best platform for news and views

ਪ੍ਰਭਜੋਤ ਕੌਰ ਨੇ ਬੀ.ਐੱਸ.ਸੀ ਫਾਈਨਲ ‘ਚੋਂ ਦੂਜੀ ਪੁਜ਼ੀਸ਼ਨ ਕੀਤੀ

Please Click here for Share This News

ਧੂਰੀ,7 ਮਈ (ਮਹੇਸ਼ ਜਿੰਦਲ) ਲੰਘੇ ਦਿਨੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ.ਐੱਸ.ਸੀ ਫਾਈਨਲ ਦੇ ਐਲਾਨੇ ਗਏ ਨਤੀਜਿਆਂ ‘ਚ ਸਥਾਨਕ ਪੀ.ਸੀ.ਆਰ ਇੰਚਾਰਜ ਗੁਰਮੁਖ ਸਿੰਘ ਲੱਡੀ ਦੀ ਪੁੱਤਰੀ ਪ੍ਰਭਜੋਤ ਕੌਰ, ਜੋ ਕਿ ਸਰਕਾਰੀ ਰਣਵੀਰ ਕਾਲਜ ਦੀ ਵਿਦਿਆਰਥਣ ਸੀ, ਨੇ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਭਜੋਤ ਕੌਰ ਦੀ ਇਸ ਪ੍ਰਾਪਤੀ ‘ਤੇ ਉਸ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਗੁਰਮੁਖ ਸਿੰਘ, ਮਾਤਾ ਸਰਬਜੀਤ ਕੌਰ ਅਤੇ ਕਾਲਜ ਅਧਿਆਪਕਾਂ ਦੇ ਸਿਰ ਬੰਨ•ਦਿਆਂ ਕਿਹਾ ਕਿ ਸਹੀ ਮਾਰਗ ਦਰਸ਼ਨ ਤੋਂ ਬਿਨਾਂ ਉਹ ਇਹ ਪੁਜ਼ੀਸ਼ਨ ਹਾਸਲ ਨਹੀਂ ਕਰ ਸਕਦੀ ਸੀ। ਸਿਟੀ ਲਾਈਟ ਕਲੱਬ ਧੂਰੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਪ੍ਰਭਜੋਤ ਦੀ ਇਸ ਪ੍ਰਾਪਤੀ ‘ਤੇ ਕਿਹਾ ਕਿ ਕਲੱਬ ਵੱਲੋਂ ਇੱਕ ਸਨਮਾਨ ਸਮਾਰੋਹ ਦੌਰਾਨ ਪ੍ਰਭਜੋਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *