ਲਾਸ ਏਂਜਲਸ : ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ‘ਗਰੇਅ’ਜ਼ ਅਨਾਟਮੀ’ ਸਟਾਰ ਐਲਨ ਪੋਮਪੇਇਓ ਅਤੇ ਵਿਓਲਾ ਡੇਵਿਸ ਨੂੰ ਹਰਾ ਕੇ ਪੀਪਲਜ਼ ਚੁਆਇਸ ਐਵਾਰਡਜ਼ 2017 ਦੌਰਾਨ ‘ਮਨਭਾਉਂਦੀ ਟੀਵੀ ਅਦਾਕਾਰਾ’ ਦੀ ਟਰਾਫ਼ੀ ਜਿੱਤੀ। ਉਸ ਨੂੰ ਇਹ ਐਵਾਰਡ ‘ਕੁਆਂਟਿਕੋ’ ਵਿੱਚ ਭੂਮਿਕਾ ਲਈ ਦਿੱਤਾ ਗਿਆ। ਪ੍ਰਿਯੰਕਾ ਨੇ ਪਿਛਲੇ ਸਾਲ ਆਪਣੇ ਨਵੇਂ ਟੀਵੀ ਲੜੀਵਾਰ ਲਈ ਪਸੰਦੀਦਾ ਅਦਾਕਾਰਾ ਦਾ ਐਵਾਰਡ ਜਿੱਤਿਆ ਸੀ।