best platform for news and views

ਪੰਜਾਬ ਚੋਣ ਦਫਤਰ ਵੱਲੋਂ 06 ਮਈ, 2019 ਨੂੰ ਰਾਜਸਥਾਨ ਦੇ ਕਿਰਤੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

Please Click here for Share This News

ਚੰਡੀਗੜ•, 04 ਮਈ, 2019:
ਰਾਜਸਥਾਨ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ, ਰਾਜਸਥਾਨ ਸੂਬੇ ਦੇ ਜਲਿ•ਾ ਗੰਗਾਨਗਰ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਿਸੇ ਵੀ ਕਿਸਮ ਦਾ ਕੰਮ, ਵਪਾਰ, ਉਦਯੋਗ ਜਾਂ ਕਿਸੇ ਹੋਰ ਸੰਸਥਾ ਵਿਚ ਕੰਮ ਕਰਨ ਵਾਲੇ ਕਿਰਤੀ ਜੋ ਵੋਟ ਪਾਉਣ ਦੇ ਹੱਕਦਾਰ ਹਨ, ਉਨ•ਾਂ ਲਈ ਪੰਜਾਬ ਦੇ ਮੁੱਖ ਚੋਣ ਦਫਤਰ ਵਲੋਂ 6 ਮਈ, 2019 ਨੂੰ ਚੋਣ ਵਾਲੇ ਦਿਨ ਰਾਜਸਥਾਨ ਦੇ ਵੋਟਰਾਂ ਲਈ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਇਹ ਛੁੱਟੀ 6 ਮਈ, 2019 ਨੂੰ ਚੋਣਾਂ ਵਾਲੇ ਦਿਨ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚ ਕੰਮ ਕਰਨ ਵਾਲੇ ਰਾਜਸਥਾਨ ਦੇ ਗੰਗਾਨਗਰ ਜਲਿ•ੇ ਦੇ ਵੋਟਰ ਲੋਕ ਸਭਾ, 2019 ਦੀਆਂ ਆਮ ਚੋਣਾਂ ਦੌਰਾਨ ਆਪਣੀ ਵੋਟ ਪਾ ਸਕਣ। ਉਨ•ਾਂ ਕਿਹਾ ਕਿ ਇਸ ਛੁੱਟੀ ਵਾਲੇ ਦਿਨ ਤਨਖਾਹ ਵਿੱਚ ਕਿਸੇ ਤਰ•ਾਂ ਦੀ ਕਟੌਤੀ ਨਹੀਂ ਕੀਤੀ ਜਾਵੇਗੀ।
ਉਨ•ਾਂ ਅੱਗੇ ਕਿਹਾ ਕਿ ਲੋਕ ਪ੍ਰਤੀਨਿਧ ਕਾਨੂੰਨ, 1951 ਦੀ ਧਾਰਾ 135-ਬੀ (3) ਦੇ ਉਪਬੰਧਾਂ ਅਨੁਸਾਰ ਉਪਰੋਕਤ ਸਬੰਧੀ ਕੋਈ ਵੀ ਉਲੰਘਣਾ ਸਜਾ ਯੋਗ ਹੈ।

Please Click here for Share This News

Leave a Reply

Your email address will not be published. Required fields are marked *