best platform for news and views

ਪ੍ਰਸਿੱਧ ਪੰਜਾਬੀ ਗਾਇਕ ਸੁਰਜੀਤ ਭੁੱਲਰ ਨੂੰ ਸਨਮਾਨਿਤ

Please Click here for Share This News

ਭਿੱਖੀਵਿੰਡ, 10 ਸਤੰਬਰ- ਅੱਜ ਬਾਬਾ ਖੇਤਰਪਾਲ ਦਾ ਸਲਾਨਾ ਤੇ ਸੱਭਿਆਚਾਰਕ ਜੋੜ ਮੇਲਾ ਖੇਡ ਸਟੇਡੀਅਮ, ਭਿੱਖੀਵਿੰਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਮੇਲੇ ਦੀ ਰੌਣਕ ਦੇਖਦਿਆਂ ਹੀ ਬਣਦੀ ਸੀ। ਮੇਲੇ ਦੀ ਸ਼ੁਰੂਆਤ ਪ੍ਰਧਾਨ ਬੱਬੂ ਸ਼ਰਮਾ, ਕੈਸ਼ੀਅਰ ਗੁਰਮੁਖ ਸਿੰਘ ਸਾਂਡਪੁਰਾ, ਦੀਪਕ ਬਾਂਹਬਾ, ਸੁੱਚਾ ਸਿੰਘ ਕਾਲੇ, ਕਾਲੀ ਮੂੰਗਾ ਆਦਿ ਕਮੇਟੀ ਮੈਂਬਰਾਂ ਵੱਲੋਂ ਬਾਬਾ ਦੀ ਮਜਾਰ ‘ਤੇ ਚਾਦਰ ਚੜਾ ਕੇ ਕੀਤੀ ਗਈ। ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੁਰਜੀਤ ਭੁੱਲਰ, ਕੁਲਵਿੰਦਰ ਬਿੱਲਾ, ਹਰਭਜਨ ਹੈਰੀ ਵੱਲੋਂ ਆਪਣੇ ਗੀਤਾਂ ਰਾਂਹੀ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ, ਜਿਸ ‘ਤੇ ਲੋਕ ਨੱਚਣ ਲਈ ਮਜਬੂਰ ਹੋ ਗਏ। ਇਸ ਮੌਕੇ ਪ੍ਰਸਿੱਧ ਕਮੇਡੀ ਕਲਾਕਾਰ ਭੋਟੂ ਸ਼ਾਹ ਤੇ ਮੈਡਮ ਕਵਿਤਾ ਭੱਲਾ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਣ ਕਰਦਿਆਂ ਲੋਕਾਂ ਦੇ ਢਿੱਡੀ ਪੀੜਾਂ ਪਾਈਆਂ ਤੇ ਸਟੇਜ ਸੈਕਟਰੀ ਦੀ ਭੂਮਿਕਾ ਡਿਪਟੀ ਰਾਜਾ ਵੱਲੋਂ ਬਾਖੂਬੀ ਨਿਭਾਈ ਗਈ। ਮੇਲੇ ਦੌਰਾਨ ਪਹੁੰਚੇ ਮੁੱਖ ਮਹਿਮਾਨ ਅਨੂਪ ਸਿੰਘ ਭੁੱਲਰ, ਸਰਵਨ ਸਿੰਘ ਧੁੰਨ, ਗਾਇਕ ਸੁਰਜੀਤ ਭੁੱਲਰ, ਕੁਲਵਿੰਦਰ ਬਿੱਲਾ, ਬਖਸੀਸ ਸਿੰਘ ਦਰਿਆ, ਤੀਰਥ ਰਾਮ ਜੁਲਕਾ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ੳ ਬਲਵਿੰਦਰ ਸਿੰਘ, ਐਸ.ਐਚ.ੳ ਹਰਚੰਦ ਸਿੰਘ, ਐਸ.ਐਚ.ੳ ਮਨਜਿੰਦਰ ਸਿੰਘ, ਇੰਦਰਬੀਰ ਸਿੰਘ ਪਹੂਵਿੰਡ ਆਦਿ ਇਲਾਕੇ ਦੀਆਂ ਸਿਆਸੀ ਤੇ ਮੋਹਤਬਾਰ ਸਖਸੀਅਤਾਂ ਨੂੰ ਪ੍ਰਧਾਨ ਬੱਬੂ ਸ਼ਰਮਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ ਤੇ ਮੇਲੇ ਦੌਰਾਨ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।

 

 

 

 ਮੇਲੇ ਮੌਕੇ ਆਪਣੀ ਕਲਾ ਦਾ ਪ੍ਰਦਰਸ਼ਣ ਕਰਦਾ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ ਤੇ ਸੁਰਜੀਤ ਭੁੱਲਰ ਅਤੇ ਮੁੱਖ ਮਹਿਮਾਨ ਅਨੂਪ ਸਿੰਘ ਭੁੱਲਰ, ਡੀ.ਐਸ.ਪੀ ਸਲੁੱਖਣ ਸਿੰਘ ਮਾਨ, ਸੁਰਜੀਤ ਭੁੱਲਰ ਨੂੰ ਸਨਮਾਨਿਤ ਕਰਦੇ ਪ੍ਰਧਾਨ ਬੱਬੂ ਸ਼ਰਮਾ ਆਦਿ।

Please Click here for Share This News

Leave a Reply

Your email address will not be published. Required fields are marked *