best platform for news and views

ਪ੍ਰਿੰਸੀਪਲ ‘ਤੇ ਲਾਏ ਗਾਲ਼ੀ-ਗਲੋਚ ਕਰਨ ਦੇ ਦੋਸ਼, ਪ੍ਰਿੰਸੀਪਲ ਨੇ ਦੋਸ਼ ਨਕਾਰੇ

Please Click here for Share This News

ਧੂਰੀ, 11 ਮਈ (ਮਹੇਸ਼ ਜਿੰਦਲ) – ਸਥਾਨਕ ਇੱਕ ਸਕੂਲ ਦੇ ਪ੍ਰਿੰਸੀਪਲ ਉੱਪਰ ਇੱਕ ਵਿਦਿਆਰਥੀ ਦੇ ਮਾਪਿਆਂ ਵੱਲੋਂ ਵਿਦਿਆਰਥੀ ਨਾਲ ਗਾਲ਼ੀ-ਗਲੋਚ ਕਰਨ ਦੇ ਦੋਸ਼ ਲਾਏ ਗਏ ਹਨ। ਜਾਣਕਾਰੀ ਦਿੰਦਿਆਂ ਵਿਦਿਆਰਥੀ ਅਰਮਾਨ ਕੁਮਾਰ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਅਰਮਾਨ ਨੇ ਸਕੂਲ ‘ਚੋਂ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਸ ਦੇ ਪੁੱਤਰ ਦੀ ਗਣਿਤ ਵਿਸ਼ੇ ‘ਚੋਂ ਰੀਅਪੀਅਰ ਆਈ ਸੀ, ਜਿਸ ਸੰਬੰਧੀ ਉਸ ਦਾ ਪੁੱਤਰ ਸਕੂਲ ‘ਚੋਂ ਫਾਰਮ ਲੈਣ ਗਿਆ ਸੀ ਤਾਂ ਸਕੂਲ ਦੇ ਪ੍ਰਿੰਸੀਪਲ ਵੱਲੋਂ ਬਿਨਾਂ ਕਿਸੇ ਕਾਰਨ ਉਸ ਦੇ ਪੁੱਤਰ ਨਾਲ ਗਾਲ਼ੀ-ਗਲੋਚ ਕੀਤੀ। ਜਿਸ ਕਾਰਨ ਉਸ ਦਾ ਪੁੱਤਰ ਕਾਫ਼ੀ ਪਰੇਸ਼ਾਨ ਚੱਲ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਸੰਬੰਧੀ ਜ਼ਿਲ•ਾ ਬਾਲ ਵਿਕਾਸ ਅਫ਼ਸਰ, ਐੱਸ.ਡੀ.ਐਮ ਧੂਰੀ ਅਤੇ ਥਾਣਾ ਸਿਟੀ ਧੂਰੀ ਵਿਖੇ ਦਰਖਾਸਤ ਦੇ ਕੇ ਉਕਤ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਦੋਂ ਸੰਬੰਧਿਤ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਤਾਂ ਉਨ•ਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚਾ ਬਿਨਾਂ ਸਕੂਲ ਦੀ ਵਰਦੀ ਤੋਂ ਸਕੂਲ ਆਇਆ ਸੀ ਅਤੇ ਸਕੂਲ ਦੇ ਮੈਦਾਨ ‘ਚ ਘੁੰਮ ਰਿਹਾ ਸੀ, ਜਿਸ ਸੰਬੰਧੀ ਉਸ ਨੂੰ ਟੋਕਿਆ ਗਿਆ ਅਤੇ ਇਸੇ ਗੱਲ ਦਾ ਉਹ ਬੁਰਾ ਮੰਨ ਗਿਆ।

ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਅਤੇ ਉਸ ਦਾ ਪਿਤਾ

Please Click here for Share This News

Leave a Reply

Your email address will not be published. Required fields are marked *