best platform for news and views

ਪੰਜਾਬੀਆਂ ਦੇ ਪਿਆਰ ਤੋਂ ਗਦਗਦ ਹੋਇਆ ਕਰਨਾਟਕਾ ਵਾਸੀ

Please Click here for Share This News

ਭਿੱਖੀਵਿਡ 30 ਮਾਰਚ (ਮੀਤ ਭਿੱਖੀਵਿੰਡ)-ਕਰਨਾਟਕ ਦਾ ਮੂਲ ਵਾਸੀ ਨਾਗਰਾਜ ਗੌੜਾ (50)
ਭਾਰਤ ਵਾਸੀਆਂ ਨੂੰ ਵਿਸ਼ਵ ਸ਼ਾਂਤੀ ਬਣਾਈ ਰੱਖਣ ਅਤੇ ਪਾਣੀ ਬਚਾਉਣ ਦਾ ਸੰਦੇਸ਼ ਦੇਣ ਲਈ
ਮੁੰਬਈ ਦੇ ਅੰਧੇਰੀ ਵੈਸਟ ਤੋਂ ਤਿੰਨ ਦਿਸੰਬਰ 2017 ਨੂੰ ਸਾਇਕਲ ’ਤੇ ਭਾਰਤ ਯਾਤਰਾ ਲਈ
ਰਵਾਨਾ ਹੋਇਆ ਹੈ। ਕਰੀਬ ਸਾਢੇ ਤਿੰਨ ਹਜਾਰ ਕਿਲੋਮੀਟਰ ਦਾ ਸਫਰ ਤੈਅ ਕਰ ਨਾਗਰਾਜ ਵੱਖ
ਵੱਖ ਸੂਬਿਆਂ ਤੋਂ ਹੁੰਦਾ ਹੋਇਆ ਵੀਰਵਾਰ ਨੂੰ ਪੰਜਾਬ ਦੇ ਜ਼ਿਲਾ ਤਰਨਤਾਰਨ ਪੁੱਜਾ।
ਜਿੱਥੇ ਉਸਨੇ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਿਆ ’ਤੇ ਪਵਿੱਤਰ ਸਰੋਵਰ ਵਿਚ ਸ਼ਰਧਾ ਦੀ
ਡੁੱਬਕੀ ਲਗਾਈ।
ਇਸ ਮੌਕੇ ਗੱਲਬਾਤ ਕਰਦਿਆਂ ਨਾਗਰਾਜ ਗੌੜਾ ਨੇ ਦੱਸਿਆ ਕਿ ਤਿੰਨ ਦਿਸੰਬਰ ਨੂੰ ਉਹ ਸਾਇਕਲ
’ਤੇ ਵਿਸ਼ਵ ਸ਼ਾਂਤੀ, ਪਾਣੀ ਬਚਾਓ ਰੁੱਖ ਲਗਾਓ, ਰਾਸ਼ਟਰੀ ਏਕਤਾ, ਦੇਸ਼ ਭਗਤੀ, ਗਉ ਰੱਖਿਆ,
ਭਰੂਣ ਹੱਤਿਆ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਮੁੰਬਈ ਦੇ ਅੰਧੇਰੀ ਵੈਸਟ ਤੋਂ
ਸਾਇਕਲ ਯਾਤਰਾ ਕਰਦਾ ਹੋਇਆ ਤਰਨਤਾਰਨ ਪੁੱਜਿਆ ਹੈ। ਮੁੰਬਈ ਤੋਂ ਉਹ ਸੂਰਤ, ਬੜੌਦਾ,
ਅਹਿਮਦਾਬਾਦ, ਪੋਰ ਬੰਧਰ, ਸੋਮਨਾਥ, ਦੁਆਰਕਾ, ਆਮਪੁਰ, ਅਜਮੇਰ, ਰਾਜਸ਼ਥਾਨ, ਹਰਿਆਣਾ,
ਸਿਰਸਾ, ਹਨੂੰਮਾਨਗੜ, ਡੱਬਵਾਲੀ ਦੇ ਰਸਤੇ ਤੋਂ ਹੁੰਦਾ ਹੋਇਆ ਪੰਜਾਬ ਪਹੁੰਚਿਆ। ਨਾਗਰਾਜ
ਨੇ ਕਿਹਾ ਕਿ ਵੱਖ ਵੱਖ ਸੂਬਿਆਂ ਵਿਚ ਉਸ ਦੀ ਸਦਭਾਵਨਾ ਯਾਤਰਾ ਨੂੰ ਲੋਕਾਂ ਦਾ ਭਰਵਾਂ
ਹੁੰਗਾਰਾ ਮਿਲਿਆ ਹੈ। ਪਰ ਜੋ ਪਿਆਰ ਅਤੇ ਅਪਣਾਪਨ ਉਸ ਨੂੰ ਪੰਜਾਬੀਆਂ ਤੋਂ ਮਿਲਿਆ ਹੈ
ਉਹ ਉਸ ਨੂੰ ਆਜੀਵਨ ਯਾਦ ਰਹੇਗਾ। ਉਨਾਂ ਕਿਹਾ ਕਿ ਉਹ ਬਹੁਤ ਕਿਸਮਤ ਵਾਲਾ ਹੈ ਕਿ ਉਸ
ਨੂੰ ਗੁਰੁਆਂ ਦੀ ਧਰਤੀ ’ਤੇ ਨਕਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਨਾਗਰਾਜ ਨੇ
ਕਿਹਾ ਕਿ ਉਹ ਸ਼ੁੱਕਰਵਾਰ ਨੂੰ ਵਿਸ਼ਵ ਪ੍ਰਸਿੱਧ ਗੋਲਡਨ ਟੈਂਪਲ ਅਤੇ ਦੁਰਗਿਆਣਾ ਮੰਦਿਰ ਦੇ
ਦਰਸ਼ਨਾਂ ਲਈ ਅੰਮਿ੍ਰਤਸਰ ਰਵਾਨਾ ਹੋਵੇਗਾ। ਜਿੱਥੋਂ ਉਹ ਜ਼ਲਿਆਂ ਵਾਲਾ ਬਾਗ ਵਿਖੇ ਸ਼ਹੀਦਾਂ
ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇਗਾ।


ਕੈਪਸ਼ਨ- ਸਾਇਕਲ ’ਤੇ ਸਦਭਾਵਨਾ ਯਾਤਰਾ ਲਈ ਨਿਕਲਿਆ ਨਾਗਰਾਜ ਜੈ ਹਿੰਦ ਦਾ ਨਾਅਰਾ ਲਗਾਉਦਾ ਹੋਇਆ।

Please Click here for Share This News

Leave a Reply

Your email address will not be published. Required fields are marked *