best platform for news and views

ਪੰਜਾਬ ਦੀ ਤਰਸਯੋਗ ਹਾਲਾਤ ਲਈ ਅਕਾਲੀ ਤੇ ਕਾਂਗਰਸ ਜਿੰਮੇਵਾਰ – ਨਵਜੋਤ ਲੰੰਬੀ

Please Click here for Share This News

ਭਿੱਖੀਵਿੰਡ 16 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਦੀ ਤਰਸਯੋਗ ਹਾਲਾਤ ਲਈ ਕਾਂਗਰਸ
ਸਰਕਾਰ ਤੇ ਅਕਾਲੀ-ਭਾਜਪਾ ਗਠਬੰਧਨ ਪੂਰਨ ਰੂਪ ਵਿਚ ਜਿੰਮੇਵਾਰ ਹਨ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਪੀ.ਡੀ.ਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਪ੍ਰਚਾਰ
ਕਰਨ ਅਤੇ ਕੱਢੇ ਗਏ ਰੋਡ ਸ਼ੋਅ ਵਿਚ ਸ਼ਾਮਲ ਪੰਜਾਬ ਏਕਤਾ ਪਾਰਟੀ ਦੇ ਸਟੂਡੈਂਟ ਵਿੰਗ
ਪ੍ਰਧਾਨ ਨਵਜੋਤ ਕੌਰ ਲੰਬੀ ਨੇ ਭਿੱਖੀਵਿੰਡ ਵਿਖੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ
ਕੀਤਾ ਤੇ ਆਖਿਆ ਕਿ ਸਵਾਰਥੀ ਲੀਡਰਾਂ ਦੀ ਲੋਕ ਮਾਰੂ ਨੀਤੀਆਂ ਕਾਰਨ ਪੱਛੜ ਕੇ ਸੂਬਾ
ਪੰਜਾਬ ਨੰੰਬਰ ਵਨ ਤੋਂ ਮਗਰਲੀ ਕਤਾਰ ਵਿਚ ਚਲਾ ਗਿਆ ਹੈ। ਪੰਜਾਬ ਵਿਚ ਪੀ.ਡੀ.ਏ ਗਠਜੋੜ
ਦੀ ਸਥਿਤੀ ਬਾਰੇ ਪੁੱਛਣ ‘ਤੇ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ
ਸਾਹਿਬ ਤੋਂ ਪਰਮਜੀਤ ਕੌਰ ਖਾਲੜਾ, ਪਟਿਆਲਾ ਤੋਂ ਧਰਮਵੀਰ ਗਾਂਧੀ, ਲੁਧਿਆਣਾ ਤੋਂ
ਸਿਮਰਜੀਤ ਸਿੰਘ ਬੈਂਸ, ਬਠਿੰਡਾ ਤੋਂ ਸੁਖਪਾਲ ਸਿੰਘ ਖਹਿਰਾ, ਫਰੀਦਕੋਟ ਤੋਂ ਮਾਸਟਰ
ਬਲਦੇਵ ਸਿੰਘ ਜੈਤੋ ਦੀ ਜਿੱਤ ਯਕੀਨੀ ਨਜਰ ਆ ਰਹੀ ਹੈ, ਉਥੇ ਬਾਕੀ ਸੀਟਾਂ ‘ਤੇ ਵੀ
ਪੀ.ਡੀ.ਏ ਦੇ ਉਮੀਦਵਾਰ ਜਬਰਦਸ਼ਤ ਟੱਕਰ ਦੇ ਰਹੇ ਹਨ, ਜਿਸ ਤੋਂ ਅਕਾਲੀ, ਕਾਂਗਰਸੀ
ਬੁਖਲਾਏ ਨਜਰ ਆ ਰਹੇ ਹਨ। ਲੰਬੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੀ.ਡੀ.ਏ
ਗਠਜੋੜ ਦੇ ਉਮੀਦਵਾਰਾਂ ਦੀ ਜਿੱਤ ਨੂੰ ਇਤਿਹਾਸਕ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣ ਤਾਂ
ਜੋ ਜਿੱਤੇ ਹੋਏ ਉਮੀਦਵਾਰ ਲੋਕਾਂ ਦੀ ਆਵਾਜ ਬਣ ਕੇ ਲੋਕ ਸਭਾ ਵਿਚ ਪੰਜਾਬ ਦੀਆਂ
ਮੁਸ਼ਕਿਲਾਂ ਨੂੰ ਉਠਾ ਕੇ ਹੱਲ ਕਰਵਾ ਸਕਣ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ,
ਸੁਖਬੀਰ ਸਿੰਘ ਵਲਟੋਹਾ, ਸੁਰਜੀਤ ਸਿੰਘ ਭੁੱਚਰ, ਬਲਜੀਤ ਸਿੰੰਘ ਸੁਰਸਿੰਘ,
ਸੁਰਿੰਦਰਪ੍ਰੀਤ ਸਿੰਘ ਘਰਿਆਲਾ, ਬਲਜੀਤ ਸਿੰਘ ਭੰਡਾਲ, ਸ਼ਮਸ਼ੇਰ ਸਿੰਘ ਤੁੜ ਆਦਿ ਹਾਜਰ
ਸਨ।


ਫੋਟੋ ਕੈਪਸ਼ਨ :- ਗੱਲਬਾਤ ਕਰਦੀ ਨਵਜੋਤ ਕੌਰ ਲੰਬੀ।

Please Click here for Share This News

Leave a Reply

Your email address will not be published. Required fields are marked *