best platform for news and views

ਪ੍ਰਸ਼ਾਸ਼ਨ ਤੋਂ ਤੰਗ ਲੋਕਾਂ ਨੇ ਆਪ ਹੀ ਕੰਮ ਦੀ ਕੀਤੀ ਸ਼ੁਰੂਆਤ

Please Click here for Share This News

ਝੁਨੀਰ, 18 ਸਤੰਬਰ (ਮਿੱਠੂ ਘੁਰਕਣੀ)- ਪਿਛਲੇ  ਦਿਨੀ ਲੋੜ ਤੋ ਵੱਧ ਹੋਈ ਬੇ-ਮੋਸਮੇ ਮੀਹ ਕਾਰਨ ਪਿੰਡ ਘੁਰਕਣੀ ਦੇ ਛੱਪੜ੍ਹ ਵਿੱਚ ਪਿੰਡ ਦੇ ਸੀਵਰੇਜ ਦਾ ਪਾਣੀ ਅਤੇ ਖੇਤਾ ਦੇ ਪਾਣੀ ਨਾਲ ਜਲ ਘਰ ਵਿੱਚ 4-4 ਫੁੱਟ ਪਾਣੀ ਭਰ ਗਿਆ  ਸੀ ਅਤੇ ਪਿਛਲੇ 20-25 ਦਿਨਾ ਤੋ ਤਿੰਨ ਪਿੰਡਾ ਦੇ ਲੋਕਾ ਨੂੰ ਪੀਣ ਵਾਲਾ ਪਾਣੀ ਮਹੁਈਆ ਨਹੀ ਹੋ ਰਿਹਾ ਸੀ। ਪ੍ਰਸਾਸਨ ਦੇ ਕੰਨੀ ਜੂ ਨਾ ਸਰਕਦਿਆ ਦੇਖ ਕਿ ਇਹਨਾ ਪਿੰਡਾ ਦੇ ਲੋਕਾ ਨੇ ਆਪ ਹੀ ਸਫਾਈ ਕਰਨ ਦਾ ਕੰਮ ਅਰੰਭ ਦਿੱਤਾ। ਪਿੰਡ ਚੈਨੇਵਾਲਾ ,ਦਾਨੇਵਾਲਾ,ਘੁਰਕਣੀ  ਦੇ ਲੋਕਾ ਦਾ ਕਹਿਣਾ ਹੈ ਕਿ  ਇਸ ਤੋ ਪਹਿਲਾ ਤਿੰਨ ਵਾਰ ਇਹ ਜਲ ਘਰ ਪਾਣੀ ਨਾਲ ਭਰ ਚੁੱਕਿਆ ਹੈ।ਉੱਚ ਅਧਿਕਾਰੀਆ ਨੁੰ ਇਸ ਸਬੰਧੀ ਜਾਣੂ ਵੀ ਕਰਵਾ ਦਿੱਤਾ ਹੈ ਪਰ ਅਜੇ ਤੱਕ ਇਸ ਮੁਸਕਲ ਦਾ ਕੋਈ ਹੱਲ ਨਹੀ ਨਿਕਲਿਆ ਲੋਕਾ ਦਾ ਕਹਿਣਾ ਹੈ ਕਿ ਛੱਪੜ ਦੇ ਵੱਲ ਚਾਰਦਿਵਾਰੀ ਨਹੀ ਬਣੀ ਇਸ ਰਸਤੇ ਮੀਹ ਦਾ ਪਾਣੀ ਜਗ ਘਰ ਵਿੱਚ ਭਰ ਜਾਦਾ ਤੇ ਲੋਕਾ ਲਈ ਮੁਸੀਬਤ ਬਣ ਜਾਦਾ ਹੈ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀ ਹੈ ਇਸ ਕਰਕੇ ਲੋਕਾ ਨੂੰ ਭਾਰੀ ਮੁਸਕਜਲ ਦਾ ਸਾਹਮਣ ਕਰਨਾ ਪੈਦਾ ਹੈ।ਮੀਹ ਦੇ ਪਾਣੀ ਕਾਰਨ  ਪਾਣੀ ਵਾਲੇ ਟੈਂਕ ਵਿੱਚ 2-3 ਫੁੱਟ ਸ਼ੀਵਰੇਜ ਦੀ ਗਾਰ ਭਰ ਗਈ ਜਦੋ ਪ੍ਰਸਾਸਨ ਨੇ ਕੁਛ ਨਹੀ ਕੀਤਾ ਤਾ ਦੁਖੀ ਲੋਕਾ ਨੇ ਆਪਣੇ ਆਪਣੇ ਕੰਮ ਛੱਡ ਕਿ ਜਗ ਘਰ ਦੀ ਸਫਾਈ ਕਰਨੀ ਸੁਰੂ ਕਰ ਦਿੱਤੀ ਆਸ ਹੈ ਕਿ ਅਗਲੇ ੨-੩ ਦਿਨਾ ਵਿੱਚ ਲੋਕਾ ਨੂੰ ਪੀਣ ਵਾਲਾ ਪਾਣੀ ਮਿਲ ਜਾਵੇਗਾ। ਮੋਕੇ ਤੇ ਹਾਜਿਰ ਐਸ ਡੀ ਓ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਉਹਨਾ ਕਿਹਾ ਕਿ ਲੋਕਾ ਦਿੱਕਤ ਤਾ ਆਂ ਰਹੀ ਹੈ ਪਰ ਇਸ ਹੱਲ ਜਲਦੀ ਹੀ ਕਰ ਦਿੱਤਾ ਜਾਵੇ ਆਉਣ ਵਾਲੇ ਸਮੇ ਵਿੱਚ ਇਸ ਦਾ ਸਥਾਈ  ਬੰਦੋਵਸਤ ਕਰਨ ਲਈ ਉੱਚ ਅਧਿਆਕਾਰੀ ਨੂੰ ਲਿਖ ਕੇ ਭੇਜ ਦਿੱਤਾ ਹੈ । ਇਸ ਮੇਕੇ ਬਾਬੂ ਸਿੰਘ ਫਤਿਹੇਪੁਰ,ਚਿੰਤਵੰਤ ਸਿੰਘ ਪੰਚ,ਬਲਵਿੰਦਰ ਸਿੰਘ ਪੰਚ.ਮਹਿੰਦਰ ਸਿੰਘ ਮਾਨ,ਰੂਫ ਸਿੰਘ ਖਾਲਸਾ,ਮੋਦਨ ਸਿੰਘ,ਬਾਬੂ ਸਿੰਘ,ਸੀਤ ਸਿੰਘ ਸਿੰਘ ਮੋਕੇ ਤੇ ਹਾਜਿਰ ਸਨ।

Please Click here for Share This News

Leave a Reply

Your email address will not be published. Required fields are marked *