ਟੋਰਾਂਟੋ : ਬਰੈਂਪਟਨ ਵਿਚ ਰਹਿੰਦੇ ਪੰਜਾਬੀ ਨੌਜਵਾਨ ਸਨਪ੍ਰੀਤ ਸਹੋਤਾ ਨੇ ਸਕਾਰਬੋ ਵਿਖੇ ਕਰਵਾਏ ਗਏ ਬਾਕਸਿੰਗ ਮੁਕਾਬਲੇ ਵਿਚ ਸ਼ਾਨਦਾਰ ਜਿੱਤਾ ਪ੍ਰਾਪਤ ਕੀਤੀ। ਜੇ.ਡੀ. ਐਨ. ਬਾਕਸਿੰਗ ਅਕੈਡਮੀ ਵਲੋਂ ਸਕਾਰਬੋ ਵਿਖੇ ਕਰਵਾਏ ਗਏ ਬਾਕਸਿੰਗ ਮੁਕਾਬਲਿਆਂ ਦੌਰਾਨ 70 ਕਿੱਲੋ ਭਾਰ ਵਰਗ ਵਿਚੋਂ ਸਨਪ੍ਰੀਤ ਸਹੋਤਾ ਨੇ ਜਿੱਤ ਪ੍ਰਾਪਤ ਕੀਤੀ। ਸਨਪ੍ਰੀਤ ਸਹੋਤਾ ਦੇ ਪਿਤਾ ਜੀ ਗੁਰਿੰਦਰ ਸਹੋਤਾ ਅਤੇ ਮਾਤਾ ਜੀ ਮਨਜਿੰਦਰ ਸਹੋਤਾ ਵੀ ਸਮਾਜ ਸੇਵਾ ਦੇ ਖੇਤਰ ਵਿਚ ਵੱਡਾ ਨਾਮ ਕਮਾ ਚੁੱਕੇ ਹਨ ਅਤੇ ਉਹ ਬਰੈਂਪਟਨ ਇਲਾਕੇ ਵਿਚ ਹੁੰਦੀਆਂ ਸਮਾਜ ਸੇਵੀ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਟੋਰਾਂਟੋ ਦੇ ਸਰਗਰਮ ਮੈਂਬਰ ਹਨ। ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਜਨਰਲ ਸਕੱਤਰ ਸੰਤੋਖ ਸਿੰਘ ਸੰਧੂ, ਰੁਪਿੰਦਰ ਕੌਰ ਸੰਧੂ, ਬਲਵਿੰਦਰ ਕੌਰ ਚੱਠਾ, ਓਂਟਾਰੀਓ ਫਰੈਂਡਜ਼ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ, ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਵੋਮੈਨ ਵਿੰਗ ਦੀ ਪ੍ਰਧਾਨ ਡਾ. ਰਮਨੀ ਬਤਰਾ ਨੇ ਸਹੋਤਾ ਪਰਿਵਾਰ ਨੂੰ ਸਨਪ੍ਰੀਤ ਸਹੋਤਾ ਦੀ ਜਿੱਤ ‘ਤੇ ਵਧਾਈਆਂ ਦਿੱਤੀਆਂ ਹਨ ਅਤੇ ਇਸ ਪੰਜਾਬੀ ਨੌਜਵਾਨ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਮੋਬਾਈਲ ਨੰਬਰ ਗੁਰਿੰਦਰ ਸਹੋਤਾ : +1-416-723-6065
ਸਨਪ੍ਰੀਤ ਸਹੋਤਾ