ਚੰਡੀਗੜ੍ਹ : ਡੇਰਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਹੋਣ ਪਿਛੋਂ ਪੰਜਾਬ ਵਿਚ ਡੇਰਾਵਾਦ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧੀ ਪਾਖੰਡੀ ਸਾਧਾਂ ਦੇ ਕਾਰੋਬਾਰ ਬਾਰੇ ਚਰਚਾ ਆਮ ਚੱਲਣ ਲੱਗੀ ਹੈ। ਪੰਜਾਬੀ ਗਾਇਕ ਪਰਮਿੰਦਰ ਸਿੱਧੂ ਵਲੋਂ ਪਾਖੰਡੀ ਬਾਬਿਆਂ ਦੇ ਸਾਧਾਂ ਦੇ ਡੇਰਿਆਂ ਬਾਰੇ ਕਾਫੀ ਸਮਾਂ ਪਹਿਲਾਂ ਗੀਤ ਗਾਇਆ ਸੀ, ਪਰ ਇਹ ਗੀਤ ਇਨ੍ਹਾਂ ਦਿਨਾਂ ਵਿਚ ਚਰਚਾ ਵਿਚ ਹੈ। ਇਸ ਗੀਤ ਰਾਹੀਂ ਪੰਜਾਬ ਦੇ ਪਾਖੰਡੀ ਸਾਧਾਂ ਦੀ ਅਸਲੀਅਤ ਬਿਆਨ ਕੀਤੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਇਸ ਗੀਤ ਨੂੰ ਬਹੁਤ ਪ੍ਰਚਾਰਿਆ ਜਾ ਰਿਹਾ ਹੈ।