best platform for news and views

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਆਪਣੇ ਕੰਮ ਵਿੱਚ ਲਿਆਂਦੀ ਪਾਰਦਰਸ਼ਤਾ

Please Click here for Share This News

ਚੰਡੀਗੜ, 10 ਜੂਨ :
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਸਿਸਟਮ ਵਿਚਲੀ ਜਟਿਲਤਾ ਨੂੰ ਖ਼ਤਮ ਕਰਕੇ ਆਪਣੀ ਤਰ•ਾਂ ਦੀ ਵੱਖਰੀ ਪਹਿਲਕਦਮੀ ਕੀਤੀ ਹੈ, ਜਿਸ ਅਨੁਸਾਰ ਹੁਣ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਮੈਰਿਟ ਦੇ ਅਧਾਰ ‘ਤੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਸੂਬਾ ਸਰਕਾਰ ਦੇ ਵੱਖ ਵੱਖ ਵਿਭਗਾਂ ਲਈ ਗਰੁੱਪ ਸੀ ਦੀਆਂ ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆਵਾਂ ਦਾ ਪ੍ਰਬੰਧ ਕਰਦਾ ਹੈ। ਇਸ ਤੋਂ ਪਹਿਲਾਂ ਪ੍ਰੀਖਿਆ ਤੋਂ ਬਾਅਦ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਦੀ ਕੋਈ ਢੁਕਵੀਂ ਤਰਤੀਬ ਨਹੀਂ ਸੀ। ਇਸ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਸੀ ਅਤੇ ਇਸ ਲਈ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਅਲਾਟਮੈਂਟ ਪ੍ਰਤੀ ਸ਼ੱਕ ਰਹਿੰਦਾ ਸੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਨਿਰਪੱਖ, ਪਾਰਦਰਸ਼ੀ ਅਤੇ ਮੈਰਿਟ ਅਧਾਰਤ ਚੋਣ ਵਿੱਚ ਵਿਸ਼ਵਾਸ਼ ਰੱਖਦੇ ਆਏ ਹਨ। ਨੌਜਵਾਨਾਂ ਪ੍ਰਤੀ ਉਨਾਂ ਦੀ ਚਿੰਤਾ ਅਤੇ ਵਚਨਬੱਧਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਬੋਰਡ ਦੁਆਰਾ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਮੈਰਿਟ ਦੇ ਅਧਾਰ ‘ਤੇ ਵਿਭਾਗਾਂ ਦੀ ਵੰਡ ਦੀ ਮੰਗ ਕੀਤੀ।
ਸ੍ਰੀ ਬਹਿਲ ਨੇ ਕਿਹਾ ਕਿ ਜਿਸ ਤਰਾਂ ਸਿਵਲ ਸਰਵਿਸਜ਼ ਪ੍ਰੀਖਿਆਵਾਂ ਵਿੱਚ ਉਮੀਦਵਾਰਾਂ ਨੂੰ ਉਨਾਂ ਨੂੰ ਆਪਣੀ ਇੱਛਾ ਅਨੁਸਾਰ ਕੇਡਰ ਦੀ ਅਲਾਟਮੈਂਟ ਲਈ ਪੁੱਛਿਆ ਜਾਂਦਾ ਹੈ, ਉਸੇ ਤਰਾਂ ਐਸ.ਐਸ. ਬੋਰਡ ਦੁਆਰਾ ਲਿਖਤੀ ਪ੍ਰੀਖਿਆਵਾਂ ਜ਼ਰੀਏ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਹੁਣ ਆਪਣੀ ਪਸੰਦ ਦੇ ਵਿਭਾਗ ਦੀ ਚੋਣ ਦਾ ਮੌਕਾ ਮਿਲੇਗਾ। ਉਨਾਂ ਦੱਸਿਆ ਕਿ ਕਲਰਕਾਂ ਅਤੇ ਸਟੈਨੋ ਟਾਇਪਿਸਟ ਲਈ ਚੋਣ ਲਈ ਕ੍ਰਮਵਾਰ 48 ਅਤੇ 28 ਵਿਭਾਗ ਹਨ। ਇਨਾਂ ਵਿਭਾਗਾਂ ਦੀ ਸੂਚੀ ਬੋਰਡ ਦੀ ਵੈੱਬਸਾਈਟ ‘ਤੇ ਉਪਲੱਬਧ , ਜਿਸ ਵਿੱਚੋਂ ਹਰੇਕ ਉਮੀਦਵਾਰ ਨੂੰ 6 ਵਿਕਲਪ ਚੁਣਨ ਦੀ ਆਗਿਆ ਦਿੱਤੀ ਗਈ ਹੈ। ਪ੍ਰੀਖਿਆ ਵਿੱਚ ਪਾਸ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਉਨਾਂ ਦੁਆਰਾ ਦਿੱਤੀਆਂ ਆਪਸ਼ਨਜ਼ ਅਨੁਸਾਰ ਵਿਭਾਗਾਂ ਦੀ ਵੰਡ ਕੀਤੀ ਜਾਂਦੀ ਹੈ ਅਤੇ ਮੈਰਿਟ ਲਿਸਟ ਵਿੱਚ ਟੌਪ ਕਰਨ ਵਾਲੇ ਉਮੀਦਵਾਰ ਨੂੰ ਸਭ ਤੋਂ ਪਹਿਲਾਂ ਚੋਣ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।
ਇਸ ਪ੍ਰਕਿਰਿਆ ਬਾਰੇ ਹੋਣ ਜਾਣਕਾਰੀ ਦਿੰਦਿਆਂ ਸ੍ਰੀ ਬਹਿਲ ਨੇ ਦੱਸਿਆ ਕਿ ਐਸ.ਐਸ. ਬੋਰਡ ਵੱਲੋਂ 1883 ਕਲਰਕਾਂ ਅਤੇ 403 ਸਟੈਨੋ ਟਾਇਪਿਸਟਾਂ ਦੀ ਭਰਤੀ ਲਈ ਪ੍ਰੀਖਿਆ ਲਈ ਗਈ ਹੈ। ਕਲਰਕ ਦੀਆਂ ਅਸਾਮੀਆਂ ਲਈ ਕਾਉਂਸਲਿੰਗ 10 ਜੂਨ ਤੋਂ ਸ਼ੁਰੂ ਹੋ ਗਈ ਹੈ। ਕਾਉਂਸਲਿੰਗ ਦੌਰਾਨ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਮੈਰਿਟ ਲਿਸਟ ਅਨੁਸਾਰ 50 ਦੇ ਬੈਚ ਵਿੱਚ ਐਸ.ਐਸ. ਬੋਰਡ ਦੇ ਦਫ਼ਤਰ ਬੁਲਾਇਆ ਜਾਦਾਂ ਹੈ। ਇੱਥੇ ਉਮੀਦਵਾਰ ਆਪਣੀ ਪਸੰਦ ਦੇ ਵਿਭਾਗਾਂ ਦਾ ਜ਼ਿਕਰ ਕਰਦੇ ਹਨ ਅਤੇ ਖਾਲੀ ਅਸਾਮੀ ਅਨੁਸਾਰ ਉਨਾਂ ਵਿਭਾਗ ਅਲਾਟ ਕਰ ਦਿੱਤੇ ਜਾਂਦੇ ਹਨ। ਅਲਾਟਮੈਂਟ ਤੋਂ ਬਾਅਦ ਪ੍ਰਤੀ ਦਿਨ ਵਿਭਾਗ ਵੱਲੋਂ ਖਾਲੀ ਪਈਆਂ ਉਪਲੱਬਧ ਅਸਾਮੀਆਂ ਦੀ ਸੂਚੀ ਅਪਡੇਟ ਕੀਤੀ ਜਾਂਦੀ ਹੈ ਤਾਂ ਜੋ ਅਗਲੇ ਬੈਚ ਦੇ ਉਮੀਦਵਾਰਾਂ ਨੂੰ ਉਪਲੱਬਧ ਆਪਸ਼ਨਜ਼ ਦਾ ਪਹਿਲਾਂ ਹੀ ਪਤਾ ਹੋਵੇ।
ਚੇਅਰਮੈਨ ਨੇ ਕਿਹਾ, ” ਇਸ ਨਵੀਂ ਪ੍ਰਣਾਲੀ ਵਿੱਚ ਇਸ ਨਾਲ ਨਾ ਸਿਰਫ਼ ਮੈਰਿਟ ਅਧਾਰ ‘ਤੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ ਸਗੋਂ ਇਸ ਕਦਮ ਨਾਲ ਇਸ ਪ੍ਰਣਾਲੀ ਦੀ ਨਿਰਪੱਖਤਾ ਵਿੱਚ ਵੀ ਨੌਜਵਾਨਾਂ ਦਾ ਭਰੋਸਾ ਬੱਝੇਗਾ।”ਇਸ ਦੇ ਨਾਲ ਹੀ ਇਸ ਨਾਲ ਮੁਕੱਦਮੇਬਾਜ਼ੀ ਵੀ ਘਟੇਗੀ ਕਿਉਂ ਜੋ ਇਸ ਵਿੱਚ ਐਸ.ਐਸ.ਐਸ.ਬੀ. ਅਥਾਰਟੀਆਂ ਦੀ ਕੋਈ ਮਰਜ਼ੀ ਨਹੀਂ ਹੋਵੇਗੀ ਅਤੇ ਹਰੇਕ ਉਮੀਦਵਾਰ ਉਸਨੂੰ ਦਿੱਤੇ ਗਏ ਵਿਭਾਗ ਸਬੰਧੀ ਸੁਚੇਤ ਹੋਵੇਗਾ।
