ਮੋਗਾ : ਜਿਲਾ ਪ੍ਰਸ਼ਾਸ਼ਨ ਮੋਗਾ ਵਲੋ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਜਿਲਾ ਪੱਧਰੀ ਪ੍ਰੋਗਰਮ ਦੌਰਾਨ ਆਪਣੇ ਕਮ ਚ ਵਧੀਆ ਕੁਸ਼ਲਾਪੂਰਵਕ ਕੰਮ ਕਰਨ ਵਾਲਿਆ ਮਹਿਲਾ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸੇ ਕੜੀ ਦੌਰਾਨ ਸਿਹਤ ਵਿਭਾਗ ਦੀ ਹੋਣਹਾਰ ਕਰਮਚਾਰਨ ਪ੍ਰਵੀਨ ਸ਼ਰਮਾ ਜਿਲਾ ਮੋਨੀਟਰਿੰਗ ਅਤੇ Evalution ਆਫਿਸਰ ਮੋਗਾ (ਕੌਮੀ ਸਿਹਤ ਮਿਸ਼ਨ ) ਨੂੰ ਜਿਲਾ ਪ੍ਰਸ਼ਾਸ਼ਨ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼ੈਸ਼ਨ ਜੱਜ ਸ਼੍ਰੀ ਮਤੀ ਸੋਨੀਆ ਕਿਨਰਾ ਨੇ ਸ਼੍ਰੀ ਮਤੀ ਪ੍ਰਵੀਨ ਸ਼ਰਮਾ ਨੂੰ ਫ਼ੁਲਕਾਰੀ ਅਤੇ ਜਿਲਾ ਪ੍ਰਸ਼ਾਸ਼ਨ ਵਲੋਂ ਜਾਰੀ ਕੀਤਾ ਸਰਟੀਫਿਕੇਟ ਵੀ ਦਿੱਤਾ। ਇਸ ਸਨਮਾਨ ਮਿਲਣ ਉਪਰੰਤ ਸਿਵਿਲ ਸਰਜਨ ਮੋਗਾ ਅਮਰਪ੍ਰੀਤ ਕੌਰ ਬਾਜਵਾ ਨੇ ਕਿਹਾ ਕਿ ਸਾਰੇ ਹੀ ਕਰਮਚਾਰੀ ਵਧੀਆ ਤਰੀਕੇ ਨਾਲ ਆਪਣਿਆ ਸੇਵਾਵਾਂ ਪ੍ਰਧਾਨ ਕਰਦੇ ਹਨ ਪਰ ਮੈਰਿਟ ਦੇ ਅਧਾਰ ਤੇ ਪ੍ਰਵੀਨ ਸ਼ਰਮਾ ਨੂੰ ਜੋਂ ਅਜ ਸਨਮਾਨ ਮਿਲਿਆ ਇਸ ਨਾਲ ਵਿਭਾਗ ਦਾ ਸਿਰ ਹੋਰ ਉੱਚਾ ਹੋਇਆ ਹੈ। ਬਹੁਤ ਹੀ ਮਿਹਨਤੀ ਤੇ ਲਗਨ ਨਾਲ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਹਨ।ਜੋਂ ਕਿ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਦੇ ਹਨ ਤੇ ਸਹਿਜ ਸੁਭਾਅ ਦੇ ਮਾਲਕ ਹਨ ਤੇ ਦਫ਼ਤਰੀ ਕਮ ਕਾਰ ਵਾਲੇ ਲੋਕਾ ਨਾਲ ਵਧੀਆ ਵਿਵਹਾਰ ਰੱਖਦੇ ਹਨ। ਇਸ ਮੌਕੇ ਡਾਕਟਰ ਰੁਪਿੰਦਰ ਕੌਰ ਗਿੱਲ ਜਿਲਾ ਪ੍ਰਵਾਰ ਭਲਾਈ ਆਫਿਸਰ ਅਤੇ ਸਮੂਹ ਜਿਲਾ ਪ੍ਰੋਗਰਾਮ ਆਫਿਸਰ ਨੇ ਵੀ ਪ੍ਰਵੀਨ ਸ਼ਰਮਾ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡਾਕਟਰ ਗਗਨਦੀਪ ਸਿੰਘ ਗਿੱਲ ਪੰਜਾਬ ਪ੍ਰਧਾਨ ਪੀ ਸੀ ਅੰਮ ਐੱਸ ਐਸੋਸੀਏਸ਼ਨ ਪੰਜਾਬ ਨੇ ਵੀ ਪ੍ਰਵੀਨ ਸ਼ਰਮਾ ਨੂੰ ਮੁਬਾਰਕਾ ਦਿੱਤੀਆਂ ।ਇਸ ਮੌਕੇ ਪੂਰਾ ਦਿਨ ਸਿਹਤ ਵਿਭਾਗ ਦੇ ਦਫਤਰ ਸਿਵਿਲ ਸਰਜਨ ਵਿਚ ਖੁਸੀ ਦਾ ਮਾਹੌਲ ਬਣਾਇਆ ਰਿਹਾ।