best platform for news and views

ਪੰਜਾਬ ਪੁਲਿਸ ਦੇ ਅਧਿਕਾਰੀ ਨੇ ਮਚਧਾਰ ਰੇਂਜ ਦੀ ਹੁੱਰੋ ਚੋਟੀ ਕੀਤੀ ਸਰ

Please Click here for Share This News

ਚੰਡੀਗੜ, 22 ਮਈ:
ਪੰਜਾਬ ਪੁਲਿਸ ਦੇੇ ਉਪ ਕਪਤਾਨ (ਡੀ.ਐਸ.ਪੀ) ਗੁਰਜੋਤ ਸਿੰਘ ਕਲੇਰ ਨੇ ਹਿਮਾਲਾ ਵਿੱਚ 14500 ਫੁੱਟ ( 4370 ਮੀਟਰ) ਦੀ ਉਚਾਈ ਤੇ ਸਥਿਤ ਮਚਧਾਰ ਰੇਂਜ ਦੀ ਹੁੱਰੋ ਚੋਟੀ ਸਰ ਕੀਤੀ ਹੈ ਜਿਸ ਲਈ ਪੰਜਾਬ ਪੁਲਿਸ ਨੇ ਉਨਾਂ ਨੂੰ ਇਸ ਪ੍ਰਾਪਤੀ ਲਈ  ਵਧਾਈ ਦਿੱਤੀ ਹੈ।
ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ(ਓ.ਸੀ.ਸੀ.ਯੂ) ਮੋਹਾਲੀ ਵਿਖੇ ਤਾਇਨਾਤ ਡੀ.ਐਸ.ਪੀ ਗੁਰਜੋਤ ਸਿੰਘ ਕਲੇਰ ਨੇ ਏਸ਼ੀਆ ਦੇ ਪਹਿਲੇ ਦਰਜੇ ਦੇ ਪਰਵਤਰੋਹਨ ਸਕੂਲ ‘ਨਹਿਰੂ ਇੰਸਟੀਚਿਊਟ ਆਫ ਮਾਊਂਟਨੀਅਰਿੰਗ ਉਰਾਖੰਡ ਤੋਂ ਪਹਾੜ ਚੜਣ ਦੀ ਸਿਖਲਾਈ ਹਾਸਲ ਕੀਤੀ ਸੀ ਤੇ ਉਹ ਇਸ ਸਕੂਲ ਦੇ ਬਿਹਤਰੀਨ ਸਿਖਾਦਰੂ ਘੋਸ਼ਿਤ ਕੀਤੇ ਗਏ।
ਆਪਣੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਮਰਪਿਤ ਕਰਦਿਆਂ ਸ੍ਰੀ ਕਲੇਰ ਨੇ ਨੌਜਵਾਨਾਂ ਨਸ਼ਿਆਂ ਦਾ  ਮਾਰੂ ਰਾਹ ਛੱਡ ਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਤੇ ਜ਼ੋਰ ਦੇਣ ਲਈ ਅਪੀਲ ਕੀਤੀ।
ਪਰਵਤਾਰੋਹਨ ਤੋਂ ਇਲਾਵਾ ਸ੍ਰੀ ਕਲੇਰ ਨੂੰ ਕਿਤਾਬਾਂ ਲਿਖਣ ਦਾ ਸ਼ੌਕ ਵੀ ਹੈ। ਇਸੇ ਰੁਚੀ ਤਹਿਤ ਉਹ ਕਈ ਮਸ਼ਹੂਰ ਅਖ਼ਬਾਰਾਂ ਤੇ ਰਸਾਲਿਆਂ ਲਈ ਲਗਾਤਾਰ ਲਿਖਦੇ ਰਹਿੰਦੇ ਹਨ।
ਹਾਲ ਹੀ ਵਿੱਚ ਉਨਾਂ ਨੇ ‘ਨਿਊ ਇੰਡੀਆ – ਦ ਰੀਐਲਟੀ ਰੀਲੋਡਡ’ ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿੱਚ ਭਾਰਤ ਦੀ ਵੱਸੋਂ ਨੂੰ ਪ੍ਰਭਾਵਿਤ ਕਰਨ ਵਾਲੇ 40 ਮੁੱਖ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਇਸ ਕਿਤਾਬ ਦੀ ਸਮੀਖਿਆ ਰਸਕਿਨ ਬਾਂਡ, ਸ਼ੋਭਾ ਡੀ ਅਤੇ ਇੰਡੀਆ ਟੁਡੇ ਦੇ ਰਾਜਦੀਪ ਸਰਦੇਸਾਈ ਵਰਗੇ ਨਾਮਵਰ ਲੇਖਕਾਂ ਵੱਲੋਂ ਕੀਤੀ ਗਈ ਹੈ।

Please Click here for Share This News

Leave a Reply

Your email address will not be published. Required fields are marked *