best platform for news and views

ਪੰਜਾਬੀ ਗਾਇਕ ਜਸਪਾਲ ਮਾਨ 12 ਨੂੰ ਕੈਨੇਡਾ ਤੋਂ ਵਾਪਸ ਪਰਤਣਗੇ

Please Click here for Share This News

ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਜਸਪਾਲ ਮਾਨ 12 ਸਤੰਬਰ ਨੂੰ ਕੈਨੇਡਾ ਤੋਂ ਵਾਪਸ ਪੰਜਾਬ ਆ ਰਹੇ ਹਨ। ਸ੍ਰੀ ਜਸਪਾਲ ਮਾਨ ਕੈਨੇਡਾ ਵਿਚ ਵੱਖ ਵੱਖ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਟੋਰਾਂਟੋ ਗਏ ਹੋਏ ਸਨ ਅਤੇ ਉਨ੍ਹਾਂ ਨੇ ਪਿਛਲੇ 2 ਮਹੀਨਿਆਂ ਵਿਚ ਕਈ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਪਿਛਲੀ 9 ਸਤੰਬਰ ਨੂੰ ਹੋਏ ਪੰਜਾਬ ਡੇ ਮੇਲੇ ਵਿਚ ਜਸਪਾਲ ਮਾਨ ਦੀ ਗਾਇਕੀ ਨੂੰ ਕੈਨੇਡਾ ਵਾਸੀਆਂ ਬੇਹੱਦ ਪਸੰਦ ਕੀਤਾ। ਹੁਣ ਪੰਜਾਬੀਆਂ ਦਾ ਚਹੇਤਾ ਗਾਇਕ ਜਸਪਾਲ ਮਾਨ 12 ਸਤੰਬਰ ਨੂੰ ਪੰਜਾਬ ਪਰਤ ਰਿਹਾ ਹੈ। ਕੁੱਝ ਦਿਨ ਆਪਣੇ ਜੱਦੀ ਪਿੰਡ ਗੜ੍ਹੇ, ਜਿਲਾ ਲੁਧਿਆਣਾ ਵਿਚ ਗੁਜਾਰਨ ਤੋਂ ਬਾਅਦ ਉਹ ਆਪਣੇ ਪ੍ਰੋਗਰਾਮਾਂ ਦਾ ਸਿਲਸਲਾ ਸ਼ੁਰੂ ਕਰਨਗੇ। ਲੋਕਪ੍ਰਿਆ ਗਾਇਕ ਦੇ ਚਾਹਵਾਨ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪ੍ਰਸਿੱਧ ਗੀਤਕਾਰ ਬਲਬੀਰ ਮਾਨ ਨੇ ਦੱਸਿਆ ਕਾਫੀ ਸਮਾਂ ਕੈਨੇਡਾ ਵਿਚ ਰਹਿਣ ਕਾਰਨ ਸ੍ਰੀ ਜਸਪਾਲ ਮਾਨ ਦੇ ਬਹੁਤ ਸਾਰੇ ਅਖਾੜੇ ਰੱਦ ਕਰਨੇ ਪਏ, ਪਰ ਦਰਸ਼ਕਾਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਸ੍ਰੀ ਜਸਪਾਲ ਮਾਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *