best platform for news and views

ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਫੇਲ : ਐਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ

Please Click here for Share This News

ਚੰਡੀਗੜ੍ਹ 1 ਅਪ੍ਰੈਲ 2018 :-
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆ ਹੋਇਆ ਆਖਿਆ ਕਿ ਪੰਜਾਬ ਦੇ ਮਾੜੇ ਹਲਾਤਾਂ ਤੇ ਗੌਰ ਕਰਦਿਆ ਹੋਇਆ ਪੰਜਾਬ ਦੀ ਜਨਤਾ ਦਾ ਧਿਆਨ ਇਸ ਵੱਲ ਦਵਾਇਆ ਕਿ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੌਣਾ ਵਿਚ ਜਿੰਨੇ ਵੀ ਵਾਅਦੇ ਕੀਤੇ ਉਹ ਸਾਰੇ ਦੇ ਸਾਰੇ ਠੁਸ ਹੋ ਗਏ ਅਤੇ ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਅਸਫਲ ਸਾਬਿਤ ਹੋਈ ਹੈ ਅਤੇ ਅੱਗੇ ਵੀ ਇਸ ਦੀ ਸੁਧਾਰ ਦੀ ਕੋਈ ਆਸ ਨਹੀ ਹੈ।
ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਫੇਲ ਹੋਈ ਹੈ ਅਤੇ ਇਨ੍ਹਾਂ ਵਿਚੋ ਕੁਝ ਖੇਤਰਾਂ ਨੂੰ ਹੇਠ ਲਿਖਿਆ ਗਿਆ ਹੈ ਕਿਉਂ ਜੋ ਇਹ ਕੋਈ ਲੁਕੀ ਹੋਈ ਗੱਲ ਨਹੀ ਰਹੀ ਗਈ, ਤਾਜਾ ਸਲਾਨਾ ਬਜਟ ਵਿਚ ਪੰਜਾਬ ਕਾਂਗਰਸ ਸਰਕਾਰ ਨੇ ਕਈ ਤਰ੍ਹਾਂ ਦੇ ਟੈਕਸ ਲਾ ਕੇ ਪੰਜਾਬ ਦੀ ਜਨਤਾ ਉਤੇ ਵੱਡਾ ਬੋਜ ਪਾ ਦਿੱਤਾ ਹੈ ਪਰ ਰਾਹਤ ਕੋਈ ਨਹੀ ਦਿੱਤੀ ਇਸ ਲਈ ਇਸ ਖੇਤਰ ਵਿਚ ਪੰਜਾਬ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਕਾਂਗਰਸ ਸਰਕਾਰ ਨੇ ਪੰਜਾਬ ਦੇ ਨੋਜਵਾਨਾਂ ਲਈ ਬੜ੍ਹਾਂ ਜੋਰ ਸ਼ੋਰ ਨਾਲ ਵਾਅਦਾ ਕੀਤਾ ਸੀ ਪਰ ਬੇਰੁਜਗਾਰੀ ਅੱਗੇ ਤੋ ਵੀ ਵੱਧ ਗਈ ਹੈ ਇਸ ਕਰਕੇ ਪੰਜਾਬ ਕਾਂਗਰਸ ਸਰਕਾਰ ਇਸ ਖੇਤਰ ਵਿਚ ਵੀ ਪੂਰੀ ਤਰ੍ਹਾਂ ਫੇਲ ਹੋ ਗਈ ਹੈ।
ਪੰਜਾਬ ਕਾਂਗਰਸ ਪਾਰਟੀ ਨੇ ਆਪਣੇ ਚੌਣ ਮੈਨੀਫੈਸਟੋ ਵਿਚ ਇਹ ਵਾਅਦਾ ਕੀਤਾ ਸੀ ਕਿ ਕਿਸਾਨਾ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ ਕਰ ਦਿੱਤੇ ਜਾਣਗੇ ਪਰ ਕਿਸਾਨਾ ਦੀ ਹਾਲਤ ਪਹਿਲਾ ਤੋ ਵੀ ਮੰਦੀ ਇਸ ਕਾਂਗਰਸ ਰਾਜ ਵਿਚ ਹੋ ਗਈ ਹੈ ਅਤੇ ਹਰ ਰੋਜ ਕਰਜੇ ਹੱਥੋ ਦੁੱਖੀ ਹੋ ਕੇ ਕਿਸਾਨ ਖੁਦਖੁਸ਼ੀਆਂ ਕਰ ਰਹੇ ਹਨ ਇਸ ਖੇਤਰ ਵਿਚ ਵੀ ਪੰਜਾਬ ਕਾਂਗਰਸ ਸਰਕਾਰ ਪੂਰੀ ਫੇਲ ਹੋ ਚੁਕੀ ਹੈ।
ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਇਸ ਗੱਲ ਵੀ ਧਿਆਨ ਦਵਾਇਆ ਕਿ ਕਾਂਗਰਸ ਪਾਰਟੀ ਵੱਲੋ ਚੌਣਾਂ ਤੋ ਪਹਿਲਾਂ ਬਿਜਲੀ ਦੇ ਬਿਲ ਮੁਆਫ ਕਰਨ ਲਈ ਅਤੇ ਬਿਜਲੀ ਦੇ ਬਿਲ ਘਟਾਉਣ ਦਾ ਵੀ ਵਾਅਦਾ ਕੀਤਾ ਸੀ ਪਰ ਇਸਦੇ ਉਲਟ ਨਾ ਬਿਜਲੀ ਮੁਆਫ ਕੀਤੀ ਗਈ ਅਤੇ ਨਾ ਹੀ ਬਿਜਲੀ ਦੇ ਖਰਚੇ ਘਟਾਏ ਗਏ ਇਸ ਲਈ ਪੰਜਾਬ ਕਾਂਗਰਸ ਸਰਕਾਰ ਇਸ ਖੇਤਰ ਵਿਚ ਪੂਰੀ ਤਰ੍ਹਾਂ ਫੇਲ ਹੈ ਅਤੇ ਪੈਟਰੋਲ ਪਦਾਰਥਾਂ ਅਤੇ ਫਾਲਤੂ ਖਰਚੇ ਪਾ ਕੇ ਪੰਜਾਬ ਦੀ ਜਨਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਮਰਨ ਲਈ ਦਮ ਤੋੜ ਰਹੀ ਹੈ, ਜੁਰਮ ਅਤੇ ਵਾਰਦਾਤਾਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ ਜੋ ਪੰਜਾਬ ਵਿਚ ਗੁੰਡਾਰਾਜ ਦਾ ਮਾਹੋਲ ਹੈ ਇਸ ਲਈ ਪੰਜਾਬ ਕਾਂਗਰਸ ਸਰਕਾਰ ਇਸ ਖੇਤਰ ਵਿਚ ਪੂਰੀ ਤਰ੍ਹਾਂ ਫੇਲ ਹੈ।
ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਬਿਆਨਾ ਵਿਚ  ਪੰਜਾਬ ਕਾਂਗਰਸ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹੋਏ ਕਿਹਾ ” ਪੰਜਾਬ ਕਾਂਗਰਸ ਸਰਕਾਰ ਆਪਣੇ ਵਤੀਰੇ, ਓਜੀਆ ਅਤੇ ਕੋਜੀਆ ਹਰਕਤਾ ਬੰਦ ਕਰ ਦੇਵੇ ਨਹੀ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਜਨਤਾ ਰੋਸ਼ ਧਰਨੇ, ਰੈਲੀਆਂ ਅਤੇ ਰੋਸ਼ ਪ੍ਰਦਰਸ਼ਨ ਕਰਕੇ ਪੰਜਾਬ ਕਾਂਗਰਸ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰ ਦਵੇਗੀ ਕਿ ” ਕੰਮ ਕਰੋ ਜਾ ਗੱਦੀ ਛੱਡੋ” ਜਿਸਦੇ ਲਈ ਪੰਜਾਬ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਜਿੰਮੇਵਾਰ ਹੋਵੇਗੀ।
ਉਨਾਂ ਨੇ ਇਸ ਗੱਲ ਦੀ ਵੀ ਨਖੇਦੀ ਕੀਤੀ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਵ: ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਭੋਗ ਸਮੇਂ ਲੰਗਰ ਲਗਾਏ ਜਾਣ ਬਾਰੇ ਐਸ.ਜੀ.ਪੀ.ਸੀ ਵੱਲੋ ਕੀਤੇ ਗਏ ਇੰਤਜਾਮ ਬਾਰੇ ਜੋ ਆਖਿਆ ਉਹ ਸਾਰਾ ਬੇਬੁਨਿਆਦ ਝੂਠੀ ਅਤੇ ਗਲਤ ਬਿਆਨਬਾਜੀ ਹੈ ਜੋ ਬਹੁਤ ਹੀ ਸ਼ਰਮਨਾਕ, ਮੰਦਭਾਗੀ ਅਤੇ ਕੋਝੀ ਹਰਕੱਤ ਦੱਸਿਆ, ਉਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਬਾਰੇ ਮੁਆਫੀ ਮੰਗਣੀ ਚਾਹਦੀ ਹੈ।
ਉਪੋਰਕਤ ਦੱਸੇ ਗਏ ਮੁੱਦੇ ਪੰਜਾਬ ਕਾਂਗਰਸ ਸਰਕਾਰ ਵੱਲੋ ਇਸ ਲਈ ਉਸ਼ਾਲੇ ਗਏ ਹਨ ਤਾਂ ਜੋ ਪੰਜਾਬ ਦੀ ਜਨਤਾ ਦਾ ਧਿਆਨ ਮੁੱਖ ਗੱਲਾਂ ਤੋ ਹਟਾ ਕੇ ਫਾਲਤੂ ਦੀਆ ਗੱਲਾ ਵੱਲ ਜੋੜ ਦਿੱਤਾ ਜਾਵੇ ਅਤੇ ਆਪਣੀ ਅਸਫਲਤਾਂ ਨੂੰ ਲੁਕੋਇਆ ਜਾ ਸਕੇ।ਇਸ ਕਰਕੇ ਉਪਰੋਕਤ ਦੱਸੇ ਗਏ ਵੇਰਵੇ ਤੋਂ ਇਹ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਕਿ ਪੰਜਾਬ ਕਾਂਗਰਸ ਸਰਕਾਰ ਹਰ ਖੇਤਰ ਵਿਚ ਪੂਰੀ ਤਰ੍ਹਾਂ ਨਾਲ ਫੇਲ ਹੋ ਚੁਕੀ ਹੈ ਅਤੇ ਇਸ ਨੂੰ ਜਬਰਦਸਤੀ ਪੰਜਾਬ ਸਰਕਾਰ ਤੇ ਜਫਾ ਮਾਰ ਕੇ ਬੈਠੇ ਰਹਿਣ ਦੀ ਲੋੜ ਨਹੀ ਹੈ।

Please Click here for Share This News

Leave a Reply

Your email address will not be published. Required fields are marked *