tuscany suites & casinos east flamingo road las vegas nv the linq hotel and casino las vegas pool pasos de salsa casino intermedios y avanzados ruby slots casino 300 no deposit bonus codes 2020 ai hard rock hotel & casino punta cana coushatta casino kinder louisiana phone number no puedo entrar a casino 888 por normatiba local
best platform for news and views

ਪੰਜਾਬ ਦਾ ਮੁੱਖ ਮੰਤਰੀ ਚੁਣਿਆ ਹੋਇਆ ਨੁਮਾਇੰਦਾ ਹੀ ਹੋਵੇਗਾ : ਕੇਜਰੀਵਾਲ

Please Click here for Share This News

ਬਾਦਸ਼ਾਹਪੁਰ/ਪਾਤੜਾਂ (ਪਟਿਆਲਾ) ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਨਣ ‘ਤੇ ਉਹ ਖੁਦ ਮੁੱਖ ਮੰਤਰੀ ਨਹੀਂ ਬਨਣਗੇ। ਉਨ੍ਹਾਂ ਨੇ ਕਿਹਾ ਕਿ ਆਪ ਨੇ 150 ਪਹਿਲੂਆਂ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਸਰਕਾਰ ਬਣਦੇ ਹੀ ਇਸਦੇ 10 ਪਹਿਲੂਆਂ ਨੂੰ ਜਲਦੀ ਪੂਰਾ ਕਰਨਾ ਸਰਕਾਰ ਦੀ ਪਹਿਲ ਹੋਵੇਗੀ। ਬਾਦਸ਼ਾਹਪੁਰ ਅਤੇ ਪਾਤੜਾਂ ਵਿਚ ਰੈਲੀ ਨੂੰ ਸੰਬੋਧਨ ਕਰਦਿਆ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੋਈ ਵੀ ਬਣੇ, ਉਹ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ।

