best platform for news and views

ਪੰਜਾਬ ਦੇ ਚਾਰ ਵਿਧਾਨਸਭਾ ਹਲਕਿਆਂ ਵਿਚ ਪਹਿਲੀ ਵਾਰ ਵਰਤੇ ਜਾਣਗੇ ਇਲੈਕਟ੍ਰਾਨਿਕ ਟਰਾਂਸਮਿਸ਼ਨ ਪੋਸਟਲ ਬੈਲੇਟ

Please Click here for Share This News

ਚੰਡੀਗੜ੍ਹ: 4 ਫਰਵਰੀ ਨੂੰ ਪੈਣ ਵਾਲੀਆਂ  ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਚੋਣ ਕਮਿਸ਼ਨ ਨੇ ਸੂਬੇ ਵਿਚ ਪਹਿਲੀ ਵਾਰ ਚਾਰ ਵਿਧਾਨਸਭਾ ਹਲਕਿਆਂ ਵਿਚ ਸਰਵਿਸ ਵੋਟਰਾਂ ਲਈ ਇਲੈਕਟ੍ਰਾਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਰਾਂਹੀ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਸੈਕਟਰ 17 ਸਥਿਤ ਮੁੱਖ ਚੋਣ ਦਫਤਰ, ਪੰਜਾਬ ਵਿਖੇ ਸਬੰਧਤ 4 ਵਿਧਾਨਸਭਾ ਹਲਕੇ  ਜਿਨ੍ਹਾਂ ਵਿਚ ਆਤਮ ਨਗਰ, ਲੁਧਿਆਣਾ ਪੁਰਬੀ, ਲੁਧਿਆਣਾ ਉੱਤਰੀ ਤੇ ਜਲੰਧਰ ਪੱਛਮੀ (ਰਾਖਵਾਂ) ਸ਼ਾਮਲ ਹਨ, ਦੇ ਰਿਟਰਨਿੰਗ ਅਫਸਰਾਂ ਅਤੇ ਜਿਲ੍ਹਾ ਚੋਣ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਸ੍ਰੀ ਵੀ ਕੇ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆ ਵਿਚ ਸੇਵਾ ਨਿਭਾਉਂਦੇ ਅਫਸਰਾਂ/ਜਵਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਸਹੁਲਤ ਨੂੰ ਮੱਦੇਨਜਰ ਰੱਖਦਿਆਂ ਪਹਿਲੀ ਵਾਰ ਆਨਲਾਈਨ ਵੋਟਾਂ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਲੈਕਟ੍ਰਾਨਿਕਲੀ ਟਰਾਂਸਮਿਸ਼ਨ ਪੋਸਟਲ ਬੈਲਟ ਸਿਸਟਮ ਕਹਿੰਦੇ ਹਨ। ਉਨ੍ਹਾਂ ਦਸਿਆ ਕਿ ਇਹ ਵਿੱਧੀ  ਸੁਰੱਖਿਅਤ ਅਤੇ ਇਸ ਦੀ ਪੰਜ ਪੱਧਰੀ ਸਕਉਰਟੀ ਪਰਤਾਂ ਹਨ। ਉਨ੍ਹਾਂ ਦਸਿਆ ਕਿ ਇਸ ਨਾਲ ਇਨ੍ਹਾਂ ਚਾਰ ਹਲਕਿਆਂ ਦੇ ਸਬੰਧਤ ਸਰਵਿਸ ਵੋਟਰ ਆਪਣੀ-ਆਪਣੀ ਥਾਵਾਂ ਤੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਇਸ ਸਬੰਧੀ ਅੱਜ ਇਨ੍ਹਾਂ ਚਾਰ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਤੇ ਜਿਲ੍ਹਾਂ ਚੋਣ ਅਫਸਰਾਂ ਨੂੰ ਵਿਸਤਾਰ ਵਿਚ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੇਣ ਲਈ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ (ਆਈ ਟੀ) ਸ੍ਰੀ ਵੀ ਐਨ ਸ਼ੁਕਲਾ ਅਤੇ ਉਨ੍ਹਾਂ ਦੀ ਤਿੰਨ ਮੈਂਬਰੀ ਟੀਮ ਉੱਚੇਚੇ ਤੌਰ ‘ਤੇ ਆਈ। ਮੁੱਖ ਚੋਣ ਅਫਸਰ ਨੇ ਵਿਸਤਾਰ ਵਿਚ ਜਾਣਕਾਰੀ ਦਿੰਦੇ ਦਸਿਆ ਕਿ ਇਸ ਸਿਸਟਮ ਵਿਚ ਬੈਲਟ ਇਲੈਕਟ੍ਰਾਨਿਕਲੀ ਵੋਟਰ ਕੋਲ ਜਾਵੇਗਾ ਪਰੰਤੁ ਉਸਦੀ ਵਾਪਸੀ ਪਹਿਲਾਂ ਵਾਂਗ ਪੋਸਟਲ ਸਿਸਟਮ ਨਾਲ ਹੋਵੇਗੀ। ਉਨ੍ਹਾਂ ਦਸਿਆ ਕਿ ਅਗਲੇ ਪੜਾਅ ਵਿਚ ਚੋਣ ਕਮਿਸ਼ਨ ਦਾ ਇਹ ਟੀਚਾ ਹੈ ਕਿ ਦੋਨੋ ਪਾਸੋਂ ਇਲੈਕਟ੍ਰਨਿਕਲੀ  ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇ।
ਇਸ ਟ੍ਰੇਨਿੰਗ ਦੌਰਾਨ ਵਧੀਕ ਮੁੱਖ ਚੋਣ ਅਫਸਰ ਸ੍ਰੀ ਸਿਬਨ ਸੀ, ਵਧੀਕ ਮੁੱਖ ਚੋਣ ਅਫਸਰ ਸ੍ਰੀ ਡੀ ਲਾਕੜਾ, ਲਧਿਆਣਾ ਦੇ ਜਿਲ੍ਹਾ ਚੋਣ ਅਫਸਰ ਸ੍ਰੀ ਰਵੀ ਭਗਤ, ਜਲੰਧਰ ਜਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ, ਆਤਮ ਨਗਰ ਦੇ ਰਿਟਰਨਿੰਗ ਅਫਸਰ ਸ੍ਰੀ ਸ਼ਿਖਾ ਭਗਤ, ਲੁਧਿਆਣਾ ਪੁਰਵੀ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਸੁਰਭੀ ਮਲਿਕ, ਲੁਧਿਆਣਾ ਉੱਤਰੀ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਲਵਜੀਤ ਕੌਰ ਕਲਸੀ ਅਤੇ ਜਲੰਧਰ ਪੱਛਮੀ ਦੇ ਰਿਟਰਨਿੰਗ ਅਫਸਰ ਸ੍ਰੀ ਹਰਵੀਰ ਸਿੰਘ ਸ਼ਾਮਲ ਹੋਏ।

Please Click here for Share This News

Leave a Reply

Your email address will not be published.