best platform for news and views

ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੇ ਬੱਚੇ ਹੋ ਰਹੇ ਨੇ ਸਿੱਖੀ ਤੋਂ ਦੂਰ

Please Click here for Share This News

ਪਟਿਆਲਾ (ਜਗਤਾਰ) ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੇ ਇਥੇ ਆਏ ਇਕ ਵਫਦ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਰਹਿੰਦੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ, ਜਿਸ ਦਾ ਮੁੱਖ ਕਾਰਨ ਬਾਹਰਲੇ ਰਾਜਾਂ ਵਿਚ ਪੰਜਾਬੀ ਦੀ ਵਰਤੋਂ ਨਾ ਹੋਣਾ ਹੈ। ਅੱਜ ਇਥੇ ਪੱਛਮੀ ਬੰਗਾਲ ਤੋਂ ਆਏ ਇਕ ਵਫਦ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬੰਡੂਗਰ ਨਾਲ ਮੁਲਾਕਾਤ ਕੀਤੀ। ਪੱਛਮੀ ਬੰਗਾਲ ਦੇ ਕਲਕੱਤੇ ਤੋਂ ਆਏ ਵਫਦ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਅੰਦਰ ਬਹੁਤ ਸਾਰੇ ਸਿੱਖ ਗੁਰਮਰਿਆਦਾ ਨਾਲ ਜੁੜੇ ਹੋਏ ਹਨ ਪਰ ਸਿੱਖਾਂ ਦੇ ਬੱਚੇ ਗੁਰਮਰਿਆਦਾ ਤੋਂ ਵਾਂਝੇ ਰਹਿ ਰਹੇ ਹਨ। ਜਿਸ ਦਾ ਕਾਰਨ ਬਾਹਰਲੇ ਰਾਜਾਂ ਵਿਚ ਪੰਜਾਬੀ ਭਾਸ਼ਾ ਨਾ ਹੋਣਾ ਹੈ। ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਨਾ ਆਉਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਬਾਰੇ ਗਿਆਨ ਤੋਂ ਵਾਂਝੇ ਰਹਿ ਰਹੇ ਹਨ। ਵਫਦ ਨੇ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਵਸੇ ਸਿੱਖ ਪਰਿਵਾਰਾਂ ਦੇ ਆਰਥਿਕ ਜੀਵਨ ਬਾਰੇ ਵੀ ਦੱਸਿਆ। ਵਫਦ ਨੇ ਪ੍ਰੋ. ਬਡੂੰਗਰ ਨੂੰ ਜਾਣੂੰ ਕਰਵਾਇਆ ਕਿ ਪੂਰਬੀ ਸਿੱਖਾਂ ਦੀ ਆਰਥਿਕ ਸਥਿਤੀ ਕਮਜੋਰ ਹੈ। ਜਿਸ ਨਾਲ ਉਹ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲਾ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਹਨਾਂ ਸਮੱਸਿਆਵਾਂ ‘ਤੇ ਗੋਰ ਕਰਦੇ ਹੋਏ ਵਫਦ ਨੂੰ ਪ੍ਰੋ. ਬਡੂੰਗਰ ਨੇ ਪੂਰੀ ਰਿਪੋਰਟ ਤਿਆਰ ਕਰਨ ਲਈ ਕਿਹਾ ਅਤੇ ਵਫਦ ਨੂੰ ਵਿਸਵਾਸ਼ ਦਿਵਾਇਆ ਕਿ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਤਾਂ ਕਿ ਸਿੱਖਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕੀਤਾ ਜਾ ਸਕੇ। ਇਸ ਮੌਕੇ ਸ੍ਰ. ਜਗਮੋਹਨ ਸਿੰਘ ਗਿੱਲ ਜਨਰਲ ਸਕੱਤਰ ਸਿੱਖ ਮਿਸ਼ਨ ਪੂਰਬੀ ਭਾਰਤ, ਪ੍ਰੋ. ਸੂਲੇਮਾਨ ਖੁਰਸ਼ਿਦ ਆਲੀਆ ਯੂਨੀਵਰਸਿਟੀ ਕਲਕੱਤਾ, ਡਾ. ਪਰਮਜੀਤ ਸਿੰਘ ਸਰੋਆ, ਡਾ. ਪਰਮਵੀਰ ਸਿੰਘ ਸਿੱਖ ਵਿਸ਼ਵ ਕੋਸ਼ ਵਿਭਾਗ, ਚੇਅਰਮੈਨ ਨਰਦੇਵ ਸਿੰਘ ਆਕੜੀ ਆਦਿ ਹਾਜ਼ਰ ਸਨ।

ਕਲੱਕਤੇ ਤੋਂ ਪੂਰਬੀ ਸਿੱਖਾਂ ਦੀਆਂ ਸਮੱਸਿਆਵਾਂ ਸੰਬੰਧੀ ਮਿਲਣ ਆਏ ਵਫਦ ਨਾਲ ਮੀਟਿੰਗ ਉਪਰੰਤ ਤਸਵੀਰ ਸਾਂਝੀ ਕਰਦੇ ਹੋਏ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ

Please Click here for Share This News

Leave a Reply

Your email address will not be published.