ਚੋਣ ਪ੍ਰਕਿਰਿਆ ਵਿੱਚ ਹੋਰ ਸੋਧਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਕਲਰਕ ਦੀ ਅਸਾਮੀਆਂ ਲਈ ਰੱਖੇ ਟਾਇਪਿੰਗ ਟੈਸਟ ਦਾ ਕੰਪਿਊਟਰਾਈਜ਼ਡ ਨਤੀਜਾ ਟੈਸਟ ਮੁਕੰਮਲ ਹੋਣ ਤੋਂ ਬਾਅਦ ਹੁਣ ਮੌਕੇ ‘ਤੇ ਹੀ ਉਪਲੱਬਧ ਹੁੰਦਾ ਹੈ, ਜਿਸ ਵਿੱਚ ਟਾਇਪਿੰਗ ਸਪੀਡ ਅਤੇ ਗਲਤੀਆਂ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ।
ਐਸ.ਐਸ. ਬੋਰਡ ਦੇ ਕੰਮਕਾਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਅਮਰਬੀਰ ਸਿੱਧੂ, ਸਕੱਤਰ ਪੰਜਾਬ ਐਸ.ਐਸ.ਐਸ.ਬੀ. ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੋਰਡ ਦੇ ਕਰਮਚਾਰੀਆਂ ਦੀ ਜ਼ਿਆਦਾਤਰ ਊਰਜਾ ਅਤੇ ਸਮਾਂ ਸ਼ਾਰਟਲਿਸਟਡ ਉਮੀਦਵਾਰਾਂ ਨੂੰ ਵਿਭਾਗਾਂ ਦੀ ਵੰਡ ਸਬੰਧੀ ਆਰ.ਟੀ.ਆਈ. ਸਵਾਲਾਂ ਅਤੇ ਅਸੰਤੁਸ਼ਟ ਉਮੀਦਵਾਰਾਂ ਵੱਲੋਂ ਅਦਾਲਤਾਂ ਵਿੱਚ ਦਾਇਰ ਕੇਸਾਂ ਦੇ ਜਵਾਬ ਦੇਣ ਵਿੱਚ ਵਿਅਰਥ  ਜਾਂਦਾ ਸੀ। ਪਰ ਹੁਣ ਨਵੀਂ ਪ੍ਰਣਾਲੀ ਵਿੱਚ ਅਲਾਟਮੈਂਟ ਪ੍ਰਕਿਰਿਆ ਪਾਰਦਰਸ਼ੀ ਬਣਾਇਆ ਗਿਆ ਹੈ। ਹੁਣ ਉਮੀਦਵਾਰ ਦਾ ਨਤੀਜਾ ਰੋਕ ਕੇ ਰੱਖਣ ਦਾ ਕਾਰਨ ਵੀ ਵੈੱਬਸਾਈਡ ‘ਤੇ ਡਿਸਪਲੇ ਕੀਤਾ ਜਾਵੇਗਾ ਅਤੇ ਉਸਨੂੰ ਇਤਰਾਜ਼ ਦਾ ਜਵਾਬ ਦੇਣ ਅਤੇ ਇਸਨੂੰ ਹਟਾਏ ਜਾਣ ਲਈ ਢੁੱਕਵਾਂ ਸਮਾਂ ਦਿੱਤਾ ਜਾਵੇਗਾ। ਸਿੱਧੂ ਨੇ ਅੱਗੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਸੋਧ ਨਾਲ ਗਲਤਫਹਿਮੀ ਘਟ ਜਾਵੇਗੀ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਪ੍ਰਦਰਸ਼ਨ ਵਿੱਚ ਵਧੇਰੇ ਕੁਸ਼ਲਤਾ ਆਵੇਗੀ।

Please Click here for Share This News

Leave a Reply

Your email address will not be published. Required fields are marked *