best platform for news and views

ਪੰਜਾਬ ਅਤੇ ਏ.ਏ.ਆਈ ਵੱਲੋਂ ਆਈਏਐਫ ਸਟੇਸ਼ਨ ਹਲਵਾਰਾ ਵਿਖੇ ਨਵਾਂ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਸਮਝੌਤਾ ਸਹੀਬੱਧ

Please Click here for Share This News

ਚੰਡੀਗੜ•, 12 ਜੂਨ
ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਵੱਲੋਂ ਆਈਏਐਫ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਸਾਂਝੇ ਉੱਦਮ ਤਹਿਤ ਨਿਊ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਵਾਸਤੇ ਪਹਿਲਾਂ ਐਮ.ਓ.ਸੀ.ਏ. ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨਾਲ ਸਮਝੌਤਾ ਕੀਤਾ ਗਿਆ ਸੀ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ. ਦੇ ਚੇਅਰਮੈਨ ਸ੍ਰੀ ਗੁਰਪ੍ਰਸਾਦ ਮਹਾਪਾਤਰਾ ਦੀ ਹਾਜ਼ਰੀ ਵਿੱਚ ਇਸ ਸਮਝੌਤੇ ‘ਤੇ  ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ ਦੇ ਈ.ਡੀ. ਸ੍ਰੀ ਜੀ.ਡੀ. ਗੁਪਤਾ ਵੱਲੋਂ ਹਸਤਾਖ਼ਰ ਕੀਤੇ ਗਏ।
ਇਹ ਪ੍ਰਾਜੈਕਟ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਏਅਰਪੋਰਟ ਅਥਾਰਟੀ ਦਾ ਹਿੱਸਾ 51 ਫੀਸਦ ਅਤੇ ਪੰਜਾਬ ਸਰਕਾਰ ਗਲਾਡਾ ਦੇ ਰਾਹੀਂ 49 ਫੀਸਦੀ ਹਿੱਸੇਦਾਰੀ ਪਾਵੇਗੀ।
ਇਸ ਸਮਝੌਤੇ ਦੇ ਤਹਿਤ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਵੇਂ ਏਅਰਪੋਰਟ ਦੇ ਵਿਕਾਸ ਸਬੰਧੀ ਸਾਰੇ ਪੂੰਜੀ ਖ਼ਰਚੇ ਕਰੇਗੀ ਜਦਕਿ ਪੰਜਾਬ ਸਰਕਾਰ ਇਸ ਵਿੱਚ 135.54 ਏਕੜ ਜ਼ਮੀਨ ਮੁਫ਼ਤ ਵਿੱਚ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਸਾਂਝੇਦਾਰੀ ਤਹਿਤ ਸਾਰੇ ਆਪਰੇਸ਼ਨਲ, ਪ੍ਰਬੰਧਕ ਅਤੇ ਰੱਖ ਰਖਾਅ ਜਿਸ ਵਿੱਚ ਰਿਪੇਅਰ ਵੀ ਸ਼ਾਮਿਲ ਹੈ, ਸਹਿਣ ਕੀਤੇ ਜਾਣਗੇ।
ਕਾਬਲੇਗੌਰ ਹੈ ਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਦਾ ਪਹਿਲਾ ਫੇਸ ਜਾÎਣਿਕਿ ਨਵੇਂ ਕੌਮਾਂਤਰੀ ਸਿਵਲ ਇਨਕਲੇਵ ਦਾ ਵਿਕਾਸ, ਜਿਸ ਵਿੱਚ 4-ਸੀ ਟਾਈਪ ਦੇ ਏਅਰਕਰਾਫਟ ਅਗਲੇ 2 ਸਾਲਾਂ ਵਿੱਚ ਉੱਡਣੇ ਸ਼ੁਰੂ ਹੋ ਜਾਣਗੇ।

Please Click here for Share This News

Leave a Reply

Your email address will not be published. Required fields are marked *