best platform for news and views

ਪੰਜਾਬ ਦੀ ਤਰਸਯੋਗ ਹਾਲਤ ਲਈ ਅਕਾਲੀ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ :-ਸੁਖਪਾਲ ਸਿੰਘ ਖਹਿਰਾ

Please Click here for Share This News

ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,

ਸੂਬਾ ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਪੰਜ ਦਰਿਆਵਾਂ ਦੀ ਧਰਤੀ ਨਾਲ ਜਾਣੇ ਜਾਂਦੇ ਪੰਜਾਬ ਦੀ ਹਾਲਤ ਦਿਨ ਬਦਿਨ ਤਰਸਯੋਗ ਹੁੰਦੀ ਜਾ ਰਹੀ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕਰਨ ਉਪਰੰਤ ਭਿੱਖੀਵਿੰਡ ਵਿਖੇ  ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗਲ ਕਰਦਿਆਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ ,ਤੇ ਆਖਿਆ ਕਿ ਸਮੇਂ ਸਮੇਂ ਦੀ ਹਕੂਮਤਾ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਵੱਸ ਝੂਠੇ ਲਾਰੇ ਲਾ ਕੇ ਵੋਟਾਂ ਤਾਂ ਬਟੋਰ ਲਈਆਂ,ਪਰ ਵੋਟਾਂ ਉਪਰੰਤ ਕਿਸੇ ਸਰਹੱਦੀ ਲੋਕਾਂ ਦੀ ਸਾਰ ਨਹੀਂ ਲਈ,ਜੋ ਚਿੱਟੇ ਦਿਨ ਲੋਕਾਂ ਨਾਲ ਧੋਖਾ ਕਰਨ ਵਾਲੀ ਗੱਲ ਹੈ ! ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਲਈ ਸਰਕਾਰ ਕੋਲ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ,ਸਰਹੱਦੀ ਵੱਸਦੇ ਲੋਕਾਂ ਦੇ ਬੱਚਿਆਂ ਲਈ ਸਰਕਾਰ ਨੇ ਸਰਹੱਦੀ ਕੇਡਰ ਬਣਾਉਣ ਦਾ ਐਲਾਨ ਤਾਂ ਕੀਤਾ,ਪਰ ਸਵਾਏ ਲਾਰਿਆਂ ਤੋਂ ਬਿਨਾਂ ਕੁਝ ਨਾ ਕਰ ਸਕੀਆਂ ਸਰਕਾਰਾਂ, ਭ੍ਰਿਸ਼ਟਾਚਾਰ ਚਰਮ ਸੀਮਾ ਤੇ ਪਹੁੰਚ ਚੁੱਕਿਆ ਹੈ,ਪੁਲੀਸ ਥਾਣਿਆਂ ਵਿੱਚ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਕੁਰਸੀਆਂ ਮਿਲਦੀਆਂ ਤੇ ਸ਼ਰੀਫ ਲੋਕਾਂ ਨੂੰ ਧੱਕਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ,ਜੋ ਸਰਕਾਰਾਂ ਦੀ ਗਲਤ ਨੀਤੀਆਂ ਦੇ ਕਾਰਨ ਹੀ ਹੋ ਰਿਹਾ ਹੈ!ਖਹਿਰਾ ਨੇ ਦੇਸ਼ ਭਾਰਤ ਦੀ ਰੀੜ੍ਹ ਦੀ ਹੱਡੀ ਨੌਜਵਾਨ ਸ਼ਕਤੀ ਨੂੰ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਲੋਕ ਸੁੱਤੇ ਰਹਿਣਗੇ ਉਨ੍ਹਾਂ ਚਿਰ ਸਰਕਾਰਾਂ ਤੁਹਾਨੂੰ ਗੁੰਮਰਾਹ ਕਰਕੇ ਵੋਟਾਂ ਬਟੋਰਦੀਆਂ ਰਹਿਣਗੀਆਂ,ਵੋਟਰ ਚਿੱਟੇ ਦਿਨ ਇਨ੍ਹਾਂ ਲੀਡਰਾਂ ਦੀਆਂ ਮੋਮੋ ਠੱਗਣੀਆਂ ਚਾਲਾਂ ਦਾ ਸ਼ਿਕਾਰ ਹੁੰਦਾ ਰਹੇਗਾ ! ਉਹਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਸੱਤਰ ਸਾਲ ਤੋਂ ਵੱਧ ਲੰਮਾ ਅਰਸਾ ਰਾਜ ਕਰਕੇ ਦੇਸ਼ ਦਾ ਕੁਝ ਵੀ ਸੰਵਾਰ ਸਕੇ,ਉਹ ਹੁਣ ਦੇਸ਼ ਦਾ ਕੀ ਸਵਾਰ ਸਕਦੇ ਹਨ !ਇਸ ਮੌਕੇ ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ,ਮੀਤ ਪ੍ਰਧਾਨ ਕਰਮਜੀਤ ਸਿੰਘ ਦਿਓਲ,ਗੁਰਬਿੰਦਰ ਸਿੰਘ ਭੁੱਚਰ ,ਬਲਜੀਤ ਸਿੰਘ ਸਿੰਘ ਸੁਰਸਿੰਘ,ਬਲਜੀਤ ਸਿੰਘ ਭੰਡਾਲ ,ਨਿਰਲੇਪ ਸਿੰਘ ਕਾਜੀਚੱਕ, ਸਮੇਤ ਆਦਿ ਪਾਰਟੀ ਆਗੂ ਹਾਜ਼ਰ ਸਨ !
ਫੋਟੋ ਕੈਪਸ਼ਨ :-ਪੰਜਾਬ ਏਕਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ
Please Click here for Share This News

Leave a Reply

Your email address will not be published. Required fields are marked *