best platform for news and views

ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਨਵੇਂ ਵਕੀਲਾਂ ਨੂੰ ਮਾਹਿਰਾਂ ਤੋਂ ਸੇਧ ਲੈ ਕੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦਾ ਸੱਦਾ

Please Click here for Share This News

ਚੰਡੀਗੜ•, 22 ਮਾਰਚ:
ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾ ਨੇ ਅੱਜ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਹਿੱਤ ਨਵੇਂ ਨੌਜਵਾਨ ਵਕੀਲਾਂ ਨੂੰ ਆਪਣੇ ਮਾਹਿਰ ਤੇ ਤਜ਼ਰਬੇਕਾਰ ਸਹਿਕਰਮੀਆਂ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਗਿਆ।
ਸ੍ਰੀ ਨੰਦਾ ਜਲੰਧਰ ਵਿਖੇ ਹੋਏ ਪੰਜਾਬ ਹਰਿਆਣਾ ਬਾਰ ਕੌਸਲ ਦੇ ਸਮਾਰੋਹ ਵਿਚ ਬੋਲ ਰਹੇ ਸਨ ਜਿੱਥੇ ਵਕਾਲਤ ਪੇਸ਼ੇ ਨਾਲ 50 ਸਾਲ ਤੋਂ ਵੱਧ ਸਮੇਂ ਤੋਂ ਜੁੜੇ ਮਾਹਰ ਵਕੀਲਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਾਨੂੰਨਦਾਨਾਂ ਦਾ ਇਹ ਭਾਈਚਾਰਾ ਦੇਸ਼ ਦੀਆਂ ਜਮਹੂਰੀ ਤੰਦਾਂ ਵਿਚ ਅਨਿਖੜਵਾਂ ਯੋਗਦਾਨ ਪਾਉਣ ਵਾਲੀਆਂ ਕਦਰਾਂ-ਕੀਮਤਾਂ ਜਿਵੇਂ ਬੋਲਣ ਦੀ ਆਜਾਦੀ, ਸਮਾਜਿਕ ਆਜਾਦੀ ਅਤੇ ਮੁੱਢਲੇ ਹੱਕਾਂ ਆਦਿ ਨੂੰ ਸੁਰੱਖਿਅਤ ਤੇ ਪ੍ਰਫੁੱਲਤ ਕਰਨ ਵਿਚ ਅਹਿਮ ਯੋਗਦਾਨ ਨਿਭਾਉਂਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਜਿਹਨਾਂ ਨੇ ਵੀ ਆਪਣੀ ਜਿੰਦਗੀ ਦਾ ਲੰਮਾ ਅਰਸਾ ਕਾਨੂੰਨਦਾਨੀ ਦੀ ਇਸ ਪ੍ਰਕ੍ਰਿਆ ਵਿਚ ਲਗਾਇਆ ਹੈ ਉਹ ਲੋਕਤੰਤਰ ਨੂੰ ਸਜੀਵ ਤੇ ਅਡੋਲ ਰੱਖਣ ਵਾਲੇ ਥੰਮ ਹਨ ਅਤੇ ਇਹ ਸਨਮਾਨ ਉਹਨਾਂ ਮਾਹਿਰ ਕਾਨੂੰਨਦਾਨਾਂ ਲਈ ਕਿਸੇ ‘ਲਾਈਫ ਟਾਇਮ ਅਚੀਵਮੈਂਟ ਅਵਾਰਡ’ ਤੋਂ ਘੱਟ ਨਹੀਂ ਹੈ।
ਉਹਨਾਂ ਨੇ ਨੌਜਵਾਨ ਵਕੀਲਾਂ ਨੂੰ ਇਹਨਾਂ ਕਾਨੂੰਨੀ ਦਾਅ-ਪੇਚਾਂ ਦੇ ਮਾਹਿਰ ਅਤੇ ਤਜ਼ਰਬੇਕਾਰ ਸਹਿਕਰਮੀਆਂ ਤੋਂ ਸੇਧ ਲੈਣ ਦਾ ਸੱਦਾ ਵੀ ਦਿੱਤਾ ਤਾਂ ਜੋ ਉਹ ਮਾਹਿਰਾਂ ਦੀ ਯੋਗ ਅਗਵਾਈ ਹੇਠ ਵਕਾਲਤ ਦੇ ਖੇਤਰ ਵਿਚ ਮਿਸਾਲ ਕਾਇਮ ਕਰ ਸਕਣ।
ਇਸ ਸਮਾਰੋਹ ਦੀ ਸੋਭਾ ਬਾਰ ਕੌਂਸਲ ਦੇ ਆਹੁਦੇਦਾਰਾਂ, ਕਾਨੂੰਨਦਾਨਾਂ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸਹਿਬਾਨ ਨੇ ਵਧਾਈ। ਸਮਾਰੋਹ ਨੂੰ ਜਸਟਿਸ ਰਾਜੇਸ਼ ਬਿੰਦਲ ਅਤੇ ਅਰਵਿੰਦ ਸਾਂਗਵਾਨ ਨੇ ਸੰਬੋਧਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਜਿਲ•ਾ ਸ਼ੈਸ਼ਨ ਜੱਜ ਸ੍ਰੀ ਐਸ.ਕੇ.ਗਰਗ, ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਡਾ. ਵਿਜੇਂਦਰ ਸਿੰਘ ਅਹਲਾਵਤ, ਜਿਲ•ਾ ਅਟਾਰਨੀ ਸ੍ਰੀ ਸੱਤਪਾਲ, ਸਨਮਾਨ ਕਮੇਟੀ ਦੇ ਚੇਅਰਮੈਨ ਕਰਨਜੀਤ ਸਿੰਘ, ਸ੍ਰੀ ਆਰ.ਐਸ. ਮੰਡ ਅਤੇ ਹੋਰ ਪਤਵੰਤੇ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *