best platform for news and views

ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਸਿਖਰ ‘ਤੇ : ਸਰਕਾਰੀ ਦਾਅਵੇ ਝੂਠੇ ਸਾਬਤ

Please Click here for Share This News

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਕੀਤੀ ਗਈ ਪੰਜਾਬ ਪੁਲੀਸ ਦੀ ਭਰਤੀ ਵਲੋਂ ਉਮੀਦਵਾਰਾਂ ਦਾ ਡੋਪ ਟੈਸਟ ਕਰਵਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਵਿਚ ਨਸ਼ਿਆਂ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਇਹ ਸਚਾਈ ਉਸ ਵੇਲੇ ਸਾਹਮਣੇ ਆਈ ਜਦੋਂ ਚੋਣ ਕਮਿਸ਼ਨ ਵਲੋਂ ਕੀਤੀ ਗਈ ਸਖਤੀ ਦੌਰਾਨ ਜਨਵਰੀ ਮਹੀਨੇ ਵਿਚ  2600 ਕਿੱਲੋ ਨਸ਼ਾ ਫੜਿਆ ਗਿਆ, ਜੋ ਇਕ ਛੋਟੇ ਜਿਹੇ ਰਾਜ ਲਈ ਬੇਹੱਦ ਚਿੰਤਾਜਨਕ ਤੱਥ ਹਨ। ਜਨਵਰੀ ਮਹੀਨੇ ਦੌਰਾਨ ਰੋਜ਼ਾਨਾ ਲਗਭਗ 83 ਕਿਲੋ ਨਸ਼ਾ ਬਰਾਮਦ ਕੀਤਾ ਜਾਂਦਾ ਸੀ। ਇਹ ਅੰਕੜੇ ਤਾਂ ਉਹ ਹਨ ਜੋ ਨਸ਼ਾ ਫੜਿਆ ਗਿਆ, ਪਰ ਜੋ ਨਹੀਂ ਫੜ੍ਹਿਆ ਗਿਆ, ਉਸ ਬਾਰੇ ਅੰਦਾਜ਼ਾ ਲਗਾਇਆ ਜਾਵੇ ਤਾਂ ਇੰਜ ਲਗਦਾ ਹੈ ਕਿ ਪੰਜਾਬ ਦਾ ਭਵਿੱਖ ਬੇਹੱਦ ਹਨੇਰੇ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਹਮੇਸ਼ਾਂ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਅਸੀਂ ਪੰਜਾਬ ਵਿਚ ਨਸ਼ਾ ਫੜ੍ਹਦੇ ਜ਼ਿਆਦਾ ਹਾਂ, ਇਸ ਕਰਕੇ ਜਿਅਾਦਾ ਜਾਪ ਰਿਹਾ ਹੈ। ਪਰ ਵੋਟਾਂ ਤੋਂ ਪਹਿਲਾਂ ਇਕ ਮਹੀਨੇ ਵਿਚ ਇੰਨੀ ਵੱਡੀ ਮਾਤਰਾ ਵਿਚ ਨਸ਼ਾ ਫੜਿਆ ਜਾਣਾ ਸਰਕਾਰ ਦੇ ਉਨ੍ਹਾਂ ਦਾਅਵਿਆਂ ‘ਤੇ ਵੀ ਸਵਾਲੀਆ ਚਿੰਨ ਲਗਾਉਂਦਾ ਹੈ, ਜਿਸ ਵਿਚ ਸਰਕਾਰ ਨੇ ਸਾਬਤ ਕੀਤਾ ਸੀ ਕਿ ਪੁਲੀਸ ਭਰਤੀ ਦੌਰਾਨ ਕੀਤੇ ਗਏ ਟੈਸਟਾਂ ਮੁਤਾਬਿਕ ਪੰਜਾਬ ਵਿਚ ਨਸ਼ਈ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੁਲੀਸ ਭਰਤੀ ਦੌਰਾਨ ਕੀਤੇ ਗਏ ਟੈਸਟਾਂ ਵਿਚ ਕੋਈ ਗੜਬੜ ਹੈ ਜਾਂ ਨਸ਼ਾ ਬਰਾਮਦ ਕਰਨ ਵਾਲੇ ਅੰਕੜਿਆਂ ‘ਚ। ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ ਕਿ ਦੋਵਾਂ ਤੱਥਾਂ ਵਿਚ ਇੰਨਾ ਫਰਕ ਕਿਉਂ?

Please Click here for Share This News

Leave a Reply

Your email address will not be published. Required fields are marked *