best platform for news and views

ਪ੍ਰਸਿੱਧ ਗਾਇਕ ਰਾਜ ਬਰਾੜ ਨੂੰ ਸਰਧਾਂਜਲੀਆਂ

Please Click here for Share This News

ਮੋਗਾ : ਇਸ ਜਿਲੇ ਦੇ ਪਿੰਡ ਮੱਲਕੇ ਵਿਖੇ ਪ੍ਰਸਿੱਧ ਗਾਇਕ ਰਾਜ ਬਰਾੜ ਦਾ ਸਰਧਾਂਜਲੀ ਪ੍ਰੋਗਰਾਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਕਰਵਾਏ ਗਏ ਸਰਧਾਂਜਲੀ ਸਮਾਗਮ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਪੰਜਾਬ ਦਰਸਕ, ਪੰਜਾਬੀ ਗਾਇਕ, ਰਾਜਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਸਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਰਾਜ ਬਰਾੜ ਨੂੰ ਪੰਜਾਬੀ ਗਾਇਕੀ ਦਾ ਧਰੂ ਤਾਰਾ ਦੱਸਦਿਆਂ ਕਿਹਾ ਕਿ ਇਸ ਗਾਇਕ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਸੁੱਖੀ ਬਰਾੜ, ਮੁਹੰਮਦ ਸਦੀਕ ਸਮੇਤ ਵੱਖ ਵੱਖ ਬੁਲਾਰਿਆਂ ਨੇ ਰਾਜ ਬਰਾੜ ਦੇ ਪਰਿਵਾਰ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਟੇਜ ਸੰਚਾਲਨ ਇਸੇ ਪਿੰਡ ਦੇ ਪ੍ਰਸਿੱਧ ਗੀਤਕਾਰ ਮੱਖਣ ਬਰਾੜ ਨੇ ਕੀਤਾ।


ਪ੍ਰਸਿੱਧ ਗਾਇਕ ਰਾਜ ਬਰਾੜ ਦੇ ਸਰਧਾਂਜਲੀ ਸਮਾਗਮ ਦੀਆਂ ਝਲਕੀਆਂ

Please Click here for Share This News

Leave a Reply

Your email address will not be published. Required fields are marked *