best platform for news and views

ਪੰਜਾਬ ਦੀਆਂ ਚੋਣਾ ਚ ਵਿਆਹ ਦੇ ਜਸਨ ਮਨਾਉਣਗੇ ਸੋਨਾਕਸੀ ਤੇ ਬੰਟੀ

Please Click here for Share This News

ਮੁੰਬਈ : ਨਵੇਂ ਸਾਲ ਵਿਚ ਫਰਵਰੀ ਮਹੀਨੇ ਵਿਚ ਜਦੋਂ ਸਾਰੇ ਪੰਜਾਬੀਆਂ ਦੀਆਂ ਨਜਰਾਂ ਵਿਧਾਨ ਸਭਾ ਚੋਣਾ ਤੇ ਹੋਣਗੀਆਂ, ਉਧਰ ਪ੍ਰਸਿੱਧ ਐਕਟਰੈਸ ਸੋਨਾਕਸੀ ਸਿਨਹਾ ਆਪਣੀ ਵਿਆਹੁਤਾ ਜਿੰਦਗੀ ਸੁਰੂ ਕਰਨ ਦੀਆਂ ਤਿਆਰੀਆਂ ਵਿਚ ਲੱਗੀ ਹੋਵੇਗੀ। ਬਾਲੀਵੁੱਡ ਦੇ ਸੂਤਰਾਂ ਅਨੁਸਾਰ ਸੋਨਾਕਸੀ ਸਿਨਹਾ ਦੀ ਅਜੇ ਥੋੜਾ ਸਮਾਂ ਪਹਿਲਾਂ ਹੀ ਨਾਮਵਰ ਮੈਨੇਜਰ ਬੰਟੀ ਸਾਜਦੇ ਨਾਲ ਅੱਖ ਲੜੀ ਸੀ ਅਤੇ ਉਨਾਂ ਦੀ ਗੱਲ ਜਲਦੀ ਹੀ ਵਿਆਹ ਤੱਕ ਪਹੁੰਚ ਗਈ। ਹੁਣ ਉਹ ਦੋਵੇਂ ਫਰਵਰੀ 2017 ਵਿਚ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਹੇ ਨੇ ਅਤੇ ਬਾਲੀਵੁੱਡ ਦੇ ਸਿਤਾਰੇ ਉਨਾਂ ਦੇ ਵਿਆਹ ਨੂੰ ਸਿਰੇ ਚੜਾਉਣ ਵਿਚ ਲੱਗੇ ਹੋਏ ਨੇ। ਜਿਥੇ ਸੋਨਾਕਸੀ ਸਿਨਹਾ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਹੈ, ਉਥੇ ਬੰਟੀ ਸਾਜਦਾ ਕਈ ਵੱਡੇ ਬੱਜਟ ਵਾਲੇ ਫਿਲਮੀ ਪ੍ਰੋਜੈਕਟਾਂ ਦਾ ਮੈਨੇਜਰ ਰਿਹਾ ਹੈ। ਇਸ ਤੋਂ ਇਲਾਵਾ ਉਹ ਪ੍ਰਸਿੱਧ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ, ਸਿਖਰ ਧਵਨ ਅਤੇ ਰੋਹਿਤ ਸਰਮਾਂ ਨਾਲ ਵੀ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਚੁੱਕਾ ਹੈ। ਬੰਟੀ ਸਾਜਦੇ ਸੁਹੇਲ ਖਾਨ ਦੀ ਪਤਨੀ ਸੀਮਾ ਸਚਦੇਵਾ ਦਾ ਸਕਾ ਭਰਾ ਹੈ।

Please Click here for Share This News

Leave a Reply

Your email address will not be published. Required fields are marked *