best platform for news and views

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦੇਣਗੇ – ਭਗਵੰਤ ਮਾਨ

Please Click here for Share This News
ਧੂਰੀ,12 ਅਪ੍ਰੈਲ (ਮਹੇਸ਼ ਜਿੰਦਲ) ਪੰਜਾਬ ਦੀ ਕਾਂਗਰਸ ਸਰਕਾਰ ਅਤੇ ਅਕਾਲੀ ਭਾਜਪਾ ਨੇ ਪੰਜਾਬ ਨੂੰ ਲੁੱਟਣ ਕੁੱਟਣ ਤੋ ਇਲਾਵਾ ਪੰਜਾਬ ਦੇ ਬੇਹਤਰੀ ਲਈ ਕੁੱਝ ਨਹੀਂ ਕੀਤਾ। ਇਨ•ਾਂ ਵਿਚਾਰਾ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਤੋ ਭਗਵੰਤ ਮਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਧੂਰੀ ਹਲਕੇ ਦੇ ਪਿੰਡ ਬੰਗਾਵਾਲੀ,ਬਰੜਵਾਲ ਅਤੇ ਭਸੌੜ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਕੇਵਲ ਆਮ ਆਦਮੀ ਪਾਰਟੀ ਦੇ ਹੱਥ ਵਿਚ ਸੁਰੱਖਿਅਤ ਹੈ ਕਿਉਂ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਹ ਪਾਰਟੀ ਆਮ ਲੋਕਾਂ ਦੇ ਭਵਿੱਖ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਉਨ•ਾਂ ਕਿਹਾ ਕਿ ਇਨ•ਾਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਸਬਕ ਸਿਖਾਉਣਗੇ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੱਡਾ ਫ਼ਤਵਾ ਦੇਣਗੇ। ਇਸ ਸਮੇਂ ਉਨ•ਾਂ ਲੋਕਾਂ ਨੂੰ ਕਮਰਕੱਸੇ ਕਸ ਕੇ ਪਾਰਟੀ ਦੇ ਹੱਕ ਵਿਚ ਡਟਣ ਦੀ ਸਲਾਹ ਦਿੱਤੀ। ਇਸ ਮੌਕੇ ਆਮ ਆਦਮੀ ਪਾਰਟੀ ਜਿੱਲ•ਾ ਪ੍ਰਧਾਨ ਰਾਜਵੰਤ ਸਿੰਘ ਘੁਲੀ,ਆਪ ਆਗੂ ਡਾ ਅਨਵਰ ਭਸੌੜ, ਪੰਨੂ ਕਾਤਰੋਂ,ਅਮਰਦੀਪ ਧਾਂਦਰਾ,ਗਗਨ ਭਸੌੜ,ਨੰਬਰਦਾਰ ਹਰਭਜਨ ਸਿੰਘ,ਹਰਪ੍ਰੀਤ ਸਿੰਘ ਮੀਸਮਾ,ਬੱਬੂ ਬੰਗਾਵਾਲੀ,ਜਸਵੀਰ ਸਿੰਘ,ਗੁਰਦੀਪ ਸਿੰਘ ਕਾਲਾ ਸਰਪੰਚ ਬੰਗਾਵਾਲੀ,ਭਗਵੰਤ ਮਾਨ ਦੇ ਸਿਆਸੀ ਸਲਾਹਕਾਰ ਸਿੱਧੂ ਤੋ ਇਲਾਵਾ ਹੋਰ ਹਾਜ਼ਰ ਸਨ।

 

Please Click here for Share This News

Leave a Reply

Your email address will not be published. Required fields are marked *