ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਘ ਸਿੰਘ ਪਾਰਕ ਵਿਖੇ ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ ਵੱਲੋਂ ਸਥਾਪਤ ਕੀਤਾ ‘ਇਮਾਨਦਾਰ ਕਿਤਾਬਘਰ’ ਆਪਣੀ ਵੱਖਰੀ ਪਹਿਚਾਣ ਕਰਕੇ ਦਿਨੋ- ਦਿਨ ਹਰਮਨਪਿਆਰਾ ਬਣਦਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਰੈਡ ਕਰਾਸ ਪ੍ਰਬੰਧਕ ਬਾਈ ਗੁਰਮੀਤ ਸਿੰਘ ਪੀਏ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਕਿਤਾਬਘਰ ‘ਚੋਂ ਪਾਰਕ ਵਿਚ ਆਉਣ ਵਾਲੇ ਵੱਡੇ ਤੇ ਬੱਚੇ ਆਪਣੇ ਆਪ ਪੁਸਤਕਾਂ ਲੈ ਜਾਂਦੇ ਹਨ। ਸ੍ਰੀ ਪ੍ਰੀਤ ਨੇ ਦੱਸਿਆ ਕਿ ਕੁਝ ਪਾਠਕ ਕਿਤਾਬਾਂ ਪੜ• ਕੇ ਵਾਪਸ ਰੱਖ ਜਾਂਦੇ ਹਨ ਤੇ ਕੁਝ ਆਪਣੇ ਕੋਲ ਰੱਖ ਲੈਂਦੇ ਹਨ। ਕਈ ਪਾਠਕ ਆਪਣੇ ਕੋਲੋਂ ਵੀ ਕਿਤਾਬਾਂ ਇਥੇ ਰੱਖ ਜਾਂਦੇ ਹਨ। ਇਸ ਤਰ•ਾਂ ਕਿਤਾਬਾਂ ਦਾ ਇਹ ਗੇੜ ਚੱਲਦਾ ਰਹਿੰਦਾ ਹੈ। ਉਨ•ਾਂ ਦੱਸਿਆ ਕਿ ਇਸ ਕਿਤਾਬਘਰ ਦਾ ਮਕਸਦ ਕਿਤਾਬਾਂ ਨੂੰ ਪਾਠਕਾਂ ਦੇ ਹੱਥਾਂ ਤੱਕ ਪੁੱਜਦਿਆਂ ਕਰਨਾ ਹੈ। ਉਨ•ਾਂ ਦੱਸਿਆ ਕਿ ਆਮ ਤੌਰ ‘ਤੇ ਲੇਖਕਾਂ ਦੇ ਘਰਾਂ ‘ਚ ਵੱਡੀ ਗਿਣਤੀ ਕਿਤਾਬਾਂ ‘ਵਿਰਾਮ’ ਅਵਸਥਾ ‘ਚ ਪਈਆਂ ਰਹਿੰਦੀਆਂ ਹਨ ਤੇ ਅਖੀਰ ਖਰਾਬ ਹੋਣ ਕਰਕੇ ਰੱਦੀ ਬਣ ਜਾਂਦੀਆਂ ਹਨ। ਅਜਿਹੀਆਂ ਪੁਸਤਕਾਂ ਨੂੰ ਜੀਵਤ ਰੱਖਣ ਲਈ ਪਾਠਕਾਂ ਤੱਕ ਪੁੱਜਣਾ ਜ਼ਰੂਰੀ ਹੁੰਦਾ ਹੈ। ਆਮ ਕਿਤਾਬਘਰਾਂ ‘ਚ ਪਾਠਕਾਂ ਦਾ ਜਾਣਾ ਬਹੁਤ ਘੱਟ ਹੁੰਦਾ ਹੈ ਇਸ ਲਈ ਇਮਾਨਦਾਰ ਕਿਤਾਬਘਰ ਖੋਲਿ•ਆ ਗਿਆ ਹੈ ਜਿਥੇ ਕੋਈ ਬੰਦਸ਼ ਨਹੀਂ। ਕਿਸੇ ਕਿਤਾਬ ਦਾ ਕੋਈ ਰਿਕਾਰਡ ਨਹੀਂ। ਕੋਈ ਵੀ ਪਾਠਕ ਆਪਣੀ ਇਮਾਨਦਾਰੀ ਨਾਲ ਪੁਸਤਕ ਪੜ•ਣ ਵਾਸਤੇ ਲੈ ਜਾ ਸਕਦਾ ਹੈ।
ਇਮਾਨਦਾਰ ਕਿਤਾਬਘਰ ‘ਚ ਯੋਗਦਾਨ ਪਾਉਂਦਿਆਂ ਲੋਕ ਕਵੀ ਪ੍ਰੋ. ਲੋਕ ਨਾਥ ਨੇ ਆਪਣੀ ਨਿੱਜੀ ਲਾਇਬ੍ਰੇਰੀ ‘ਚੋਂ ਸ੍ਰੀ ਪ੍ਰੀਤ ਨੂੰ ਪੁਸਤਕਾਂ ਭੇਂਟ ਕੀਤੀਆਂ। ਉਨ•ਾਂ ਸ੍ਰੀ ਪ੍ਰੀਤ ਦੇ ਇਸ ਉਦਮ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਪੁਸਤਕਾਂ ਦਾ ਪਾਠਕਾਂ ਤੱਕ ਪੁੱਜਣਾ ਬਹੁਤ ਜ਼ਰੂਰੀ ਹੈ। ਮਹਿੰਗੀਆਂ ਪੁਸਤਕਾਂ ਖਰੀਦਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ। ਤੇ ਪੜ•ਣ ਤੋਂ ਬਾਅਦ ਖਾਲ•ੀ ਪਈ ਪੁਸਤਕ ਵੀ ਕਿਸੇ ਕੰਮ ਨਹੀਂ। ਇਸ ਲਈ ਪਾਠਕਾਂ ਤੱਕ ਪੁੱਜਣ ਲਈ ਪੁਲ ਦਾ ਕੰਮ ਕਰਨ ਵਾਸਤੇ ਇਸ ਤਰ•ਾਂ ਦਾ ਇਮਾਨਦਾਰ ਕਿਤਾਬਘਰਾਂ ਦੀ ਬਹੁਤ ਲੋੜ ਹੈ। ਉਨ•ਾਂ ਹੋਰ ਲੇਖਕਾਂ ਦੀ ਅਪੀਲ ਕੀਤੀ ਕਿ ਉਹ ਆਪਣੀਆਂ ਨਿੱਜੀ ਲਾਇਬ੍ਰੇਰੀ ਵਿੱਚ ਪਈਆਂ ਪੁਸਤਕਾਂ ਸ੍ਰੀ ਪ੍ਰੀਤ ਹੋਰਾਂ ਦੇ ਹਵਾਲੇ ਕਰਨ।
‘ਇਮਾਨਦਾਰ ਕਿਤਾਬਘਰ’ ਵਾਸਤੇ ਕਿਤਾਬਾਂ ਭੇਂਟ ਕਰਦੇ ਹੋਏ ਪ੍ਰੋ. ਲੋਕ ਨਾਥ।