ਇਸ ਮੌਕੇ ਸੰਬਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋਂ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਲੋਂ ਚੁਣਿਆ ਹੋਇਆ ਪੰਜਾਬ ਦਾ ਨੁਮਾਇੰਦਾ ਹੀ ਹੋਵੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੈਨੂੰ ਦਿੱਲੀ ਦੇ ਲੋਕਾਂ ਨੇ 5 ਸਾਲ ਵਾਸਤੇ ਚੁਣਿਆ ਹੈ ਇਸ ਲਈ ਉਹ ਪੰਜ ਸਾਲ ਪੂਰੇ ਕਰਨਗੇ। ਲੋਕਾਂ ਦੇ ਪਿਆਰ ਨੂੰ ਦੇਖਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਨੇਤਾ ਨੂੰ ਇਨਾ ਪਿਆਰ ਨਹੀਂ ਮਿਲਿਆਂ ਜਿਨਾ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਦਿੱਤਾ ਹੈ। ਆਪ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਭ੍ਰਿਸ਼ਟ ਅਕਾਲੀ ਦਲ ਅਤੇ ਕਾਂਗਰਸ ਦੁਆਰਾ ਬਣਾਏ ਤੰਤਰ ਤੋਂ ਨਿਜਾਤ ਦਿਵਾਉਣ ਲਈ ਵੋਟ ਦੇਣਗੇ।
ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੀ ਪਹਿਲ ਪੰਜਾਬ ਵਿਚੋਂ ਨਸ਼ੇ ਦੀ ਸਪਲਾਈ ਨੂੰ ਇਕ ਮਹੀਨੇ ਵਿਚ ਤੋੜਨਾ ਹੋਵੇਗਾ। ਉਨਾਂ ਐਲਾਨ ਕੀਤਾ ਕਿ ਬਾਦਲਾਂ ਦੁਆਰਾ ਐਨਡੀਪੀਸੀ ਐਕਟ ਅਧੀਨ ਦਰਜ ਕੀਤੇ ਜਾਲੀ ਮੁਕਦਮੇ ਰੱਦ ਕੀਤੇ ਜਾਣਗੇ।  ਉਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਅੰਤਰ ਰਾਸ਼ਟਰੀ ਤਸ਼ਕਰਾਂ ਨਾਲ ਸੰਬੰਧ ਹਨ ਅਤੇ ਉਸਨੇ ਉਨਾਂ ਖਿਲਾਫ ਵੀ ਅਮ੍ਰਿਤਸਰ ਦੀ ਅਦਾਲਤ ਵਿਚ ਮੁਕਦਮਾ ਦਰਜ ਕਰਵਾਇਆ ਹੋਇਆ ਹੈ।
ਆਪ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਵਿਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਸਪੈਸ਼ਲ ਡਾਕਟਰਾਂ ਦੀ ਟੀਮ ਤਿਆਰ ਕਰਕੇ 6 ਮਹੀਨੀਆਂ ਵਿਚ ਇਸ ਕਾਰਜ ਨੁੰ ਪੂਰਾ ਕਰੇਗੀ। ਇਸਤੋਂ ਪਿਛੋਂ ਨੌਜਵਾਨਾਂ ਨੂੰ ਮੁੱਖਾਧਾਰਾ ਵਿਚ ਲਿਆਉਣ ਲਈ 25 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਉਨਾਂ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ 40 ਲੱਖ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸੇ ਹੋਏ ਹਨ।
ਬਾਦਲ ਪਰਿਵਾਰ ਉਤੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦੋਸ਼ੀਆਂ ਨੂੰ ਸਜਾਵਾਂ ਦੇਣਾ ਉਨਾਂ ਦਾ ਮੁੱਖ ਕਾਰਜ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ ਇਸਤੋਂ ਇਲਾਵਾ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਅਤੇ ਸਵਾਮੀਨਾਥਨ ਰਿਪੋਰਟ ਨੂੰ 3 ਸਾਲਾਂ ਵਿਚ ਲਾਗੂ ਕਰਨਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਕੇਜਰੀਵਾਲ ਨੇ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ 500 ਰੁਪਏ ਤੋਂ 2500 ਰੁਪਏ ਕਰਨ ਦਾ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਠਨ 3 ਸਾਲ ਪਹਿਲਾਂ ਇਕੋ ਟੀਚੇ ਕਿ ਲੋਕਾਂ ਨੂੰ ਇਕ ਸਾਫ ਸੁਥਰੀ ਅਤੇ ਇਮਾਨਦਾਰ ਸਰਕਾਰ ਦੇਣ ਦੇ ਵਾਅਦੇ ਨਾਲ ਹੋਇਆ ਸੀ। ਇਸੇ ਕਾਰਜ ਨੂੰ ਪੂਰਾ ਕਰਨ ਲਈ ਭਗਵਾਨ ਨੇ ਦਿੱਲੀ ਵਿਚ 70 ਵਿਚੋਂ 67 ਸੀਟਾਂ ਜਿਤਾਇਆਂ ਸਨ। ਉਨਾਂ ਨੂੰ ਪੂਰਾ ਯਕੀਨੀ ਹੈ ਕਿ ਪੰਜਾਬ ਦੇ ਲੋਕ ਦਿੱਲੀ ਵਿਚ ਬਣੇ ਇਸ ਰਿਕਾਰਡ ਨੂੰ ਤੋੜਨਗੇ। ਲੋਕਾਂ ਨੂੰ ਸੱਦਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਉਨਾਂ ਕੋਲ ਆਖਰੀ ਮੌਕਾ ਹੈ ਕਿ ਉਹ ਭ੍ਰਿਸ਼ਟ ਬਾਦਲਾਂ ਨੂੰ ਸੱਤਾ ਤੋਂ ਲਾਂਬੇ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਉਣ।

ਪਾਤੜਾਂ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ

Please Click here for Share This News

Leave a Reply

Your email address will not be published.