ਮਾਛੀਵਾੜਾ ਸਾਹਿਬ, 24 ਅਗਸਤ (ਹਰਪ੍ਰੀਤ ਸਿੰਘ ਕੈਲੇ) : ਨੇੜਲੇ ਪਿੰਡ ਜੋਧਵਾਲ ਵਿਖੇ ਪ੍ਰਾਚੀਨ ਗੁੱਗਾ ਮੈੜੀ ਤੇ ਸਲਾਨਾ ਦੰਗਲ ਮੇਲਾ ਜੋਧਵਾਲ, ਰੂੜੇਵਾਲ, ਮੁਗਲੇਵਾਲ, ਚੱਕ ਸ਼ੰਕੂ ਤੇ ਲੁਬਾਣਗੜ• ਦੀਆਂ ਗਰਾਮ ਪੰਚਾਇਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੰਗਲ ਮੇਲੇ ਵਿਚ ਨਾਮਵਾਰ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੰਗਲ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਸ਼ਾਮਿਲ ਹੋਏ ਅਤੇ ਪ੍ਰਬੰਧਕਾਂ ਨੂੰ ਦੰਗਲ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਦੰਗਲ ਮੇਲੇ ਸਾਡੇ ਪੁਰਾਤਨ ਸੱਭਿਆਚਾਰ ਦਾ ਹਿੱਸਾ ਹਨ ਤੇ ਇਹ ਦੰਗਲ ਮੇਲਿਆਂ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਪਹਿਲਵਾਨੀ ਵੱਲ• ਆਉਂਦੇ ਹਨ ਜੋ ਕਿ ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਸਹਾਈ ਹੁੰਦੇ ਹਨ। ਇਸ ਦੰਗਲ ਮੇਲੇ ਵਿਚ ਝੰਡੀ ਦੀ ਕੁਸ਼ਤੀ ਧਰਮਿੰਦਰ ਕੁਹਾਲੀ ਤੇ ਪ੍ਰਦੀਪ ਚੀਕਾ ਵਿਚਕਾਰ ਹੋਈ ਤੇ 25 ਮਿੰਟ ਦੀ ਕੁਸ਼ਤੀ ਵਿਚ ਧਰਮਿੰਦਰ ਕੁਹਾਲੀ ਨੇ ਪ੍ਰਦੀਪ ਚੀਕਾ ਦੀ ਪਿੱਠ ਲਗਾ ਕੇ ਝੰਡੀ ਦੀ ਕੁਸ਼ਤੀ ਜਿੱਤੀ। ਇਸ ਤੋਂ ਇਲਾਵਾ ਝੰਡੀ ਦੀ ਦੂਜੇ ਨੰਬਰ ਦੀ ਕੁਸ਼ਤੀ ਲਵਪ੍ਰੀਤ ਖੰਨਾ ਤੇ ਲਾਲੀ ਮੰਡ ਚੌਂਤਾਂ ਵਿਚਕਾਰ ਬਰਾਬਰ ਰਹੀ। ਹੋਰਨਾਂ ਕੁਸ਼ਤੀਆਂ ਵਿਚ ਸਹਿਬਾਜ ਆਲਮਗੀਰ ਨੇ ਗਗਨ ਕੁਹਾਲੀ ਨੂੰ, ਫਤਹਿ ਬਾਬਾ ਫਲਾਹੀ ਨੇ ਜਰਮਨ ਫਿਰੋਜ਼ਪੁਰ ਨੇ ਹਰਾਇਆ। ਦੰਗਲ ਮੇਲੇ ਦੇ ਪ੍ਰਬੰਧਕਾਂ ਵਿਚ ਨਰਿੰਦਰ ਸ਼ਰਮਾ, ਇਕਬਾਲ ਸਿੰਘ ਪ੍ਰਧਾਨ ਕੋਆ. ਸੁਸਾਇਟੀ, ਟੇਕ ਚੰਦ ਸ਼ਰਮਾ, ਯੋਗੇਸ਼ ਸ਼ਰਮਾ, ਗੁਰਪ੍ਰੀਤ ਸਿੰਘ, ਲਾਡੀ ਜੋਧਵਾਲ, ਵਿਵੇਕ ਸ਼ਰਮਾ, ਬਲਵਿੰਦਰ ਸਿੰਘ, ਕਰਨੈਲ ਸਿੰਘ, ਲੱਕੀ ਸੈਣੀ, ਧਰਮਿੰਦਰ ਨਾਗਰਾ, ਪਿੰਟੂ ਸ਼ਰਮਾ ਵੱਲੋਂ ਜੇਤੂ ਪਹਿਲਵਾਨਾਂ ਨੂੰ ਆਕਰਸ਼ਕ ਇਨਾਮਾਂ ਦਿੱਤੇ ਗਏ ਅਤੇ ਆਏ ਮੁੱਖ ਮਹਿਮਾਨਾਂ ਨੂੰ ਵੀ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਾ ਬਾਬਾ ਫਲਾਹੀ, ਹਰਜਤਿੰਦਰ ਸਿੰਘ ਪਵਾਤ, ਜਥੇ. ਮਹਿੰਦਰ ਸਿੰਘ ਈਸਾਪੁਰ, ਅਰੁਣ ਲੂਥੜਾ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਆੜ•ਤੀ ਐਸੋ. ਦੇ ਪ੍ਰਧਾਨ ਸ਼ਕਤੀ ਆਨੰਦ, ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਰਾਜੇਸ਼ ਕੁਮਾਰ ਬਿੱਟੂ, ਸੁੱਖਸਾਗਰ ਸਿੰਘ, ਸੰਦੀਪ ਗਿੱਲ, ਵਿੱਕੀ ਗਿੱਲ, ਗੋਲਡੀ ਗਿੱਲ, ਰਾਣਾ ਸਤਿੰਦਰ ਸਿੰਘ, ਰਤਨ ਚੰਦ ਸ਼ਰਮਾ, ਅਮਨਦੀਪ ਸ਼ੁਕਲਾ, ਹਰਚਰਨਜੀਤ ਸਿੰਘ, ਗੋਰਾ ਸਪੇਨ, ਸੁੱਖ ਸ਼ਰਮਾ, ਅੰਜੇ ਰਾਣਾ, ਬਲਰਾਮ ਰਾਣਾ, ਰਾਣਾ ਮਨਫੂਲ ਸਿੰਘ ਆਦਿ ਵੀ ਮੌਜੂਦ ਸਨ।
ਫੋਟੋ ਕੈਪਸ਼ਨ
ਮਾਛੀਵਾੜਾ ਜੋਧਵਾਲ : ਜੋਧਵਾਲ ਵਿਖੇ ਦੰਗਲ ਮੇਲੇ ਤੇ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਜਥੇ. ਸੰਤਾ ਸਿੰਘ ਉਮੈਦਪੁਰ, ਜਗਜੀਵਨ ਸਿੰਘ ਖੀਰਨੀਆਂ ਤੇ ਪ੍ਰਬੰਧਕ ਕਮੇਟੀ।
ਫੋਟੋ : ਹਰਪ੍ਰੀਤ ਸਿੰਘ ਕੈਲੇ ਮਾਛੀਵਾੜਾ ਸਾਹਿਬ