ਦੇ ਕਬਜ਼ੇ ‘ਚੋਂ ਬਰਾਮਦ ਕੀਤੀ ਗਈ ਵਿਸਫੋਟਕ ਸਮੱਗਰੀ ਵਿੱਚ ਡਿਜੀਟਲ ਰਿਮੋਟ ਕੰਟਰੋਲ (ਬਹੁਵਰਤੋਂ ਵਾਲਾ), 2 ਲਾਈਟ ਰਿਮੋਟ ਕੰਟਰੋਲ ਅਤੇ ਰਸਾਇਣਾਂ ਸਮੇਤ ਹੋਰ ਕਈ ਪਦਾਰਥ ਸ਼ਾਮਿਲ ਹਨ। ਇਹ ਵਿਸਫੋਟਕ ਸਮੱਗਰੀ ਉਸ ਵੱਲੋਂ ਫਰੀਦਾਬਾਦ ਤੋਂ ਐਸ.ਏ.ਐਸ. ਨਗਰ ਲਈ ਯਾਤਰਾ ਲਈ ਵਰਤੇ ਗਏ ਵਾਹਨ ਵਿੱਚੋਂ ਬਰਾਮਦ ਕੀਤੀ ਗਈ।
ਪੁੱਛਗਿਛ ਦੌਰਾਨ ਇੰਦਰਜੀਤ, ਜੋ ਵਰਤਮਾਨ ਸਮੇਂ ਫਰੀਦਾਬਾਦ ਵਿਖੇ ਜੇਸੀਬੀ ਕੰਪਨੀ ਲਈ ਕੰਮ ਕਰ ਰਿਹਾ ਹੈ, ਨੇ ਦੱਸਿਆ ਕਿ ਫੇਸਬੁੱਕ ‘ਤੇ 2 ਸਾਲ ਪਹਿਲਾਂ ਆਈ.ਐਸ.ਆਈ ਦੇ ਅਫਸਰਾਂ ਨੇ ਉਸ ਨਾਲ ਸੰਪਰਕ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਉਨ•ਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਅਤੇ ਡੀ.ਆਈ.ਵਾਈ ਕਿੱਟਾਂ (ਡੂ ਇਟ ਯੂਰਸੈਲਫ, ਖੁਦ ਬੰਬ ਤਿਆਰ ਕਰਨ ਵਾਲੀ ਕਿੱਟ) ਦੀ ਮਦਦ ਨਾਲ ਬੰਬ ਬਣਾਉਣ ਦੇ ਤਰੀਕੇ ਸਿੱਖਦਾ ਰਹਿੰਦਾ ਸੀ।
ਜਾਂਚ ਤੋਂ ਇਹ ਸੰਕੇਤ ਮਿਲੇ ਹਨ ਕਿ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਉਸ ਦੀ ਚੋਣ ਸੋਸ਼ਲ ਮੀਡੀਆ ‘ਤੇ ਉਸ ਵੱਲੋਂ ਪਾਈ ਆਪਣੀ ਜਾਣਕਾਰੀ ਤੇ ਪੋਸਟਾਂ ਦੇ ਆਧਾਰ ‘ਤੇ ਕੀਤੀ ਸੀ ਅਤੇ ਉਨ•ਾਂ ਉਸ ਦੀ ਕੱਟੜ ਸੋਚ ਨੂੰ ਹੋਰ ਮਜ਼ਬੂਤ ਕੀਤਾ।
ਬੁਲਾਰੇ ਨੇ ਦੱਸਿਆ ਕਿ ਪਾਕਿ ਇੰਟੈਲੀਜੈਂਸ ਦੇ ਜਿੰਨ•ਾਂ ਅਫਸਰਾਂ ਨੇ ਇੰਦਰਜੀਤ ਨੂੰ ਕੱਟੜਪੰਥੀ ਬਣਾਇਆ ਉਨ•ਾਂ ਪੰਜਾਬ ਪੁਲਿਸ ਵੱਲੋਂ 29 ਮਈ 2017 ਨੂੰ ਬੇਨਕਾਬ ਕੀਤੇ ਗਏ ਅੱਤਵਾਦੀ ਢਾਂਚੇ ਨਾਲ ਵੀ ਸਰਗਰਮ ਤਾਲਮੇਲ ਅਤੇ ਨੈਟਵਰਕ ਕਾਇਮ ਕੀਤਾ ਹੋਇਆ ਸੀ। ਇਸ ਅੱਤਵਾਦੀ ਢਾਂਚੇ ਦਾ ਮਾਸਟਰ ਮਾਈਂਡ ਮੁਹਾਲੀ ਵਾਸੀ ਹਰਬਿੰਦਰ ਸਿੰਘ ਸੀ ਜੋ ਫੇਸਬੁੱਕ ਰਾਹੀਂ ਇੰਦਰਜੀਤ ਸਿੰਘ ਦੇ ਸੰਪਰਕ ਵਿੱਚ ਸੀ।
ਹਰਬਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ, ਇੰਦਰਜੀਤ ਇਕ ‘ਲੋਨ ਵੌਲਫ’ ਵਜੋਂ ਕੰਮ ਰਿਹਾ ਸੀ ਅਤੇ ਦੇਸੀ ਬੰਬ ਬਨਾਉਣ ਲਈ ਆਨਲਾਈਨ ਮਾਰਕਟਿੰਗ ਵੈਬਸਾਈਟਾਂ ਤੋਂ ਸਮੱਗਰੀ ਪ੍ਰਾਪਤ ਕਰ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਇੰਦਰਜੀਤ ਬਹੁਤ ਕੱਟੜਪੰਥੀ ਹੈ ਅਤੇ ਉਸ ਨੂੰ ਅੱਤਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ ਗਿਆ ਹੈ।
ਉਸ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਦੀ ਧਾਰਾ 17, 18, 20 ਤਹਿਤ ਅਤੇ ਵਿਸਫੋਟਕ ਪਦਾਰਥਾਂ ਐਕਟ ਦੀ ਧਾਰਾ 3, 4, 5 ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ, ਮੋਹਾਲੀ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਜ ਸ਼ੁਰੂ ਕਰ ਦਿੱਤੀ ਗਈ ਹੈ।

Please Click here for Share This News

Leave a Reply

Your email address will not be published. Required fields are marked *