best platform for news and views

ਪੰਜਵੇਂ ਦਿਨ ਫਰੀਦਕੋਟ ਦੇ ਤਿੰਨ ਹਲਕਿਆਂ ਚੋਂ 17 ਨਾਮਜ਼ਦਗੀਆਂ : ਕੁੱਲ 41 ਉਮੀਦਵਾਰ

Please Click here for Share This News

ਫਰੀਦਕੋਟ (ਜਗਤਾਰ ਦੁਸਾਂਝ) ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ -2017 ਲਈ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਦੇ ਅੱਜ ਪੰਜਵੇਂ ਦਿਨ ਜ਼ਿਲ•ਾ ਫਰੀਦਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਕੁੱਲ 8 ਨਾਮਜ਼ਦਗੀ ਪੱਤਰ ਦਾਖਿਲ ਹੋਏ। ਇਹ ਜਾਣਕਾਰੀ ਜ਼ਿਲ•ਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਸ. ਮਾਲਵਿੰਦਰ ਸਿੰਘ ਨੇ ਦਿੱਤੀ।
ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ 87- ਫਰੀਦਕੋਟ ਵਿਧਾਨ ਸਭਾ ਹਲਕੇ ਤੋਂ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਜਿੰਨ•ਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸ੍ਰੀਮਤੀ ਅਮਨਜੋਤ ਕੌਰ, ਲੋਕ ਜਨ ਸ਼ਕਤੀ ਪਾਰਟੀ ਤੋਂ ਸ੍ਰੀ ਪ੍ਰੇਮ ਸਿੰਘ ਸਫਰੀ, ਸ਼੍ਰੋਮਣੀ ਅਕਾਲੀ ਦਲ ਤੋਂ ਇਕਬਾਲ ਸਿੰਘ ਰੋਮਾਣਾ ਅਤੇ ਆਜ਼ਾਦ ਉਮੀਦਵਾਰ ਵਜੋਂ ਬੰਟੀ ਨੇ ਆਪਣੇ ਨਮਜ਼ਦਗੀ ਕਾਗਜ਼ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਫਰੀਦਕੋਟ ਹਰਦੀਪ ਸਿੰਘ ਦੇ ਦਫਤਰ ਵਿਚ ਦਾਖਿਲ ਕੀਤੇ। ਉਨ•ਾਂ ਅੱਗੇ ਦੱਸਿਆ ਕਿ 88-ਕੋਟਕਪਰਾ ਵਿਧਾਨ ਸਭਾ ਹਲਕੇ ਵਿਚ ਛੇ ਉਮੀਦਵਾਰ ਵੱਲੋਂ ਆਪਣੇ ਕਾਗਜ਼ ਦਾਖਿਲ ਕੀਤੇ ਗਏ ਜਿੰਨ•ਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਸ੍ਰੀਮਤੀ ਪਰਮਜੀਤ ਕੌਰ, ਆਪਣਾ ਪੰਜਾਬ ਪਾਰਟੀ ਤੋਂ ਸੁਰਿੰਦਰ ਕੁਮਾਰ, ਨੈਸ਼ਨਲ ਅਧਿਕਾਰ ਇਨਸਾਫ਼ ਪਾਰਟੀ ਤੋਂ ਜਗਰੂਪ ਸਿੰਘ, ਸਬਕਾ ਦਲ ਯੁਨਾਈਟਿਡ ਪਾਰਟੀ ਪ੍ਰਦੀਪ ਸਿੰਘ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕਮ ਐਸ ਡੀ. ਐਮ ਕੋਟਕਪੂਰਾ ਰਾਜਪਾਲ ਸਿੰਘ ਦੇ ਦਫਤਰ ਵਿਖੇ ਦਾਖਿਲ ਕੀਤੇ। ਇਸੇ ਤਰ•ਾਂ 89 ਜੈਤੋ (ਰਿਜਰਵ) ਵਿਧਾਨ ਸਭਾ ਹਲਕੇ ਵਿਚ 6 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਿਲ ਕੀਤੇ ਜਿੰਨ•ਾਂ ਵਿਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਤੋਂ ਅਵਤਾਰ ਸਿੰਘ ਸਹੋਤਾ, ਸ਼੍ਰੋਮਣੀ ਅਕਾਲੀ ਦਲ ( ਏ ) ਗੁਰਦੀਪ ਸਿੰਘ, ਆਜ਼ਾਦ ਉਮੀਦਵਾਰ ਹਰਪਾਲ ਸਿੰਘ, ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ, ਆਜ਼ਾਦ ਉਮੀਦਵਾਰ ਜਸਵਿੰਦਰ ਸਿੰਘ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਤੋਂ ਪਿਆਰਾ ਸਿੰਘ ਨੇ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਜੈਤੋ ਸ੍ਰੀ ਸ਼ਿਵ ਕੁਮਾਰ ਸ਼ਰਮਾਂ ਦੇ ਦਫਤਰ ਵਿਖੇ ਆਪਣੇ ਕਾਗਜ਼ ਦਾਖਿਲ ਕੀਤੇ।  ਉਨ•ਾਂ ਦੱਸਿਆ ਕਿ ਇਸ ਤਰ•ਾਂ ਕੁੱਲ 41 ਉਮੀਦਵਾਰਾਂ ਵੱਲੋਂ ਹੁਣ ਤੱਕ ਕਾਗਜ਼ ਦਾਖਿਲ ਕੀਤੇ ਜਾ ਚੁੱਕੇ ਹਨ।
ਜਿਲ•ਾ ਚੋਣ ਅਫਸਰ ਸ. ਜੱਗੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਜਨਵਰੀ ਨੂੰ ਹੋਵੇਗੀ ਜਦ ਕਿ 21 ਜਨਵਰੀ ਤੱਕ ਉਮੀਦਵਾਰਾਂ ਵੱਲੋਂ ਆਪਣੇ ਕਾਗਜਾਤ ਵਾਪਸ ਲੈ ਸਕਦੇ ਹਨ ਅਤੇ 21 ਜਨਵਰੀ ਨੂੰ ਸ਼ਾਮ 3 ਵਜੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 8 ਵਜੇ ਤੋ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ।

Please Click here for Share This News

Leave a Reply

Your email address will not be published. Required fields are marked *